ਮਾਂ ਦੀ ਲਾਸ਼ ਦੇਖ ਪੁੱਤ ਦਾ ਕੰਬੇਆ ਦਿਲ, ਪੁੱਤ ਦੀਆਂ ਗੱਲਾਂ ਸੁਣਕੇ ਪੁਲਿਸ ਨੇ ਟੰਗ ਦਿੱਤਾ ਪਿਓ

ਫਗਵਾੜਾ ਦੇ ਪਿੰਡ ਚਹੇੜੂ ਨੇੜੇ ਪੈਂਦੀ ਗੁਰੂ ਨਾਨਕ ਨਗਰ ਕਲੋਨੀ ਵਿਚ ਇਕ ਨੌਜਵਾਨ ਨੇ ਆਪਣੇ ਪਿਤਾ ਕ੍ਰਿਸ਼ਨਪਾਲ ਤੇ ਹੀ ਆਪਣੀ ਮਾਂ ਸੁਰਿੰਦਰ ਕੌਰ ਦੀ ਜਾਨ ਲੈਣ ਦੇ ਦੋਸ਼ ਲਗਾਏ ਗਏ ਹਨ। ਪਤੀ ਪਤਨੀ ਵਿਚਕਾਰ ਆਮ ਤੌਰ ਤੇ ਕ-ਲੇ-ਸ਼ ਰਹਿੰਦਾ ਸੀ। ਸੁਰਿੰਦਰ ਕੌਰ ਦੇ ਸਿਰ ਵਿਚ ਸੱ ਟ ਲੱਗੀ ਹੈ। ਕ੍ਰਿਸ਼ਨਪਾਲ ਮੌਕੇ ਤੋਂ ਦੌੜ ਗਿਆ ਹੈ। ਪੁਲਿਸ ਨੇ 302 ਦਾ ਮਾਮਲਾ ਦਰਜ ਕਰ ਕੇ ਕ੍ਰਿਸ਼ਨ ਪਾਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ 15-20 ਦਿਨ ਪਹਿਲਾਂ ਹੀ ਸਮਝੌਤਾ ਹੋਣ ਤੋਂ ਬਾਅਦ ਆਪਣੇ ਘਰ ਆਈ ਸੀ।

ਮਿ੍ਤਕਾ ਸੁਰਿੰਦਰ ਕੌਰ ਦੇ ਪੁੱਤਰ ਨੇ ਦੱਸਿਆ ਹੈ ਕਿ 2 ਮਹੀਨੇ ਪਹਿਲਾਂ ਉਸ ਦੇ ਮਾਤਾ ਪਿਤਾ ਵਿਚਕਾਰ ਕ ਲੇ ਸ਼ ਹੋਇਆ ਸੀ। ਉਸ ਦੀ ਮਾਂ ਦਾ ਰਸੌਲੀਆਂ ਦਾ ਆਪ੍ਰੇਸ਼ਨ ਹੋਣਾ ਸੀ ਪਰ ਉਸ ਦਾ ਪਿਤਾ ਖ਼ਰਚਾ ਕਰਨ ਲਈ ਤਿਆਰ ਨਹੀਂ ਸੀ। ਲੜਕੇ ਦੇ ਦੱਸਣ ਅਨੁਸਾਰ ਉਸ ਦੇ ਨਾਨਕਿਆਂ ਨੇ ਅਪਰੇਸ਼ਨ ਦਾ ਖ਼ਰਚਾ ਕਰ ਦਿੱਤਾ। ਅਪਰੇਸ਼ਨ ਤੋਂ ਬਾਅਦ ਉਨ੍ਹਾਂ ਮਾਂ ਪੁੱਤ ਦੋਵਾਂ ਨੂੰ ਹੀ ਉਸ ਦੇ ਨਾਨਕੇ ਲੁਧਿਆਣੇ ਲੈ ਗਏ। ਉਸ ਦਾ ਪਿਤਾ ਉਨ੍ਹਾਂ ਨੂੰ ਫੋਨ ਕਰਦਾ ਸੀ ਅਤੇ ਕਈ ਵਾਰ ਲੁਧਿਆਣੇ ਵੀ ਆ ਜਾਂਦਾ ਸੀ।

ਲੜਕੇ ਨੇ ਦੱਸਿਆ ਹੈ ਕਿ ਉਹ ਜਦੋਂ 12 ਵਜੇ ਸਕੂਲ ਤੋਂ ਵਾਪਸ ਆਇਆ ਤਾਂ ਘਰ ਨੂੰ ਬਾਹਰੋਂ ਕੁੰਡਾ ਲੱਗਾ ਸੀ। ਉਹ ਕੁੰਡਾ ਖੋਲ੍ਹ ਕੇ ਅੰਦਰ ਗਿਆ ਤਾਂ ਉਸ ਦੀ ਮਾਂ ਜਮੀਨ ਤੇ ਪਈ ਸੀ। ਉਸ ਦੇ ਸਿਰ ਵਿੱਚ ਸੱਟ ਲੱਗੀ ਸੀ। ਉਸ ਨੇ ਮੁਹੱਲੇ ਦੇ ਲੋਕਾਂ ਨੂੰ ਇਕੱਠੇ ਕੀਤਾ ਅਤੇ ਹਸਪਤਾਲ ਜਾਣ ਲਈ ਕਾਰ ਜਾਂ ਆਟੋ ਦੀ ਭਾਲ ਕੀਤੀ ਪਰ ਮੌਕੇ ਤੇ ਉਸ ਨੂੰ ਕੁਝ ਵੀ ਨਹੀਂ ਮਿਲਿਆ ਅਤੇ ਉਸ ਦੀ ਮਾਂ ਦਮ ਤੋੜ ਗਈ। ਲੜਕੇ ਨੇ ਆਪਣੇ ਪਿਤਾ ਤੇ ਹੀ ਦੋਸ਼ ਲਗਾਏ ਹਨ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਤਾਂ ਇਹ ਪਹੁੰਚ ਤੋਂ ਦੂਰ ਦੱਸ ਰਿਹਾ ਸੀ।

ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੁਰਿੰਦਰ ਕੌਰ ਨਾਮ ਦੀ ਔਰਤ ਦੀ ਜਾਨ ਜਾਣ ਦੀ ਇਤਲਾਹ ਮਿਲੀ ਸੀ। ਮ੍ਰਿਤਕਾ ਦੇ 21 ਸਾਲਾ ਪੁੱਤਰ ਨੇ ਆਪਣੇ ਪਿਤਾ ਕ੍ਰਿਸ਼ਨਪਾਲ ਤੇ ਹੀ ਸੱਬਲ ਦਾ ਵਾਰ ਕਰ ਕੇ ਸੁਰਿੰਦਰ ਕੌਰ ਦੀ ਜਾਨ ਲੈਣ ਦਾ ਦੋਸ਼ ਲਗਾਇਆ ਹੈ। ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਰਿੰਦਰ ਕੌਰ ਦੇ ਪੁੱਤਰ ਦੇ ਬਿਆਨਾਂ ਤੇ ਕ੍ਰਿਸ਼ਨਪਾਲ ਤੇ 302 ਦਾ ਮਾਮਲਾ ਦਰਜ ਕੀਤਾ ਹੈ। ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇਹ ਦਾ ਪੋਸ ਟ ਮਾ ਰਟ ਮ ਕਰਵਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *