ਨਹੀਂ ਸਹਿਣ ਕਰ ਸਕਿਆ ਪਿਓ ਦੀ ਮੋਤ ਦਾ ਸਦਮਾ, ਪੁੱਤ ਨੇ ਕਮਰੇ ਚ ਚੁੱਕ ਲਿਆ ਗਲਤ ਕਦਮ

ਅਸੀਂ ਸਭ ਨੇ ਇੱਕ ਦਿਨ ਇਸ ਦੁਨੀਆਂ ਤੋਂ ਜਾਣਾ ਹੈ। ਇਹ ਹਕੀਕਤ ਹੈ ਅਤੇ ਇਸ ਹਕੀਕਤ ਨੂੰ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ। ਕਈ ਵਾਰ ਕੁਝ ਲੋਕ ਕਿਸੇ ਆਪਣੇ ਦਾ ਵਿਛੋੜਾ ਸਹਿਣ ਨਹੀਂ ਕਰ ਸਕਦੇ ਅਤੇ ਖੁਦ ਵੀ ਜਾਨ ਦੇ ਦਿੰਦੇ ਹਨ। ਇਹ ਵਾਪਰਿਆ ਹੈ ਅੰਮ੍ਰਿਤਸਰ ਦੀ ਬੱਸ ਸਟੈਂਡ ਵਾਲੀ ਚੌਕੀ ਅਧੀਨ ਪੈਂਦੇ ਇਲਾਕੇ ਗੋਲ ਮਸੀਤ ਵਾਲੀ ਗਲੀ ਨੰਬਰ 4 ਵਿੱਚ। ਜਤਿੰਦਰ ਸਲਵਾਨ ਨਾਮ ਦੇ ਵਿਅਕਤੀ ਨੇ ਗਲ ਵਿੱਚ ਦੁਪੱਟਾ ਪਾ ਕੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦਿੱਤੀ ਹੈ।

ਜਿਸ ਦਾ ਕਾਰਨ ਕੁਝ ਮਹੀਨੇ ਪਹਿਲਾਂ ਹੋਏ ਉਸ ਦੇ ਪਿਤਾ ਵਰਿੰਦਰ ਸਲਵਾਨ ਦੇ ਦੇ-ਹਾਂ-ਤ ਨੂੰ ਦੱਸਿਆ ਜਾ ਰਿਹਾ ਹੈ। ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ। ਮ੍ਰਿਤਕ ਜਤਿੰਦਰ ਸਲਵਾਨ ਦੇ ਇਕ ਸੰਬੰਧੀ ਨੇ ਦੱਸਿਆ ਹੈ ਕਿ ਜਤਿੰਦਰ ਖਾਣਾ ਖਾ ਕੇ ਛੱਤ ਉੱਤੇ ਸੌਣ ਲਈ ਚਲਾ ਗਿਆ ਸੀ। ਜਦੋਂ ਉਹ ਕਾਫ਼ੀ ਚਿਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਨੇ ਉੱਥੇ ਜਾ ਕੇ ਦੇਖਿਆ। ਜਤਿੰਦਰ ਸਲਵਾਨ ਪੱਖੇ ਨਾਲ ਲਟਕ ਰਿਹਾ ਸੀ। ਇਸ ਵਿਅਕਤੀ ਨੇ ਦੱਸਿਆ ਹੈ ਕਿ 2-4 ਮਹੀਨੇ ਪਹਿਲਾਂ ਜਤਿੰਦਰ ਦੇ ਪਿਤਾ ਦਾ ਦੇ-ਹਾਂ-ਤ ਹੋ ਗਿਆ ਸੀ।

ਜਿਸ ਨੂੰ ਜਤਿੰਦਰ ਬ-ਰ-ਦਾ-ਸ਼-ਤ ਨਹੀਂ ਕਰ ਸਕਿਆ ਅਤੇ ਸ-ਦ-ਮੇ ਵਿੱਚ ਚਲਾ ਗਿਆ। ਜਤਿੰਦਰ ਦੀ ਉਮਰ 42 ਸਾਲ ਸੀ ਅਤੇ ਉਸ ਦਾ 11 ਸਾਲ ਦਾ ਇਕ ਪੁੱਤਰ ਵੀ ਹੈ। ਪੁਲਿਸ ਮੌਕੇ ਤੇ ਪਹੁੰਚ ਕੇ ਕਾਰਵਾਈ ਕਰ ਰਹੀ ਹੈ। ਪੁਲੀਸ ਅਧਿਕਾਰੀ ਨੇ ਇਸ ਮਾਮਲੇ ਦੇ ਸਬੰਧ ਵਿਚ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਫੋਨ ਤੇ ਇਤਲਾਹ ਮਿਲੀ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਜਤਿੰਦਰ ਸਲਵਾਨ ਨਾਮ ਦੇ ਵਿਅਕਤੀ ਨੇ ਗਲ ਵਿੱਚ ਦੁਪੱਟਾ ਪਾ ਕੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਹੈ।

ਕੁਝ ਮਹੀਨੇ ਪਹਿਲਾਂ ਉਸ ਦੇ ਪਿਤਾ ਵਰਿੰਦਰ ਸਲਵਾਨ ਦੀ ਵੀ ਜਾਨ ਚਲੀ ਗਈ ਸੀ। ਜਿਸ ਕਰਕੇ ਜਤਿੰਦਰ ਠੀਕ ਨਹੀਂ ਸੀ ਰਹਿੰਦਾ। ਉਸ ਤੋਂ ਆਪਣੇ ਪਿਤਾ ਦਾ ਵਿਛੋੜਾ ਸਹਿ ਨਹੀਂ ਸੀ ਹੋ ਰਿਹਾ। ਉਸ ਦੀ ਮਜੀਠਾ ਰੋਡ ਤੋਂ ਦਵਾਈ ਚੱਲ ਰਹੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਕੀਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਵੀਡੀਓ ਰਿਪੋਰਟ

Leave a Reply

Your email address will not be published. Required fields are marked *