ਵਿਦੇਸ਼ ਜਾਣ ਲਈ 11 ਲੱਖ ਲੈ ਕੇ ਗਿਆ ਸੀ ਏਜੰਟ ਕੋਲ, ਅੱਗੋਂ ਏਜੰਟ ਨਿਕਲਿਆ ਮਾੜਾ, ਕਰ ਗਿਆ ਵੱਡਾ ਕਾਂਡ

ਮਾੜੇ ਅਨਸਰ ਸੋਚਦੇ ਹਨ ਕਿ ਉਹ ਕੁਝ ਵੀ ਕਰਨਗੇ ਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਜਾਣਗੇ। ਜਿਸ ਦੇ ਚੱਲਦੇ ਇਹ ਕਰਤੂਤ ਕਰਕੇ ਤਾਂ ਨਿਕਲ ਜਾਂਦੇ ਹਨ ਪਰ ਜਦੋਂ ਪੁਲਿਸ ਦੇ ਅੜਿੱਕੇ ਆਉਂਦੇ ਹਨ ਤਾਂ ਇਨ੍ਹਾਂ ਕੋਲੋਂ ਮਾਫ਼ੀ ਮੰਗਣ ਤੋਂ ਇਲਾਵਾ ਕੋਈ ਵੀ ਚਾਰਾ ਨਹੀਂ ਰਹਿੰਦਾ, ਕਿਉਂਕਿ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਪੁਲੀਸ ਇਨ੍ਹਾਂ ਨਾਲੋਂ ਜ਼ਿਆਦਾ ਤੇਜ਼ ਹੈ। ਹਰ ਰੋਜ਼ ਪੁਲੀਸ ਦਾ ਇਨ੍ਹਾਂ ਵਰਗਿਆਂ ਨਾਲ ਹੀ ਵਾਹ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਕੁੱਝ ਵਿਅਕਤੀਆਂ ਵੱਲੋਂ ਹੋਟਲ ਵਿੱਚ ਟਰੈਵਲ ਏਜੰਟ ਬਣ ਕੇ 11 ਲੱਖ ਦੀ ਲੁੱਟ ਕੀਤੀ ਗਈ ਸੀ। ਇਸ ਸਬੰਧ ਵਿਚ ਪੁਲਿਸ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ। ਇਸ ਲੁੱਟ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਫੜ ਕੇ ਪੁਲਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਕਾ-ਨੂੰ-ਨ ਦੀਆਂ ਨਜ਼ਰਾਂ ਤੋਂ ਬਚਣਾ ਮੁਸ਼ਕਿਲ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 23-09-21 ਨੂੰ ਬਾਜ ਹੋਟਲ ਵਿੱਚ ਕੁਝ ਵਿਅਕਤੀਆਂ ਨੇ ਟਰੈਵਲ ਏਜੰਟ ਬਣ ਕੇ 11 ਲੱਖ ਦੀ ਲੁੱਟ ਕੀਤੀ ਸੀ।

ਇਸ ਮਾਮਲੇ ਵਿੱਚ ਰਜਿੰਦਰ ਕੁਮਾਰ ਨੇ ਆਪਣੇ ਭਾਣਜੇ ਨੂੰ ਬਾਹਰ ਭੇਜਣ ਲਈ ਟ੍ਰੈਵਲ ਏਜੰਟਾਂ ਨਾਲ 11 ਲੱਖ ਦੀ ਗੱਲ ਕੀਤੀ ਸੀ। ਉਸ ਤੋਂ ਬਾਅਦ ਉਸ ਨੇ ਹੋਟਲ ਵਿਚ ਕਮਰਾ ਲਿਆ। ਉੱਥੇ ਉਸ ਨੇ ਪੈਸੇ ਗਿਣ ਕੇ ਏਜੰਟਾਂ ਨੂੰ ਦੇਣੇ ਸਨ। ਸਕੀਮ ਦੇ ਮੁਤਾਬਿਕ 4-5 ਵਿਅਕਤੀ ਉਨ੍ਹਾਂ ਦੇ ਸੱ-ਟਾਂ ਲਗਾ ਕੇ 11 ਲੱਖ ਰੁਪਏ ਲੁੱਟ ਕੇ ਲੈ ਗਏ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਮੁਕੱਦਮਾ ਨੰਬਰ 132 ਅੰਡਰ ਸੈਕਸ਼ਨ 420, 379B, 324,395 ਆਈ ਪੀ ਸੀ ਦਰਜ ਕੀਤਾ ਗਿਆ ਸੀ।

ਪੁਲਿਸ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ। ਇੰਸਪੈਕਟਰ ਗਗਨਦੀਪ ਸਿੰਘ ਅਤੇ ਐੱਸ ਐੱਚ ਓ ਵੱਲੋਂ ਇਸ ਮੁਕੱਦਮੇ ਦੀ ਜਾਂਚ ਕੀਤੀ ਗਈ। ਇਸ ਦੌਰਾਨ ਹੀ ਉਨ੍ਹਾਂ ਵੱਲੋਂ 5 ਦੋਸ਼ੀਆਂ ਦੇ ਨਾਲ ਨਾਲ 11 ਲੱਖ ਰੁਪਏ ਵਿੱਚੋਂ 6 ਲੱਖ ਰੁਪਏ ਬਰਾਮਦ ਕੀਤੇ ਗਏ। ਵਾਰਦਾਤ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਪੁਲਿਸ ਵੱਲੋਂ ਬਰਾਮਦ ਕਰ ਲਿਆ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਬਾਕੀ ਬਚੇ ਰੁਪਏ ਅਤੇ ਦੋਸ਼ੀ ਵੀ ਜਲਦ ਹੀ ਫੜ ਲਏ ਜਾਣਗੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *