6 ਕਿਲਿਆਂ ਦਾ ਮਾਲਕ ਮੁੰਡਾ ਮਾਂ ਦੇਖਦੀ ਸੀ ਵਿਆਹ ਦੇ ਸੁਪਨੇ, ਤੜਕੇ ਖੇਤ ਚ ਮਿਲੀ ਲਾਸ਼ ਤਾਂ ਟੁੱਟ ਗਏ ਸਾਰੇ ਸੁਪਨੇ

ਹਰ ਇੱਕ ਮੁਸ਼ਕਿਲ ਦਾ ਹੱਲ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਦੇਣਾ ਨਹੀਂ ਹੁੰਦਾ, ਕਿਉਂਕਿ ਚਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੁੰਦਾ ਹੈ। ਅਸਲੀ ਇਨਸਾਨ ਉਹ ਹੀ ਹੁੰਦਾ ਹੈ। ਜੋ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕੇ। ਕੁਝ ਲੋਕ ਮੁਸ਼ਕਲਾਂ ਤੋਂ ਘਬਰਾਕੇ ਗਲਤ ਕਦਮ ਚੁੱਕ ਲੈਂਦੇ ਹਨ। ਜਿਸ ਕਰਕੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਮੁਕਤਸਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਪਿੰਡ ਰੱਤਾ ਖੇੜਾ ਦੇ ਰਹਿਣ ਵਾਲੇ ਨੌਜਵਾਨਾਂ ਵੱਲੋਂ ਵੀ ਅਜਿਹਾ ਹੀ ਕਦਮ ਚੁੱਕ ਲਿਆ ਗਿਆ।

ਜਿਸ ਨੇ ਮੁਸ਼ਕਿਲਾਂ ਦਾ ਅੰਤ ਕਰਨ ਲਈ ਜ਼ਹਿਰਲੀ ਚੀਜ਼ ਪੀ ਕੇ ਆਪਣੀ ਜਾਨ ਦੇ ਦਿੱਤੀ। ਇਸ ਕਾਰਨ ਪੂਰੇ ਪਰਿਵਾਰ ਵਿਚ ਸੋਗ ਦਾ ਮਾਹੌਲ ਬਣ ਗਿਆ। ਸੁਖਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਮਨੀਪਾਲ ਉਨ੍ਹਾਂ ਦੇ ਚਾਚੇ ਦਾ ਪੋਤਰਾ ਸੀ। ਜੋ ਕਿ ਲੰਮੇ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਉਸ ਨੇ ਬੈਂਕ ਦਾ ਕਰਜ਼ਾ ਵਾਪਸ ਕਰਨ ਲਈ ਬੈਂਕ ਨਾਲ ਗੱਲਬਾਤ ਕੀਤੀ ਸੀ। ਬੈਂਕ ਵੱਲੋਂ ਕਿਹਾ ਗਿਆ ਸੀ ਕਿ ਉਹ ਇੱਕ ਸਮੇਂ ਕਰਜਾ ਭਰ ਦੇਣ ਤਾਂ ਜੋ ਉਨ੍ਹਾਂ ਨੂੰ ਹੋਰ ਕਰਜਾ ਦਿੱਤਾ ਜਾ ਸਕੇ,

ਪਰ ਬੈਂਕ ਵਾਲਿਆਂ ਨੇ ਉਸ ਦਾ ਸਿੱਬਲ ਹੀ ਖਰਾਬ ਕਰ ਦਿਤਾ। ਜਿਸ ਕਾਰਨ ਉਸ ਨੂੰ ਹੋਰ ਕੋਈ ਵੀ ਬੈਂਕ ਕਰਜਾ ਨਹੀਂ ਦੇ ਰਿਹਾ ਸੀ। ਸੁਖਜਿੰਦਰ ਸਿੰਘ ਨੇ ਦਸਿਆ ਕਿ ਮਨੀਪਾਲ ਦੀ ਸਾਰੀ ਪੈਲੀ ਸੇਮ ਵਿੱਚ ਹੈ। ਪੈਲੀ ਬੰਜਰ ਹੋਣ ਕਾਰਨ ਮੁਆਫੀ ਵਿੱਚ ਵੀ ਨਹੀਂ ਆਈ। ਜਦੋਂ ਪੰਜਾਬ ਸਰਕਾਰ ਦੀ ਕਰਜਾ ਮਾਫੀ ਸਕੀਮ ਆਈ ਤਾਂ ਬੈਂਕ ਵਾਲਿਆਂ ਨੇ ਉਸ ਨੂੰ ਕਹਿ ਦਿੱਤਾ ਕਿ ਉਸ ਦੀ ਪੈਲ਼ੀ 5 ਕਿੱਲਿਆਂ ਤੋਂ ਵੱਧ ਹੈ। ਇਸ ਕਰਕੇ ਉਹ ਸਕੀਮ ਨਹੀਂ ਲੈ ਸਕਦਾ।

ਮ੍ਰਿਤਕ ਪਸੂਆਂ ਦਾ ਵਪਾਰ ਵੀ ਕਰਦਾ ਸੀ। ਉਸ ਦੇ ਪਸ਼ੂ ਬਿਮਾਰ ਹੋ ਗਏ। ਜਿਸ ਕਾਰਨ ਉਸ ਨੂੰ ਵਪਾਰ ਵਿੱਚ ਵੀ ਘਾਟਾ ਹੋ ਗਿਆ। ਇਹ ਸਾਰੀ ਵਜਾ ਕਰਕੇ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਾ ਅਤੇ ਉਸ ਨੇ ਖੇਤਾਂ ਵਿਚ ਜਾ ਕੇ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜਾਨ ਦੇ ਦਿੱਤੀ। ਉਹਨਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਹੈ ਕਿ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਪਿੰਡ ਰੱਤਾਖੇੜਾ ਦੇ ਰਹਿਣ ਵਾਲੇ ਮਨੀਪਾਲ ਪੁੱਤਰ ਗੁਰਜੀਤ ਸਿੰਘ ਨੇ ਜ਼ਹਿਰੀਲੀ ਪੀ ਲਈ ਹੈ। ਅਤੇ ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਜਿਸ ਦੀ ਦੌਰਾਨ ਇਲਾਜ ਮੌਤ ਹੋ ਗਈ। ਉਨ੍ਹਾਂ ਨੂੰ ਪਿੰਡ ਵਾਸੀਆਂ ਤੋਂ ਪਤਾ ਲੱਗਾ ਕਿ ਮ੍ਰਿਤਕ ਮਨੀਪਾਲ ਪਸੂਆਂ ਦਾ ਵਪਾਰ ਕਰਦਾ ਸੀ। ਵਪਾਰ ਵਿੱਚ ਘਾਟਾ ਹੋਣ ਕਾਰਨ ਉਹ ਡਿਪਰੈਸ਼ਨ ਵਿੱਚ ਰਹਿਣ ਲੱਗਾ ਅਤੇ ਉਸ ਨੇ ਖੇਤ ਵਿਚ ਜਾ ਕੇ ਜ਼ਹਿਰੀਲੀ ਚੀਜ਼ ਪੀ ਕੇ ਆਪਣੀ ਜਾਨ ਦੇ ਦਿੱਤੀ। ਪਿਤਾ ਦੇ ਬਿਆਨ ਅਨੁਸਾਰ 174 ਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *