ਰਾਤ ਦੇ ਢਾਈ ਵਜੇ CM ਚੰਨੀ ਨੇ ਕੰਧ ਤੇ ਬੈਠਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ, ਤਸਵੀਰਾਂ ਦੇਖ ਹੋਵੋਗੇ ਹੈਰਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵੱਖਰੇ ਅੰਦਾਜ਼ ਕਾਰਨ ਲੋਕਾਂ ਵਿੱਚ ਹਰਮਨ ਪਿਆਰੇ ਹੁੰਦੇ ਜਾ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਬਣਦੇ ਹੀ ਅਫ਼ਸਰਸ਼ਾਹੀ ਨੂੰ ਸਵੇਰੇ ਸਮੇਂ ਸਿਰ ਦਫ਼ਤਰ ਪੁੱਜ ਜਾਣ ਅਤੇ ਲੋਕਾਂ ਦੇ ਮਸਲੇ ਸੁਣਨ ਦੀ ਹਦਾਇਤ ਕੀਤੀ ਸੀ। ਮੁੱਖ ਮੰਤਰੀ ਖੁਦ ਵੀ ਲੋਕਾਂ ਨਾਲ ਸੰਪਰਕ ਰੱਖਦੇ ਹਨ। ਉਨ੍ਹਾਂ ਨੂੰ ਹਰ ਆਮ ਵਿਅਕਤੀ ਆਸਾਨੀ ਨਾਲ ਮਿਲ ਸਕਦਾ ਹੈ। ਮੁੱਖ ਮੰਤਰੀ ਵੀ ਆਈ ਪੀ ਕਲਚਰ ਤੋਂ ਕੋਹਾਂ ਦੂਰ ਹਨ। ਇਸ ਕਰਕੇ ਹੀ ਉਨ੍ਹਾਂ ਨੂੰ ਜ਼ਮੀਨ ਨਾਲ ਜੁੜੇ ਹੋਏ ਨੇਤਾ ਦੇ ਤੌਰ ਤੇ ਜਾਣਿਆ ਜਾਂਦਾ ਹੈ।

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਕ ਨੇਤਰਹੀਣ ਬਜ਼ੁਰਗ ਨਾਲ ਨਜ਼ਰ ਆ ਰਹੇ ਹਨ। ਉਹ ਤੁਰੰਤ ਬਜ਼ੁਰਗ ਦੇ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੰਦੇ ਹਨ। ਹੈਰਾਨੀ ਤਾਂ ਉਸ ਸਮੇਂ ਹੋਈ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਤ ਦੇ ਢਾਈ ਵਜੇ ਹੀ ਆਮ ਲੋਕਾਂ ਦੇ ਮਸਲੇ ਸੁਣਨ ਲਈ ਸੜਕ ਕਿਨਾਰੇ ਹੀ ਰੁਕ ਗਏ। ਹਾਲਾਂਕਿ ਮੁੱਖ ਮੰਤਰੀ, ਮੰਤਰੀ ਜਾਂ ਉੱਚ ਅਹੁਦਿਆਂ ਤੇ ਬੈਠੇ ਅਫ਼ਸਰ ਏ ਸੀ ਵਾਲੇ ਕਮਰਿਆਂ ਤੋਂ ਬਾਹਰ ਨਹੀਂ ਨਿਕਲਦੇ।

ਪਰ ਇਸ ਮੁੱਖ ਮੰਤਰੀ ਨੇ ਸੜਕ ਤੇ ਹੀ ਦਰਬਾਰ ਲਾ ਲਿਆ। ਉਨ੍ਹਾਂ ਵੱਲੋਂ ਲੋਕਾਂ ਦੇ ਸਿਰਫ ਮਸਲੇ ਹੀ ਨਹੀਂ ਸੁਣੇ ਗਏ, ਸਗੋਂ ਉਨ੍ਹਾਂ ਨੂੰ ਹੱਲ ਕਰਵਾਉਣ ਲਈ ਤੁਰੰਤ ਉੱਚ ਅਧਿਕਾਰੀਆਂ ਨੂੰ ਫੋਨ ਵੀ ਕੀਤਾ ਗਿਆ। ਮੁੱਖ ਮੰਤਰੀ ਦੇ ਇਸ ਰਵੱਈਏ ਤੋਂ ਮੌਕੇ ਤੇ ਹਾਜ਼ਰ ਸਾਰੇ ਲੋਕ ਬਹੁਤ ਪ੍ਰਭਾਵਿਤ ਹੋਏ। ਕੁਝ ਲੋਕ ਤਾਂ ਭਾਵੁਕ ਹੋ ਗਏ ਅਤੇ ਉਨ੍ਹਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਨ ਲੱਗੇ। ਹਰ ਪੰਜਾਬ ਵਾਸੀ ਚਾਹੁੰਦਾ ਹੈ ਕਿ ਉਨ੍ਹਾਂ ਨੂੰ ਅਜਿਹਾ ਹੀ ਮੁੱਖ ਮੰਤਰੀ ਮਿਲੇ।

ਜੋ ਉਨ੍ਹਾਂ ਦੇ ਮਸਲੇ ਤੁਰੰਤ ਹੱਲ ਕਰੇ ਅਤੇ ਜਿਸ ਨੂੰ ਮਿਲਣਾ ਸੌਖਾ ਹੋਵੇ। ਮੁੱਖ ਮੰਤਰੀ ਦੀ ਇਸ ਕਾਰਵਾਈ ਤੋਂ ਹਰ ਕੋਈ ਪ੍ਰਭਾਵਿਤ ਹੋ ਰਿਹਾ ਹੈ। ਅਸੀਂ ਦੇਖਦੇ ਹਾਂ ਕਿ ਆਮ ਤੌਰ ਤੇ ਮੰਤਰੀਆਂ ਦੇ ਸੁਰੱਖਿਆ ਗਾਰਡ ਹੀ ਕਿਸੇ ਨੂੰ ਉਨ੍ਹਾਂ ਦੇ ਨੇੜੇ ਨਹੀਂ ਲੱਗਣ ਦਿੰਦੇ ਪਰ ਇਹ ਮੁੱਖ ਮੰਤਰੀ ਖੁਦ ਜਨਤਾ ਨਾਲ ਸੰਪਰਕ ਕਰਦੇ ਹਨ।

Leave a Reply

Your email address will not be published. Required fields are marked *