ਅਮਰੀਕਾ ਤੋਂ ਆਈ ਅੱਤ ਦੀ ਮਾੜੀ ਖਬਰ, ਪੰਜਾਬੀ ਸਿੱਖ ਨੂੰ ਦਿੱਤੀ ਦਿਲ ਦਹਲਾਉ ਮੋਤ

ਪੰਜਾਬੀ ਲੋਕਾਂ ਨਾਲ ਮੰਦਭਾਗੀਆਂ ਘਟਨਾਵਾਂ ਵਾਪਰਨ ਦੀਆਂ ਅਮਰੀਕਾ ਤੋਂ ਕਈ ਖ਼ਬਰਾਂ ਆ ਚੁੱਕੀਆਂ ਹਨ। ਹਾਲਾਂਕਿ ਇਨ੍ਹਾਂ ਵਿਕਸਤ ਮੁਲਕਾਂ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸੱਭਿਅਕ ਮੰਨਿਆ ਜਾਂਦਾ ਹੈ ਪਰ ਗਲਤ ਅਨਸਰ ਆਮ ਤੌਰ ਤੇ ਹਰ ਮੁਲਕ ਵਿੱਚ ਮਿਲ ਜਾਂਦੇ ਹਨ। ਜਿਨ੍ਹਾਂ ਨੂੰ ਕਾ ਨੂੰ ਨ ਦੀ ਕੋਈ ਪਰਵਾਹ ਨਹੀਂ ਹੁੰਦੀ। ਇਹ ਲੋਕ ਪੈਸੇ ਦੇ ਪੁਜਾਰੀ ਹਨ ਅਤੇ ਧਨ ਦੌਲਤ ਲਈ ਕਿਸੇ ਵੀ ਬੇ ਦੋ ਸ਼ ਵਿਅਕਤੀ ਦੀ ਜਾਨ ਲੈ ਸਕਦੇ ਹਨ। ਇਹ ਮੰਦਭਾਗੀ ਖ਼ਬਰ ਅਮਰੀਕਾ ਦੇ ਸੂਬੇ ਵਾਸ਼ਿੰਗਟਨ ਦੇ ਸ਼ਹਿਰ ਲੈਮਬਰਡ ਦੀ ਦੱਸੀ ਜਾ ਰਹੀ ਹੈ।

ਜਿੱਥੇ ਖੋਹਣ ਦੀ ਨੀਅਤ ਨਾਲ ਆਏ ਵਿਅਕਤੀਆਂ ਨੇ 60 ਸਾਲਾ ਸਿੱਖ ਵਿਅਕਤੀ ਤੇਜਪਾਲ ਸਿੰਘ ਦੀ ਗਨ ਨਾਲ ਜਾਨ ਲੈ ਲਈ। ਤੇਜਪਾਲ ਸਿੰਘ ਦੀ ਉਮਰ ਲਗਪਗ 60 ਸਾਲ ਸੀ ਅਤੇ ਉਹ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਨਕੋਦਰ ਨੇੜਲੇ ਪਿੰਡ ਸਰੀਂਹ ਦਾ ਜੰਮਪਲ ਸੀ। ਤੇਜਪਾਲ ਸਿੰਘ 35 ਸਾਲ ਪਹਿਲਾਂ ਪੰਜਾਬ ਤੋਂ ਪਰਦੇਸ ਗਿਆ ਸੀ। ਉਸ ਦੀਆਂ 2 ਧੀਆਂ ਅਤੇ ਇਕ ਪੁੱਤਰ ਹੈ। ਤੇਜਪਾਲ ਸਿੰਘ ਤੇ ਗੰ-ਨ ਚਲਾਏ ਜਾਣ ਕਾਰਨ ਉਸ ਦੀ ਜਾਨ ਚਲੀ ਗਈ।

ਦੋਸ਼ੀ ਸਵੇਰੇ 5:40 ਵਜੇ ਮਾਸਕ ਪਹਿਨ ਕੇ ਆਏ ਅਤੇ ਘਟਨਾ ਨੂੰ ਅੰਜਾਮ ਦੇ ਕੇ ਖਿਸਕ ਗਏ। ਤੇਜਪਾਲ ਸਿੰਘ 2016 ਵਿੱਚ ਭਾਰਤ ਆਇਆ ਸੀ। ਵਿਦੇਸ਼ ਵਿਚ ਉਹ ਸਟੋਰ ਤੇ ਕੰਮ ਕਰਦਾ ਸੀ। ਉਸ ਦੇ ਜੱਦੀ ਪਿੰਡ ਸਰੀਂਹ ਵਿੱਚ ਵੀ ਸੋਗ ਦੀ ਲਹਿਰ ਹੈ। ਪਿੰਡ ਵਾਸੀ ਮ੍ਰਿਤਕ ਦੇ ਵੱਡੇ ਭਰਾ ਨਾਲ ਹਮਦਰਦੀ ਜਤਾ ਰਹੇ ਹਨ। ਅਜਿਹਾ ਮਾੜਾ ਕਾਰਾ ਕਰਨ ਵਾਲਿਆਂ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *