ਮਨੀਸ਼ਾ ਗੁਲਾਟੀ ਨੇ ਆਪਣਾ ਪੂਰਾ ਸ਼ਰੀਰ ਕੀਤਾ ਦਾਨ, ਬਾਕੀਆਂ ਨੂੰ ਵੀ ਅੱਗੇ ਆਉਣ ਲਈ ਕੀਤੀ ਅਪੀਲ

ਇਹ ਖ਼ਬਰ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਜੁੜੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਜਾਣ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੂੰ ਦਸਮੇਸ਼ ਸੁਸਾਇਟੀ ਵੱਲੋਂ ਬੁਲਾਇਆ ਗਿਆ ਸੀ। ਜਿੱਥੇ ਉਨ੍ਹਾਂ ਨੇ ਜਾਨ ਜਾਣ ਉਪਰੰਤ ਆਪਣਾ ਸਰੀਰ ਦਾਨ ਕਰਨ ਲਈ ਫਾਰਮ ਭਰਿਆ। ਇਹ ਸੁਸਾਇਟੀ ਪੀ ਜੀ ਆਈ ਚੰਡੀਗਡ਼੍ਹ ਨਾਲ ਜੁੜੀ ਹੋਈ ਹੈ। ਇਥੇ ਦੱਸਣਾ ਬਣਦਾ ਹੈ ਕਿ ਉਨ੍ਹਾਂ ਦੇ ਦਾਦੀ ਜੀ ਨੇ ਵੀ ਆਪਣਾ ਸਰੀਰ ਦਾਨ ਕੀਤਾ ਸੀ।

ਇਹ ਫਾਰਮ ਭਰੇ ਜਾਣ ਤੋਂ ਬਾਅਦ ਕਿਸੇ ਵੀ ਦਾਨੀ ਦੇ ਮ੍ਰਿਤਕ ਸਰੀਰ ਦੇ ਅੰਗਾਂ ਨੂੰ ਹਸਪਤਾਲ ਦੁਆਰਾ ਦੁਬਾਰਾ ਵਰਤ ਲਿਆ ਜਾਂਦਾ ਹੈ। ਇਸ ਦਾਨ ਨੂੰ ਮਹਾਦਾਨ ਆਖਿਆ ਜਾ ਸਕਦਾ ਹੈ। ਜਾਨ ਜਾਣ ਤੋਂ ਬਾਅਦ ਆਮ ਤੌਰ ਤੇ ਸਰੀਰ ਨੂੰ ਆਪਣੇ ਆਪਣੇ ਧਰਮ ਅਨੁਸਾਰ ਸਾੜ ਜਾਂ ਦਫਨਾ ਦਿੱਤਾ ਜਾਂਦਾ ਹੈ ਪਰ ਜੇਕਰ ਸਰੀਰ ਦਾਨ ਕੀਤਾ ਜਾਂਦਾ ਹੈ ਤਾਂ ਜਾਨ ਜਾਣ ਤੋਂ ਬਾਅਦ ਉਹੀ ਅੰਗ ਕਿਸੇ ਹੋਰ ਇਨਸਾਨ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਵੱਧ ਤੋਂ ਵੱਧ ਲੋਕ ਆਪਣਾ ਸਰੀਰ ਦਾਨ ਕਰਨ।

ਇਸ ਤਰਾਂ ਅਸੀਂ ਕਿਸੇ ਹੋਰ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਜਿਉਂ ਜਿਉਂ ਵਿੱਦਿਆ ਦਾ ਪਸਾਰਾ ਹੋ ਰਿਹਾ ਹੈ, ਤਿਉਂ ਤਿਉਂ ਲੋਕਾਂ ਦਾ ਰੁਝਾਨ ਇਸ ਪਾਸੇ ਵਧ ਰਿਹਾ ਹੈ ਪਰ ਫੇਰ ਵੀ ਬਹੁਤ ਥੋੜ੍ਹੇ ਲੋਕਾਂ ਨੇ ਇਹ ਹਿੰਮਤ ਕੀਤੀ ਹੈ। ਸਰਕਾਰ ਨੂੰ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਕਿ ਅਸੀਂ ਇਸ ਦੁਨੀਆਂ ਨੂੰ ਛੱਡਣ ਤੋਂ ਬਾਅਦ ਵੀ ਕਿਸੇ ਦੀਆਂ ਅਸੀਸਾਂ ਲੈ ਸਕੀਏ। ਮਨੀਸ਼ਾ ਗੁਲਾਟੀ ਤੋਂ ਪ੍ਰਭਾਵਤ ਹੋ ਕੇ ਕਈ ਹੋਰ ਲੋਕ ਵੀ ਇਸ ਪਾਸੇ ਅੱਗੇ ਵਧਣਗੇ।

ਮਨੀਸ਼ਾ ਗੁਲਾਟੀ ਦੁਆਰਾ ਔਰਤਾਂ ਨਾਲ ਧੱਕਾ ਹੋਣ ਦੇ ਮੁੱਦੇ ਵਿਸ਼ੇਸ਼ ਤੌਰ ਤੇ ਚੁੱਕੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਂਦਾ ਹੈ। ਅੱਜਕੱਲ੍ਹ ਔਰਤਾਂ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀ ਬਹੁਤ ਚਰਚਾ ਹੈ। ਹਰ ਔਰਤ ਥਾਣੇ ਜਾਣ ਦੀ ਬਜਾਏ ਇਨਸਾਫ ਲਈ ਮਨੀਸ਼ਾ ਗੁਲਾਟੀ ਕੋਲ ਜਾਣ ਨੂੰ ਤਰਜੀਹ ਦਿੰਦੀ ਹੈ।

Leave a Reply

Your email address will not be published. Required fields are marked *