ਨਿਊਜ਼ੀਲੈਂਡ ਤੋਂ ਆਈ ਵੱਡੀ ਖੁਸ਼ਖਬਰੀ, ਇਸ ਐਲਾਨ ਤੋਂ ਬਾਅਦ ਪੰਜਾਬੀਆਂ ਨੂੰ ਚੜ ਗਿਆ ਚਾਅ

ਇਹ ਖੁਸ਼ਖਬਰੀ ਨਿਊਜ਼ੀਲੈਂਡ ਤੋਂ ਆ ਰਹੀ ਹੈ। ਜਿੱਥੇ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ 1 ਲੱਖ 65 ਹਜ਼ਾਰ ਪਰਵਾਸੀਆਂ ਨੂੰ ਪੱਕੇ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਸਕੀਮ ਅਧੀਨ ਉਨ੍ਹਾਂ ਪਰਵਾਸੀਆਂ ਨੂੰ ਪੱਕਾ ਕੀਤਾ ਜਾਵੇਗਾ, ਜਿਨ੍ਹਾਂ ਦੇ ਕੋਲ ਹੁਨਰ ਹੈ ਅਤੇ ਇਨ੍ਹਾਂ ਹੁਨਰਮੰਦਾਂ ਦੀ ਨਿਊਜ਼ੀਲੈਂਡ ਵਿੱਚ ਘਾਟ ਪਾਈ ਜਾ ਰਹੀ ਹੈ ਜਾਂ ਉਹ ਵਿਅਕਤੀ ਇਸ ਸਕੀਮ ਅਧੀਨ ਆਉਣਗੇ। ਜਿਹੜੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦੇ ਹਨ।

ਜਿਨ੍ਹਾਂ ਵਿਅਕਤੀਆਂ ਨੂੰ ਪੱਕਾ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚ 15 ਹਜ਼ਾਰ ਕਾਮੇ ਨਿਰਮਾਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ, 12 ਹਜ਼ਾਰ ਵਿਅਕਤੀ ਉਦਯੋਗ ਵਿੱਚ ਕੰਮ ਕਰਨ ਵਾਲੇ, 5 ਹਜ਼ਾਰ ਸਿਹਤ ਖੇਤਰ ਵਿੱਚ ਕੰਮ ਕਰਨ ਵਾਲੇ ਅਤੇ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਵਿਅਕਤੀ, 9 ਹਜ਼ਾਰ ਮੁੱਢਲੇ ਉਦਯੋਗਾਂ ਵਿਚ ਕੰਮ ਕਰਨ ਵਾਲੇ ਅਤੇ 800 ਵਿਅਕਤੀ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਈ ਜਾਂ ਕੁਝ ਹੋਰ ਹੋ ਸਕਦੇ ਹਨ।

ਜਿਹੜਾ ਵਿਅਕਤੀ ਨਿਊਜ਼ੀਲੈਂਡ ਵਿੱਚ ਰੈਜੀਡੈਂਸ ਵੀਜ਼ੇ ਲਈ ਦਰਖਾਸਤ ਦੇਣਾ ਚਾਹੁੰਦਾ ਹੈ, ਉਹ 9 ਸਤੰਬਰ 2021 ਤੋਂ ਨਿਊਜ਼ੀਲੈਂਡ ਵਿੱਚ ਹੋਣਾ ਚਾਹੀਦਾ ਹੈ। ਉਸ ਕੋਲ ਵਰਕ ਵੀਜ਼ਾ ਹੋਵੇ ਜਾਂ ਅਪਲਾਈ ਕੀਤਾ ਹੋਇਆ ਹੋਵੇ। ਉਸ ਨੂੰ ਨਿਊਜ਼ੀਲੈਂਡ ਰਹਿੰਦੇ ਹੋਏ 3 ਸਾਲ ਜਾਂ ਇਸ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੋਵੇ ਜਾਂ ਉਹ ਪ੍ਰਤੀ ਘੰਟਾ 27 ਡਾਲਰ ਜਾਂ ਇਸ ਤੋਂ ਵੱਧ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੋਵੇ। ਉਹ ਵਿਅਕਤੀ ਹੁਨਰਮੰਦਾਂ ਦੀ ਘਾਟ ਵਾਲੀ ਸ਼੍ਰੇਣੀ ਵਿੱਚ ਆਉਂਦਾ ਹੋਣਾ ਚਾਹੀਦਾ ਹੈ ਅਤੇ ਉਸ ਨੇ ਆਪਣੇ ਕਿੱਤੇ ਦੀ ਰਜਿਸਟ੍ਰੇਸ਼ਨ ਕਰਵਾਈ ਹੋਣੀ ਚਾਹੀਦੀ ਹੈ।

ਜੋ ਵਿਅਕਤੀ ਨਾ-ਜ਼ੁ-ਕ ਸਥਿਤੀ ਵਿੱਚ ਕੰਮ ਕਰਨ ਲਈ 31 ਜੁਲਾਈ 2022 ਤਕ ਘੱਟੋ ਘੱਟ 6 ਮਹੀਨਿਆਂ ਲਈ ਆਵੇਗਾ। ਉਸ ਦਾ ਨਾਮ ਵੀ ਵਿਚਾਰਿਆ ਜਾ ਸਕਦਾ ਹੈ। ਦਰਖਾਸਤ ਦੇਣ ਦੀ ਆਖਰੀ ਮਿਤੀ 31 ਜੁਲਾਈ 2022 ਹੋਵੇਗੀ। ਇਹ ਅਰਜ਼ੀਆਂ 2 ਗੇੜਾਂ ਵਿੱਚ 1 ਦਸੰਬਰ 2021 ਅਤੇ 1 ਮਾਰਚ 2022 ਨੂੰ ਖੋਲ੍ਹੀਆਂ ਜਾਣਗੀਆਂ। ਅਰਜ਼ੀ ਅਪਲਾਈ ਕਰਨ ਸਮੇਂ ਉਮੀਦਵਾਰ ਦੀ ਨਿਊਜ਼ੀਲੈਂਡ ਵਿੱਚ ਮੌਜੂਦਗੀ ਜ਼ਰੂਰੀ ਹੈ।

Leave a Reply

Your email address will not be published. Required fields are marked *