ਫੋਨ ਸੁਣਦੇ ਹੀ ਉੱਜੜ ਗਿਆ ਹੱਸਦਾ ਵੱਸਦਾ ਘਰ, ਪੱਤਰਕਾਰਾਂ ਤੋਂ ਵੀ ਨਾ ਦੇਖ ਹੋਇਆ ਪਰਿਵਾਰ ਦਾ ਰੋਣਾ

ਕਿੰਨੇ ਹੀ ਪੰਜਾਬੀ ਆਪਣੇ ਘਰਾਂ ਦੀ ਗਰੀਬੀ ਦੂਰ ਕਰਨ ਲਈ ਵਿਦੇਸ਼ਾਂ ਦਾ ਰੁੱਖ ਕਰਦੇ ਹਨ। ਉਹ ਬਾਹਰਲੇ ਮੁਲਕ ਪਹੁੰਚਕੇ ਆਪਣੇ ਘਰ ਦੇ ਹਾਲਾਤਾਂ ਨੂੰ ਯਾਦ ਕਰਦੇ ਹੋਏ ਦਿਨ-ਰਾਤ ਸਖਤ ਮਿਹਨਤ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਘਰ ਦੀ ਗਰੀਬੀ ਦੂਰ ਹੋ ਸਕੇ। ਕਈ ਵਾਰ ਬਾਹਰ ਗਏ ਪੰਜਾਬੀਆਂ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਦੇ ਪਿੱਛੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ,

ਜਿੱਥੇ ਘਰ ਦੀ ਗਰੀਬੀ ਨੂੰ ਦੂਰ ਕਰਨ ਲਈ ਫਰਾਂਸ ਗਏ ਨੌਜਵਾਨ ਦੀ ਮੋਤ ਹੋ ਗਈ। ਜਿਸ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋ ਗਿਆ ਅਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਅ ਗਈ ਹੈ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਰਾ ਅੱਜ ਤੋਂ 20-21 ਸਾਲ ਪਹਿਲਾ 2001 ਵਿੱਚ ਫਰਾਂਸ ਗਿਆ ਸੀ। ਜੋ ਉੱਥੇ ਬਿਜਲੀ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਹਰ ਰੋਜ਼ ਉਨ੍ਹਾਂ ਦੇ ਭਰਾ ਨਾਲ਼ ਗੱਲ ਹੁੰਦੀ ਸੀ ਪਰ 15 ਤਰੀਕ ਤੋਂ ਬਾਅਦ ਗੱਲ ਨਹੀਂ ਹੋਈ।

ਉਨ੍ਹਾਂ ਨੂੰ ਪਰਸੋਂ ਫੋਨ ਆਇਆ ਕਿ ਉਸ ਦੀ ਮੋਤ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 9 ਤਰੀਕ ਨੂੰ ਉਨ੍ਹਾਂ ਦੇ ਭਰਾ ਨੇ ਫ਼ੋਨ ਤੇ ਦੱਸਿਆ ਸੀ ਕਿ ਉਹ ਦਸੰਬਰ ਮਹੀਨੇ ਵਿੱਚ ਘਰ ਆ ਰਿਹਾ ਹੈ। ਪਰਸੋਂ ਸ਼ਾਮ ਸਮੇਂ ਉਨ੍ਹਾਂ ਨੂੰ ਫੋਨ ਰਾਹੀਂ ਇਸ ਘਟਨਾ ਬਾਰੇ ਪਤਾ ਲੱਗਾ। ਉਸ ਦੀ ਮੋਤ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਨੇ ਮ੍ਰਿਤਕ ਦੇਹ ਘਰ ਮੰਗਵਾਉਣ ਲਈ ਉਥੋਂ ਦੀ ਗੁਰਦੁਆਰਾ ਕਮੇਟੀ ਨਾਲ ਵੀ ਸੰਪਰਕ ਕੀਤਾ। ਉਨ੍ਹਾਂ ਦੀ ਪ੍ਰਸ਼ਾਸ਼ਨ ਤੋਂ ਮੰਗ ਹੈ ਕਿ ਜੋ ਹੋਇਆ ਸਭ ਕਰਮਾਂ ਦਾ ਖੇਲ ਹੈ,

ਉਸ ਨੂੰ ਤਾਂ ਟਾਲਿਆ ਨਹੀਂ ਜਾ ਸਕਦਾ ਪਰ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਘਰ ਪਹੁੰਚਾਈ ਜਾਵੇ ਤਾਂ ਜੋ ਉਹ ਆਪਣੀ ਮਰਜ਼ੀ ਅਨੁਸਾਰ ਉਸ ਦਾ ਸ ਸ ਕਾ ਰ ਕਰ ਸਕਣ। ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਲੜਕਾ 2001 ਵਿਚ ਫਰਾਂਸ ਗਿਆ ਸੀ, ਜੋ ਉੱਥੇ ਬਿਜਲੀ ਦਾ ਕੰਮ ਕਰਦਾ ਸੀ। ਉਨ੍ਹਾਂ ਨੂੰ ਸਿਰਫ ਉਸ ਦੀ ਮੋਤ ਦਾ ਹੀ ਫੋਨ ਆਇਆ। ਜਦ ਕਿ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗਾ। ਉਨ੍ਹਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਮ੍ਰਿਤਕ ਦੇਹ ਨੂੰ ਜਲਦ ਹੀ ਘਰ ਪਹੁੰਚਾਇਆ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *