ਕੰਧਾਂ ਟੱਪਕੇ ਘਰ ਚ ਵੜਦੇ ਮੁੰਡੇ ਦੇਖ ਜਵਾਈ ਨੇ ਲਾਈ ਸਕੀਮ, ਪਤੀ ਪਤਨੀ ਦੇ ਰੋਲੇ ਚ ਵੱਡਾ ਕਾਂਡ

ਇਹ ਮਾਮਲਾ ਤਰਨਤਾਰਨ ਵਿੱਚ ਪੈਂਦੇ ਪਿੰਡ ਚੰਬਾ ਖੁਰਦ ਤੋਂ ਸਾਹਮਣੇ ਆਇਆ ਹੈ, ਜਿੱਥੇ ਛੋਟੀ ਜਿਹੀ ਗੱਲਬਾਤ ਕਾਰਨ ਸਹੁਰੇ ਪਰਿਵਾਰ ਵੱਲੋਂ ਆਪਣੇ ਹੀ ਜਵਾਈ ਤੇ ਹ ਮ ਲਾ ਕਰ ਦਿੱਤਾ ਗਿਆ। ਇਸ ਦੌਰਾਨ ਜਵਾਈ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਹਰਜਿੰਦਰ ਸਿੰਘ ਵਾਸੀ ਚੰਬਾ ਖੁਰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਆਪਣੀ ਪਤਨੀ ਨਾਲ ਕੁਝ ਸਮੇਂ ਤੋਂ ਅਣਬਣ ਚੱਲ ਰਹੀ ਸੀ।

ਇਸ ਦੇ ਚਲਦਿਆਂ ਹੀ ਉਨ੍ਹਾਂ ਦੇ ਸਹੁਰੇ ਪਰਿਵਾਰ ਨੇ ਉਹਨਾਂ ਤੇ ਦਰਖ਼ਾਸਤ ਵੀ ਦਿੱਤੀ ਸੀ ਕਿ ਉਨ੍ਹਾਂ ਵੱਲੋਂ ਆਪਣੀ ਪਤਨੀ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਜਿਸ ਤੋਂ ਬਾਅਦ ਪੁਲਿਸ ਸਰਹਾਲੀ ਸਾਹਿਬ ਤੋਂ ਆਈ ਅਤੇ ਉਨ੍ਹਾਂ ਦੀ ਪਤਨੀ ਨੂੰ ਲੈ ਗਈ। ਬੀਤੇ ਦਿਨੀਂ 8 ਵਜੇ ਦੇ ਕਰੀਬ ਜਦੋਂ ਉਹ ਟੀ ਵੀ ਦੇਖ ਰਹੇ ਸਨ ਤਾਂ ਅਚਾਨਕ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਰਾਹੀਂ ਦੇਖਿਆ ਕਿ ਘਰ ਦੇ ਬਾਹਰ 30-40 ਵਿਅਕਤੀ ਮੋਟਰਸਾਈਕਲ ਤੇ ਸਵਾਰ ਹਨ। ਸ਼ੱਕ ਹੋਣ ਤੇ ਉਨ੍ਹਾਂ ਨੇ ਘਰ ਦੇ ਦਰਵਾਜ਼ੇ ਬੰਦ ਕਰ ਲਏ।

ਵਿਅਕਤੀਆਂ ਵੱਲੋਂ ਘਰ ਉੱਤੇ ਹ-ਮ-ਲਾ ਕਰ ਦਿੱਤਾ ਗਿਆ ਇਸ ਦੌਰਾਨ ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਭਰਜਾਈ ਅਤੇ ਚਾਚੀ ਨਾਲ ਖਿੱਚ ਧੂਹ ਕੀਤੀ ਗਈ ਅਤੇ ਉਨ੍ਹਾਂ ਦੇ ਸੱ-ਟਾਂ ਵੀ ਲੱਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਦੇ ਘਰ ਦੀ ਬਹੁਤ ਜਿਆਦਾ ਭੰਨ- ਤੋੜ ਕੀਤੀ ਗਈ, ਜਿਸ ਵਿੱਚ ਗੱਡੀ, ਮਸ਼ੀਨ, ਘਰ ਦੇ ਦਰਵਾਜ਼ੇ ਅਤੇ ਹੋਰ ਸਮਾਨ ਤੋੜੇ ਗਏ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਜਿੰਦਰ ਦੀ ਪਤਨੀ ਨੂੰ ਉਹ ਅਤੇ ਪਿੰਡ ਦੇ 1-2 ਹੋਰ ਵਿਅਕਤੀ ਉਸ ਦੇ ਘਰ ਛੱਡ ਆਏ ਸਨ।

ਗੱਲ ਸਾਰੀ ਨਿੱਬੜ ਗਈ ਸੀ। ਅਚਾਨਕ ਕੱਲ 30-40 ਦੇ ਕਰੀਬ ਮੁੰਡੇ ਆਏ ਜਿਨ੍ਹਾਂ ਨੇ ਹਰਜਿੰਦਰ ਦੇ ਘਰ ਦੀ ਕੰਧ ਟੱਪ ਕੇ ਉਨ੍ਹਾਂ ਤੇ ਹ-ਮ-ਲਾ ਕਰ ਦਿੱਤਾ। ਇਸ ਦੌਰਾਨ ਹਰਜਿੰਦਰ ਦੀ ਭਰਜਾਈ ਅਤੇ ਚਾਚੀ ਨਾਲ ਖਿੱਚ ਧੂਹ ਕੀਤੀ ਗਈ ਜਿਨ੍ਹਾਂ ਦੇ ਸੱਟਾਂ ਵੀ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰਜਿੰਦਰ ਦੇ ਸਹੁਰੇ ਪਰਿਵਾਰ ਨੇ 17-18 ਵਿਅਕਤੀਆਂ ਨੂੰ ਹਰਜਿੰਦਰ ਉਤੇ ਹ-ਮ-ਲਾ ਕਰਨ ਲਈ ਭੇਜਿਆ।

ਇਸ ਦੌਰਾਨ ਸਤਨਾਮ ਕੌਰ ਅਤੇ ਮਨਪ੍ਰੀਤ ਕੌਰ ਦੇ ਸੱ-ਟਾਂ ਲੱਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਐਸ ਐਚ ਓ ਗੋਇੰਦਵਾਲ ਵੱਲੋਂ ਮੌਕਾ ਦੇਖ ਲਿਆ ਗਿਆ ਹੈ। ਇਨ੍ਹਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੋ ਲੋਕ ਕਾ-ਨੂੰ-ਨ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਹਨ ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *