ਘਰਵਾਲੇ ਦੀ ਗੰਦੀ ਕਰਤੂਤ ਤੋਂ ਦੁਖੀ ਹੋ ਮਾਰੀ ਨਹਿਰ ਚ ਛਾਲ, ਮ੍ਰਿਤਕਾ ਦੇ ਭਰਾ ਨੇ ਦੱਸੀ ਜੀਜੇ ਦੀ ਕਰਤੂਤ

ਪਤੀ ਪਤਨੀ ਵਿੱਚ ਛੋਟੀ ਮੋਟੀ ਨੋਕ ਝੋਕ ਹੋਣਾ ਇੱਕ ਆਮ ਜਿਹੀ ਗੱਲ ਹੈ ਪਰ ਜੇਕਰ ਇਹ ਨੋਕ ਝੋਕ ਵੱਧ ਜਾਵੇ ਤਾਂ ਇੱਕ ਵੱਡੇ ਝ ਗ ੜੇ ਦਾ ਰੂਪ ਲੈ ਲੈਂਦੀ ਹੈ। ਇਸ ਕਰਕੇ ਪਤੀ-ਪਤਨੀ ਵਿਚਕਾਰ ਹੋ ਰਹੀ ਅਣਬਣ ਇੱਥੋਂ ਤੱਕ ਨਹੀਂ ਜਾਣੀ ਚਾਹੀਦੀ ਕਿ ਦੋਹਾਂ ਵਿਚੋਂ ਕੋਈ ਆਪਣੀ ਜਾਨ ਦੇਣ ਤੱਕ ਮਜਬੂਰ ਹੋ ਜਾਵੇ। ਅਜਿਹਾ ਹੀ ਇਕ ਮਾਮਲਾ ਰੂਪਨਗਰ ਸ਼ਹਿਰ ਵਿੱਚ ਪੈਂਦੇ ਪਿੰਡ ਘਨੌਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਔਰਤ ਵੱਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਤੰ-ਗ ਹੋ ਕੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਗਈ।

ਮ੍ਰਿਤਕਾ ਅਮਰਜੀਤ ਕੌਰ 44 ਸਾਲ ਪਤਨੀ ਭਾਗ ਸਿੰਘ ਦੇ ਭਰਾ ਰਾਮ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੀ ਭੈਣ ਦਾ ਸਹੁਰਾ ਪਰਿਵਾਰ ਉਸ ਨਾਲ ਝ ਗ ੜਾ ਅਤੇ ਉਸ ਦੀ ਖਿੱਚ ਧੂਹ ਕਰਦਾ ਸੀ। ਜਿਸ ਕਰਕੇ ਉਸ ਦੀ ਭੈਣ ਨੇ ਅਜਿਹਾ ਕਦਮ ਚੁੱਕ ਲਿਆ। ਉਸ ਦੀ ਭੈਣ ਦੀ ਮ੍ਰਿਤਕ ਦੇਹ ਨਹਿਰ ਵਿੱਚੋਂ ਮਿਲੀ ਹੈ। ਰਾਮ ਲਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੇ ਦਿੱਤੀ ਕਿ ਉਨ੍ਹਾਂ ਦੀ ਭੈਣ ਦਾ ਉਸ ਦੇ ਸਹੁਰੇ ਪਰਿਵਾਰ ਵਿੱਚ ਝ ਗ ੜਾ ਹੋਇਆ ਸੀ।

ਜਿਸ ਤੋਂ ਬਾਅਦ ਉਸ ਦੀ ਭੈਣ ਨਾਲ ਖਿੱਚ ਧੂਹ ਕੀਤੀ ਗਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਸਹੁਰੇ ਪਰਿਵਾਰ ਤੇ ਮੁ ਕੱ ਦ ਮਾ ਦਰਜ ਕਰਵਾਇਆ ਗਿਆ ਸੀ, ਜਿਸ ਦਾ 5 ਸਾਲ ਕੇਸ ਚਲਦਾ ਰਿਹਾ ਪਰ ਫੇਰ ਰਾਜੀਨਾਮਾ ਹੋ ਗਿਆ ਸੀ। ਉਨ੍ਹਾਂ ਵੱਲੋਂ ਉਨ੍ਹਾਂ ਦੀ ਭੈਣ ਦੇ ਸਹੁਰੇ ਪਰਿਵਾਰ ਖਿ ਲਾ ਫ ਬਿਆਨ ਦਰਜ ਕਰਵਾਏ ਗਏ ਹਨ। ਜਿਸ ਵਿੱਚ ਦਿਓਰ ਦਰਾਣੀ, ਜੇਠਾਣੀ ਜੇਠਾਣੀ, ਜੇਠ ਦਾ ਲੜਕਾ ਬਲਵਿੰਦਰ ਕੁਮਾਰ ਜੋਨੀ, ਅਤੇ ਭਾਗ ਸਿੰਘ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਰਾਮ ਲਾਲ ਨੇ ਦਰਖਾਸਤ ਦਿੱਤੀ ਸੀ ਕਿ ਉਨ੍ਹਾਂ ਦੀ ਭੈਣ ਦੁਖੀ ਹੋ ਕੇ ਘਰੋਂ ਚਲੀ ਗਈ। ਜਿਸ ਦੇ ਗਹਿਣੇ ਨਹਿਰ ਦੇ ਕੋਲ ਮਿਲੇ ਅਤੇ ਹੁਣ ਉਸ ਦੀ ਮੋਤ ਹੋ ਚੁੱਕੀ ਹੈ। ਉਨ੍ਹਾਂ ਵੱਲੋਂ ਅਮਰਜੀਤ ਕੌਰ ਨੇ ਸਹੁਰੇ ਪਰਿਵਾਰ ਤੇ ਦਰਖ਼ਾਸਤ ਦਿੱਤੀ ਗਈ, ਜਿਸ ਵਿਚ ਸੱਸ, ਘਰਵਾਲਾ, ਭਰਾ, ਤਾਇਆ ਤਾਈ ਸ਼ਾਮਿਲ ਹਨ, ਜਿੰਨਾ ਤੇ 306, 498 ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *