ਗਲੀ ਚ ਭੌਂਕ ਰਹੇ ਸੀ ਕੁੱਤੇ, ਬਾਹਰ ਨਿਕਲਕੇ ਦੇਖਿਆ ਤਾਂ ਉੱਡੇ ਹੋਸ਼, ਅੰਨੇਵਾਹ ਗੋਲੀਆਂ ਮਾਰਕੇ ਭੁੰਨੇ ਚਾਚਾ ਭਤੀਜਾ

ਕਈ ਵਾਰ ਮਾਮੂਲੀ ਗੱਲ ਪਿੱਛੇ 2 ਧਿਰਾਂ ਦਾ ਟਕਰਾਅ ਜਾਨ-ਲੇਵਾ ਸਾਬਤ ਹੋ ਜਾਂਦਾ ਹੈ। ਤਰਨਤਾਰਨ ਦੇ ਪਿੰਡ ਨਾਗੋਕੇ ਵਿਖੇ 2 ਧਿਰਾਂ ਵਿਚਕਾਰ ਹੋਏ ਮੁਕਾਬਲੇ ਕਾਰਨ ਚਾਚਾ ਭਤੀਜਾ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਮ੍ਰਿਤਕਾਂ ਵਿੱਚ ਲਖਵੀਰ ਸਿੰਘ ਪੁੱਤਰ ਜਰਨੈਲ ਸਿੰਘ ਅਤੇ ਉਸ ਦਾ ਭਤੀਜਾ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਬੀਰ ਸਿੰਘ ਦੇ ਨਾਮ ਸ਼ਾਮਲ ਹਨ। ਪਰਿਵਾਰ ਦੀ ਔਰਤ ਰਜਵੰਤ ਕੌਰ ਨੇ ਜਾਣਕਾਰੀ ਦਿੱਤੀ ਹੈ

ਕਿ ਉਸ ਦਾ ਪਤੀ ਜਦੋਂ ਘਰ ਤੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਨੇ ਸੋਚਿਆ ਕਿ ਬਾਹਰ ਕੁੱਤੇ ਭੌਂਕ ਰਹੇ ਹੋਣਗੇ ਪਰ ਬਾਹਰ 2 ਗੱਡੀਆਂ ਤੇ ਆਏ ਬੰਦਿਆਂ ਨੇ 2 ਜੀਆਂ ਦੀ ਗੰ-ਨ ਨਾਲ ਜਾਨ ਲੈ ਲਈ। ਮਨਦੀਪ ਨੇ ਦੱਸਿਆ ਹੈ ਕਿ ਉਸ ਦੇ ਚਚੇਰੇ ਭਰਾ ਨਾਲ ਕੁਝ ਬੰਦੇ ਬਹਿਸ ਰਹੇ ਸਨ। ਉਹ ਆਪਣੇ ਚਾਚੇ ਸਮੇਤ ਉਨ੍ਹਾਂ ਕੋਲ ਗਏ ਤਾਂ ਉਨ੍ਹਾਂ ਨੇ ਹੋਰ ਬੰਦੇ ਬੁਲਾ ਲਏ ਅਤੇ ਭਾਣਾ ਹੀ ਵਾਪਰ ਗਿਆ। ਪਿੰਡ ਨਾਗੋਕੇ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਹੈ

ਕਿ ਜਦੋਂ ਫੋਨ ਸੁਣ ਕੇ ਉਹ ਮੌਕੇ ਤੇ ਪਹੁੰਚੇ ਤਾਂ 11 ਵਜੇ ਦੋਵੇਂ ਮ੍ਰਿਤਕ ਦੇਹਾਂ ਪਈਆਂ ਸਨ। ਡੀ.ਐਸ.ਪੀ ਅਤੇ ਸਬ ਇੰਸਪੈਕਟਰ ਨੇ ਮ੍ਰਿਤਕ ਦੇਹਾਂ ਸਿਵਲ ਹਸਪਤਾਲ ਭੇਜ ਦਿੱਤੀਆਂ। ਉਨ੍ਹਾਂ ਨੂੰ ਘਟਨਾ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਲਕੀਤ ਸਿੰਘ ਨਾਮ ਦੇ ਵਿਅਕਤੀ ਨੇ 112 ਨੰਬਰ ਤੇ ਫੋਨ ਕਰਕੇ ਦੱਸਿਆ ਸੀ ਕਿ 2 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਜਦੋਂ ਉਹ ਮੌਕੇ ਤੇ ਪਹੁੰਚੇ ਤਾਂ ਦੇਖਿਆ ਕਿ ਲਖਵੀਰ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਦੀ ਜਾਨ ਜਾ ਚੁੱਕੀ ਸੀ।

ਪੁੱਛ ਗਿੱਛ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਸੁਖਬੀਰ ਸਿੰਘ ਦੀ ਸ਼ੀਤਲ ਸਿੰਘ ਦੇ ਦੋਵਾਂ ਪੁੱਤਰਾਂ ਨਾਲ ਖੁੰਦਕ ਚੱਲ ਰਹੀ ਸੀ। 1-2 ਦਿਨ ਪਹਿਲਾਂ ਇਨ੍ਹਾਂ ਦੋਵੇਂ ਧਿਰਾਂ ਦੀ ਖਡੂਰ ਸਾਹਿਬ ਦੇ ਮੇਲੇ ਤੇ ਵੀ ਤੂੰ ਤੂੰ ਮੈਂ ਮੈਂ ਹੋਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਨੇ ਉਨ੍ਹਾਂ ਨੂੰ 6 ਵਿਅਕਤੀਆਂ ਜਿਨ੍ਹਾਂ ਵਿੱਚ ਕਮਲਜੀਤ ਸਿੰਘ ਪੁੱਤਰ ਜਸਵੰਤ ਸਿੰਘ, ਤੇਜਵੀਰ ਸਿੰਘ ਪੁੱਤਰ ਸ਼ੀਤਲ ਸਿੰਘ, ਜੋਧਵੀਰ ਸਿੰਘ ਪੁੱਤਰ ਸ਼ੀਤਲ ਸਿੰਘ, ਲਵਪ੍ਰੀਤ ਸਿੰਘ ਪੁੱਤਰ ਟੀਟਾ ਅਤੇ ਗਗੜੇਵਾਲ ਦੇ ਗੁਰਚੇਤ ਚੇਤੀ ਦੇ ਨਾਮ ਲਿਖਾਏ ਹਨ।

ਇਨ੍ਹਾਂ ਦੇ ਨਾਲ 8-10 ਹੋਰ ਨਾ-ਮ-ਲੂ-ਮ ਬੰਦੇ ਵੀ ਮਿ੍ਤਕ ਧਿਰ ਦੀਆਂ ਬਹਿਕਾਂ ਤੇ ਪਹੁੰਚੇ। ਪਹਿਲਾਂ ਇਹ ਦਾ-ਤ-ਰਾਂ ਨਾਲ ਵਾਰ ਕਰਦੇ ਰਹੇ ਅਤੇ ਫਿਰ ਚੇਤੀ ਨੇ ਗ-ਨ ਚਲਾ ਦਿੱਤੀ। ਜਿਸ ਨਾਲ 2 ਵਿਅਕਤੀ ਮੌਕੇ ਤੇ ਹੀ ਅੱਖਾਂ ਮੀਟ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇਹਾਂ ਪੋ ਸ ਟ ਮਾ ਰ ਟ ਮ ਲਈ ਭੇਜ ਦਿੱਤੀਆਂ ਗਈਆਂ ਹਨ। ਅਜੇ ਕੋਈ ਕਾਬੂ ਨਹੀਂ ਆਇਆ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *