ਸਿੱਧੂ ਲਈ ਵੱਡਾ ਪੰਗਾ ਖੜਾ ਕਰਨਗੇ ਕੈਪਟਨ, ਸ਼ਰੇਆਮ ਕਰ ਦਿੱਤਾ ਅੱਜ ਐਲਾਨ

ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਪਸ ਪੰਜਾਬ ਪਰਤ ਆਏ ਹਨ। ਪੰਜਾਬ ਕਾਂਗਰਸ ਵਿੱਚ ਚੱਲ ਰਹੇ ਘਸਮਾਣ ਬਾਰੇ ਉਨ੍ਹਾਂ ਨੇ ਕੁਝ ਗੱਲਾਂ ਕੀਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਵਿਚ ਨਹੀਂ ਰਹਿਣਗੇ ਪਰ ਉਨ੍ਹਾਂ ਨੇ ਇਹ ਵੀ ਨਹੀਂ ਦੱਸਿਆ ਕਿ ਉਹ ਕਿਸ ਪਾਰਟੀ ਵਿਚ ਜਾਣਗੇ?

ਹਾਲਾਂਕਿ ਮੀਡੀਆ ਵਿੱਚ ਇਹ ਗੱਲਾਂ ਚੱਲ ਰਹੀਆਂ ਹਨ ਕਿ ਕੈਪਟਨ ਅਮਰਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਕਾਂਗਰਸ ਪਾਰਟੀ ਵਿਚ ਸਿੱਧੂ ਦੀ ਨਾਰਾਜ਼ਗੀ ਤੇ ਕੈਪਟਨ ਦਾ ਕਹਿਣਾ ਹੈ ਕਿ ਅਫ਼ਸਰਸ਼ਾਹੀ ਨੂੰ ਹਟਾਉਣਾ ਜਾਂ ਲਗਾਉਣਾ, ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਕੰਮ ਨਹੀਂ ਹੈ। ਇਹ ਕੰਮ ਸੂਬੇ ਦੇ ਮੁੱਖ ਮੰਤਰੀ ਦਾ ਹੈ। ਪਾਰਟੀ ਪ੍ਰਧਾਨ ਦਾ ਕੰਮ ਪਾਰਟੀ ਨੂੰ ਚਲਾਉਣਾ ਹੈ। ਇਸ ਲਈ ਕਿਸ ਅਫ਼ਸਰ ਨੂੰ ਲਗਾਉਣਾ ਹੈ?

ਜਾਂ ਕਿਸ ਅਫ਼ਸਰ ਨੂੰ ਹਟਾਉਣਾ ਹੈ? ਇਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਖਣਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਦੱਸਣ ਮੁਤਾਬਕ ਉਹ ਸਾਢੇ 9 ਸਾਲ ਮੁੱਖ ਮੰਤਰੀ ਰਹੇ ਹਨ। ਸਰਕਾਰ ਦੇ ਮੁਖੀ ਦੀ ਪਾਰਟੀ ਪ੍ਰਧਾਨ ਨਾਲ ਗੱਲਬਾਤ ਜ਼ਰੂਰ ਹੁੰਦੀ ਹੈ ਪਰ ਅਖ਼ੀਰਲਾ ਫ਼ੈਸਲਾ ਮੁੱਖ ਮੰਤਰੀ ਦਾ ਹੀ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਠੀਕ ਨਹੀਂ ਹੈ। ਸਿੱਧੂ ਨੇ ਜਿੱਥੋਂ ਵੀ ਚੋਣ ਵਿੱਚ ਹਿੱਸਾ ਲਿਆ, ਉਹ ਸਿੱਧੂ ਨੂੰ ਜਿੱਤਣ ਨਹੀਂ ਦੇਣਗੇ।

ਉਨ੍ਹਾਂ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਕਈ ਪਾਰਟੀ ਪ੍ਰਧਾਨ ਰਹੇ ਹਨ ਪਰ ਕਦੇ ਅੱਜ ਵਰਗੀ ਸਥਿਤੀ ਪੈਦਾ ਨਹੀਂ ਹੋਈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਵਿਚ ਨਹੀਂ ਰਹਿਣਗੇ ਪਰ ਭਾਰਤੀ ਜਨਤਾ ਪਾਰਟੀ ਵਿੱਚ ਵੀ ਨਹੀਂ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਆਸੀ ਪੱਤੇ ਨਹੀਂ ਖੋਲ੍ਹੇ। ਦੂਜੇ ਪਾਸੇ ਪੰਜਾਬ ਕਾਂਗਰਸ ਵਿਚ ਆਏ ਦਿਨ ਨਵਾਂ ਧਮਾਕਾ ਹੋ ਰਿਹਾ ਹੈ।

Leave a Reply

Your email address will not be published. Required fields are marked *