ਰਾਤੋਂ ਰਾਤ ਮੁੰਡੇ ਬਣੇ ਲੱਖਪਤੀ, ਦਿਨ ਚੜਦੇ ਹੋ ਗਈ ਕਲੋਲ

ਕਈ ਵਿਹਲੜ ਕੰਮ ਕਰਨ ਦੀ ਬਜਾਏ ਗਲਤ ਤਰੀਕਿਆਂ ਨਾਲ ਧਨ ਇਕੱਠਾ ਕਰਨ ਵਿੱਚ ਵਿਸ਼ਵਾਸ ਰੱਖਦੇ ਹਨ। ਫਿਰੋਜ਼ਪੁਰ ਕੈਂਟ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਨਾਕੇ ਦੌਰਾਨ 5 ਵਿਅਕਤੀ ਕਾਬੂ ਕਰ ਲਏ ਗਏ। ਸੀਨੀਅਰ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਸਮਾਂ ਪਹਿਲਾਂ ਲੁਧਿਆਣਾ ਦੇ ਇਕ ਵਪਾਰੀ ਕੋਲੋਂ ਪੈਸੇ ਖੋਹੇ ਗਏ ਸਨ। ਇਹ ਵਿਅਕਤੀ ਹਰ ਬੁੱਧਵਾਰ ਫਿਰੋਜ਼ਪੁਰ ਕੈਂਟ ਵਿਖੇ ਟਾਇਰਾਂ ਦੀਆਂ ਦੁਕਾਨਾਂ ਤੋਂ ਉਗਰਾਹੀ ਕਰਨ ਲਈ ਆਉੰਦਾ ਸੀ।

ਜਦੋਂ ਇਹ ਵਪਾਰੀ ਉਗਰਾਹੀ ਕਰ ਕੇ ਆਟੋ ਵਿਚ ਰੇਲਵੇ ਸਟੇਸ਼ਨ ਨੂੰ ਜਾ ਰਿਹਾ ਸੀ ਤਾਂ ਕੋਈ ਵਿਅਕਤੀ ਹੱਥ ਦੇ ਕੇ ਰੋਕ ਕੇ ਪ ਸ ਤੋ ਲ ਦੀ ਨੋਕ ਤੇ ਪੈਸੇ ਖੋਹਣ ਵਿੱਚ ਕਾਮਯਾਬ ਹੋ ਗਿਆ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ। ਅਧਿਕਾਰੀ ਦੇ ਦੱਸਣ ਮੁਤਾਬਕ ਟਾਇਰਾਂ ਵਾਲੀ ਦੁਕਾਨ ਤੇ ਅਮਨ ਨਾਮ ਦਾ ਇੱਕ ਲੜਕਾ ਕੰਮ ਕਰਦਾ ਹੈ। ਜਿਸ ਨੇ ਆਪਣੇ ਸਾਥੀਆਂ ਕੋਲ ਮੁਖ਼ਬਰੀ ਕੀਤੀ ਕਿ ਇਹ ਵਪਾਰੀ ਹਰ ਬੁੱਧਵਾਰ ਪੈਸੇ ਇਕੱਠੇ ਕਰਨ ਆਉਂਦਾ ਹੈ। ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਜਤਿੰਦਰ ਸਿੰਘ ਦੁਆਰਾ ਯਤੀਮਖਾਨਾ ਚੌਕ, ਟੈਂਟਾਂ ਵਾਲੀ ਬਸਤੀ ਵਿਖੇ ਨਾਕਾ ਲਗਾਇਆ ਹੋਇਆ ਸੀ।

ਜਿੱਥੇ ਸਵਿਫਟ ਕਾਰ ਸਵਾਰਾਂ ਨੂੰ ਰੋਕਿਆ ਗਿਆ। ਇਨ੍ਹਾਂ ਤੋਂ 2 ਨੰਬਰ ਦਾ 32 ਬੋਰ ਦਾ ਇਕ ਪ ਸ ਤੋ ਲ ਬਰਾਮਦ ਹੋਇਆ ਹੈ। ਇਨ੍ਹਾਂ ਕਾਰ ਸਵਾਰਾਂ ਤੋਂ ਉਹ ਚੈੱਕ ਵੀ ਬਰਾਮਦ ਹੋਏ ਹਨ, ਜੋ ਇਨ੍ਹਾ ਨੇ ਉਪਰੋਕਤ ਵਪਾਰੀ ਤੋਂ ਖੋਹੇ ਸਨ। ਸੀਨੀਅਰ ਅਧਿਕਾਰੀ ਦੇ ਦੱਸਣ ਮੁਤਾਬਕ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਵਪਾਰੀ ਤੋਂ ਖੋਹੇ ਗਏ ਪੈਸਿਆਂ ਨਾਲ ਇਨ੍ਹਾਂ ਨੇ ਸਵਿਫਟ ਕਾਰ ਖ਼ਰੀਦ ਲਈ ਹੈ। ਪੁਲਿਸ ਨੇ ਇਹ ਕਾਰ ਬਰਾਮਦ ਕਰ ਲਈ ਹੈ। ਪੁਲਿਸ ਨੂੰ ਇਨ੍ਹਾਂ ਦਾ 2 ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਰਿਮਾਂਡ ਦੌਰਾਨ ਇਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *