ਸਵੇਰੇ 9 ਵਜੇ ਘਰੋਂ ਰੋਟੀ ਖਾਕੇ ਗਿਆ ਨੌਜਵਾਨ ਮੁੰਡਾ, ਸ਼ਾਮ ਨੂੰ ਆ ਗਈ ਮੋਤ ਦੀ ਖਬਰ

ਹਰ ਇਨਸਾਨ ਆਪਣੇ ਘਰੋਂ ਚੰਗਾ ਸੋਚ ਕੇ ਹੀ ਨਿਕਲਦਾ ਹੈ। ਕਿਸੇ ਨੂੰ ਨਹੀਂ ਪਤਾ ਕਿ ਉਸ ਦਾ ਅਗਲਾ ਪਲ ਕਿਹੋ ਜਿਹਾ ਹੋਵੇਗਾ। ਫਿਰ ਵੀ ਇਨਸਾਨ ਆਪਣੇ ਕੰਮਾਂ ਕਾਰਾਂ ਲਈ ਜਾਂਦਾ ਹੈ ਤਾਂ ਜੋ ਉਸ ਦਾ ਆਉਣ ਵਾਲਾ ਭਵਿੱਖ ਸੁੱਖਮਈ ਹੋਵੇ। ਕਦੇ ਕਦੇ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਦਾ ਉਸ ਨੂੰ ਕੋਈ ਚਿੱਤ ਚੇਤਾ ਵੀ ਨਹੀਂ ਹੁੰਦਾ। ਅਜਿਹਾ ਹੀ ਹਾਦਸਾ ਰਵੀ ਨਾਮਕ ਲੜਕੇ ਨਾਲ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਰਵੀ ਸਵੇਰੇ ਆਪਣੇ ਘਰੋਂ ਨਿਕਲਿਆ ਸੀ।

ਜਿਸ ਤੋਂ ਬਾਅਦ ਉਸ ਦੇ ਘਰਦਿਆਂ ਦੀ ਉਸ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਅਤੇ ਉਸ ਦਾ ਕੋਈ ਵੀ ਅਤਾ ਪਤਾ ਵੀ ਨਾ ਲੱਗਾ। ਜਦੋਂ ਪਤਾ ਲੱਗਾ ਤਾਂ ਘਰਦਿਆਂ ਨੂੰ ਉਸ ਦੀ ਮੋਤ ਦੀ ਖਬਰ ਮਿਲੀ, ਜਿਸ ਕਾਰਨ ਪੂਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ। ਮ੍ਰਿਤਕ ਰਵੀ ਦੀ ਮਾਂ ਸੀਲਾ ਦੇਵੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਨ੍ਹਾਂ ਦਾ ਲੜਕਾ ਸਵੇਰੇ 9 ਵਜੇ ਘਰ ਤੋਂ ਨਿਕਲਿਆ ਸੀ। ਜਦੋਂ ਉਨ੍ਹਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸ ਦੇ ਦੋਸਤ ਨੇ ਫ਼ੋਨ ਚੁੱਕ ਕੇ ਦੱਸਿਆ ਕਿ ਉਹ ਡਿਪੂ ਤੋ ਕਣਕ ਚੁੱਕੀ ਜਾ ਰਹੇ ਹਨ।

ਇਸ ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ ਅਤੇ ਉਨ੍ਹਾਂ ਨੂੰ ਰਵੀ ਬਾਰੇ ਕੁਝ ਵੀ ਪਤਾ ਨਾ ਲੱਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਵੀ ਦੀ ਮੋਤ ਬਾਰੇ ਵੀ ਕੁੱਝ ਨਹੀਂ ਪਤਾ ਕਿ ਉਸ ਨਾਲ ਕੀ ਹੋਇਆ ਤੇ ਕਿਵੇਂ ਉਸ ਦੀ ਮੋਤ ਹੋਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਇਸ ਸੰਬੰਧੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ। ਉਥੇ ਪਹੁੰਚ ਕੇ ਉਨ੍ਹਾਂ ਨੇ ਮ੍ਰਿਤਕ ਦੇਹ ਨੂੰ ਪੋਸ ਟਮਾ ਰਟ ਮ ਲਈ ਹਸਪਤਾਲ਼ ਭੇਜ ਦਿੱਤਾ।

ਉਨ੍ਹਾਂ ਦਾ ਕਹਿਣਾ ਹੈ ਕਿ ਪੋਸ ਟਮਾ ਰਟ ਮ ਦੀ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਉਨ੍ਹਾਂ ਵੱਲੋਂ ਗੁਰਤੇਜ ਸਿੰਘ ਅਤੇ ਸੁਖਵਿੰਦਰ ਸਿੰਘ ਤੇ ਮਾਮਲਾ ਦਰਜ ਕੀਤਾ ਗਿਆ ਹੈ। 304 ,34 ਆਈ ਪੀ ਸੀ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *