ਪੰਜਾਬ ਦੇ ਇਸ ਪਿੰਡ ਚ ਹੋਈ ਵੱਡੀ ਅਨਹੋਣੀ, ਰੱਸੀ ਨਾਲ ਟੰਗੀ ਮਿਲੀ ਗੁਰਸਿੱਖ ਦੀ ਲਾਸ਼

ਤਰਨਤਾਰਨ ਦੇ ਪਿੰਡ ਮਾਣੇਕੇ ਵਿਚ ਸੁੱਖ ਨਾਮ ਦੇ ਨੌਜਵਾਨ ਦੁਆਰਾ ਗਲ ਵਿੱਚ ਰੱਸੀ ਪਾ ਕੇ ਛੱਤ ਨਾਲ ਲਮਕ ਕੇ ਜਾਨ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਸਾਹਿਬ ਸਿੰਘ ਠੇਕੇਦਾਰ ਨਾਲ ਮਿਸਤਰੀ ਵਜੋਂ ਕੰਮ ਕਰਦਾ ਸੀ। ਮਿ੍ਤਕ ਕੋਲੋਂ ਇਕ ਪੱਤਰ ਵੀ ਮਿਲਿਆ ਦੱਸਿਆ ਜਾਂਦਾ ਹੈ। ਜਿਸ ਉੱਤੇ ਸਾਹਿਬ ਸਿੰਘ ਤੇ ਦੋਸ਼ ਲਗਾਏ ਗਏ ਹਨ। ਦੂਜੇ ਪਾਸੇ ਇਕ ਹੋਰ ਨੌਜਵਾਨ ਗੁਰਜੰਟ ਸਿੰਘ ਨੇ ਸਾਹਿਬ ਸਿੰਘ ਨੂੰ ਨਿਰਦੋਸ਼ ਦੱਸਿਆ ਹੈ।

ਸੁੱਖ ਦੀ ਮਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਖੁਦ ਜਾਨ ਨਹੀਂ ਦੇ ਸਕਦਾ। ਉਸ ਦੀ ਜਾਨ ਲਈ ਗਈ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਆਪਣੇ ਨਿਹੰਗ ਸਿੰਘ ਸਾਥੀਆਂ ਸਮੇਤ ਧਰਨੇ ਤੇ ਜਾ ਰਿਹਾ ਸੀ। ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ ਹੈ। ਬਜ਼ੁਰਗ ਨੇ ਦੱਸਿਆ ਹੈ ਕਿ ਸੁੱਖ ਅਤੇ ਸਾਹਿਬ ਸਿੰਘ ਇਕੱਠੇ ਕੰਮ ਕਰਦੇ ਸਨ। ਉਸ ਨੇ ਸਾਹਿਬ ਸਿੰਘ ਤੋਂ 2 ਲੱਖ 45 ਹਜ਼ਾਰ ਰੁਪਏ ਲੈਣੇ ਸਨ। ਜਦੋਂ ਸੁਖ ਪੈਸੇ ਮੰਗਣ ਜਾਂਦਾ ਸੀ

ਤਾਂ ਉਸ ਦੀ ਬੇਇੱਜ਼ਤੀ ਕਰ ਕੇ ਉਸ ਨੂੰ ਮੋੜ ਦਿੱਤਾ ਜਾਂਦਾ ਸੀ। ਪੈਸੇ ਮੰਗਣ ਗਏ ਸੁੱਖ ਦੇ ਸਾਹਿਬ ਸਿੰਘ ਠੇਕੇਦਾਰ, ਉਸ ਦੀ ਪਤਨੀ ਅਤੇ ਪੁੱਤਰ ਨੇ ਚਪੇੜਾਂ ਲਗਾ ਕੇ ਭੇਜ ਦਿੱਤਾ। ਬਜ਼ੁਰਗ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪੰਚਾਇਤ ਨਾਲ ਸੰਪਰਕ ਕੀਤਾ ਪਰ ਸਰਪੰਚ ਉਨ੍ਹਾਂ ਨੂੰ ਜਲਦੀ ਫ਼ੈਸਲਾ ਕਰਵਾਉਣ ਦਾ ਲਾਰਾ ਲਾਉਂਦਾ ਰਿਹਾ। ਅਖੀਰ ਸਰਪੰਚ ਨੇ ਉਨ੍ਹਾਂ ਨੂੰ ਆਖ ਦਿੱਤਾ ਕਿ ਜੋ ਬਣਦਾ ਹੈ ਕਰ ਲਵੋ। ਬਜ਼ੁਰਗ ਦਾ ਕਹਿਣਾ ਹੈ ਕਿ ਪੱਤਰ ਵਿੱਚ ਸੁੱਖ ਨੇ ਠੇਕੇਦਾਰ ਤੋਂ ਪੈਸੇ ਲੈਣ ਦਾ ਜ਼ਿਕਰ ਕੀਤਾ ਹੈ।

ਇਕ ਨੌਜਵਾਨ ਦੇ ਦੱਸਣ ਮੁਤਾਬਕ ਜਦੋਂ ਸੁੱਖ ਨੂੰ ਥੱਲੇ ਉਤਾਰਿਆ ਗਿਆ ਤਾਂ ਉਨ੍ਹਾਂ ਨੇ ਵੀ ਉਸ ਨੂੰ ਘੁੱਟਣ ਦੀ ਕੋਸ਼ਿਸ਼ ਕੀਤੀ ਤਾਂ ਕਿ ਉਸ ਦਾ ਸਾਹ ਚੱਲ ਪਵੇ ਪਰ ਸੁੱਖ ਦੀ ਜਾਨ ਜਾ ਚੁੱਕੀ ਸੀ। ਸੁੱਖ ਕੋਲ ਪੱਤਰ ਮਿਲਣ ਵਾਲੀ ਗੱਲ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ। ਨੌਜਵਾਨ ਦਾ ਕਹਿਣਾ ਹੈ ਕਿ ਸੁੱਖ ਦੇ ਹੋਰ 2 ਜਾਂ 3 ਭਰਾ ਹਨ ਪਰ ਘਰ ਵਿੱਚ ਉਹ ਇਕੱਲਾ ਹੀ ਕਮਾਉਣ ਵਾਲਾ ਸੀ। ਇਸੇ ਪਿੰਡ ਦੇ ਰਹਿਣ ਵਾਲੇ ਗੁਰਜੰਟ ਸਿੰਘ ਦਾ ਕਹਿਣਾ ਹੈ

ਕਿ ਸਾਹਿਬ ਸਿੰਘ ਠੇਕੇਦਾਰ ਨੂੰ ਕਿਸੇ ਰੰਜਿਸ਼ ਅਧੀਨ ਫਸਾਇਆ ਜਾ ਰਿਹਾ ਹੈ। ਕਿਸੇ ਨੇ ਸਾਜਿਸ਼ ਅਧੀਨ ਮ੍ਰਿਤਕ ਦੀ ਜੇਬ ਵਿੱਚ ਪਰਚੀ ਪਾਈ ਹੈ। ਸਾਹਿਬ ਸਿੰਘ ਤਾਂ ਸੁਖ ਨੂੰ ਕੰਮ ਦਿੰਦਾ ਸੀ। ਗੁਰਜੰਟ ਸਿੰਘ ਦਾ ਕਹਿਣਾ ਹੈ ਕਿ ਉਹ ਸਾਰੇ ਸਾਹਿਬ ਸਿੰਘ ਦੇ ਨਾਲ ਹਨ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੇ ਸਭ ਕੁਝ ਪਤਾ ਲੱਗ ਜਾਵੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *