Italy ਚ ਬੱਸ ਡਰਾਇਵਰ ਬਣੀ ਰੋਪੜ ਦੀ ਕੁੜੀ, ਹਰਮਨਦੀਪ ਦੀ ਡਰਾਇਵਰੀ ਦੇਖ ਇਟਲੀ ਵਾਸੀ ਹੈਰਾਨ

ਅੱਜ ਦਾ ਯੁੱਗ ਵਿਗਿਆਨ ਦਾ ਯੁੱਗ ਹੈ। ਹੁਣ ਸਾਡੇ ਸਮਾਜ ਦੀ ਦਿਨ ਪ੍ਰਤੀ ਦਿਨ ਸੋਚ ਬਦਲਦੀ ਜਾ ਰਹੀ ਹੈ। ਹੁਣ ਲੋਕ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਸਮਝਦੇ। ਵੈਸੇ ਵੀ ਅਜਿਹਾ ਕੋਈ ਕੰਮ ਨਹੀਂ, ਜੋ ਕੁੜੀਆਂ ਨਾ ਕਰ ਸਕਦੀਆਂ ਹੋਣ। ਕੁੜੀਆਂ ਹੁਣ ਪੁਲਾੜ ਤਕ ਪਹੁੰਚ ਚੁੱਕੀਆਂ ਹਨ। ਕਿਸੇ ਵੀ ਮੁਲਕ ਵਿੱਚ ਹਰ ਛੋਟੀ ਵੱਡੀ ਨੌਕਰੀ ਤੇ ਕੁੜੀਆਂ ਤਾਇਨਾਤ ਹਨ। ਸਾਡੇ ਆਪਣੇ ਮੁਲਕ ਵਿੱਚ ਹੀ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੇ ਅਹੁਦੇ ਤੇ ਔਰਤਾਂ ਰਹਿ ਚੁੱਕੀਆਂ ਹਨ।

ਹੋਰ ਵੀ ਬਹੁਤ ਸਾਰੇ ਮੁਲਕਾਂ ਵਿੱਚ ਔਰਤਾਂ ਸਨਮਾਨਜਨਕ ਅਹੁਦਿਆਂ ਉੱਤੇ ਬਿਰਾਜਮਾਨ ਹਨ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਇਟਲੀ ਦੀ। 6 ਸਾਲ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਪਿੰਡ ਰੰਗੀਆਂ ਤੋਂ ਹਰਮਨਦੀਪ ਕੌਰ ਨਾਮ ਦੀ ਲੜਕੀ ਇਟਲੀ ਪਹੁੰਚੀ ਸੀ। ਉਸ ਦਾ ਪਤੀ ਵੀ 8 ਸਾਲ ਤੋਂ ਇਟਲੀ ਵਿਚ ਹੀ ਰਹਿ ਰਿਹਾ ਹੈ। ਹਰਮਨਦੀਪ ਕੌਰ ਦੀ ਰਿਹਾਇਸ਼ ਇਟਲੀ ਦੇ ਜ਼ਿਲਾ ਮਾਨਤੋਵਾ ਦੇ ਕਸਬਾ ਕਸ਼ਤੀ ਲਿਓਨੋ ਵਿੱਚ ਹੈ। ਹਰਮਨਦੀਪ ਕੌਰ ਨੇ ਇਟਲੀ ਵਿਚ ਇਕ ਅਜਿਹਾ ਕੰਮ ਕਰ ਦਿਖਾਇਆ ਹੈ, ਜੋ ਅੱਜ ਤੱਕ ਕਿਸੇ ਪੰਜਾਬੀ ਨੇ ਨਹੀਂ ਕੀਤਾ।

ਇਹ ਲੜਕੀ ਚੰਗੀ ਪੜ੍ਹੀ ਲਿਖੀ ਹੈ। ਜਿਸ ਕਰਕੇ ਉਸ ਨੇ ਸਭ ਤੋਂ ਪਹਿਲਾਂ ਇਟਾਲੀਅਨ ਭਾਸ਼ਾ ਤੇ ਆਪਣੀ ਪਕੜ ਬਣਾਈ। ਇਸ ਤੋਂ ਬਾਅਦ ਉਸ ਨੇ ਡਰਾਇਵਿੰਗ ਲਾਇਸੰਸ ਹਾਸਿਲ ਕੀਤੇ। ਉਸ ਨੂੰ ਕਈ ਤਰ੍ਹਾਂ ਦੇ ਟੈਸਟ ਪਾਸ ਕਰਨੇ ਪਏ। ਇਸ ਸਮੇਂ ਉਸ ਕੋਲ ਬੀ ਸੀ ਡੀ ਏ ਭਾਵ ਹਰ ਕਿਸਮ ਦਾ ਲਾਇਸੈਂਸ ਹੈ। ਜਿਸ ਦੀ ਬਦੌਲਤ ਉਸ ਨੂੰ ਬੱਸ ਚਲਾਉਣ ਲਈ ਡਰਾਈਵਰ ਦੀ ਨੌਕਰੀ ਮਿਲ ਗਈ।

ਹਰਮਨਦੀਪ ਕੌਰ 2 ਮਹੀਨੇ ਤੋਂ ਇਟਲੀ ਵਿਚ ਬੱਸ ਚਲਾ ਰਹੀ ਹੈ। ਹੁਣ ਤੱਕ ਕਿਸੇ ਵੀ ਪੰਜਾਬੀ ਨੂੰ ਇਹ ਮਾਣ ਹਾਸਲ ਨਹੀਂ ਹੋਇਆ। ਹਰਮਨਦੀਪ ਕੌਰ ਦੇ ਪਰਿਵਾਰ ਲਈ ਵੀ ਇਹ ਮਾਣ ਵਾਲੀ ਗੱਲ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਕੁੜੀ ਮੁੰਡੇ ਵਿੱਚ ਕੋਈ ਫ਼ਰਕ ਨਹੀਂ ਰਿਹਾ। ਕੋਈ ਵੀ ਮੁਕਾਮ ਹਾਸਲ ਕਰਨ ਲਈ ਦ੍ਰਿੜ੍ਹ ਇਰਾਦੇ ਦੀ ਜ਼ਰੂਰਤ ਹੈ। ਦ੍ਰਿੜ੍ਹ ਇਰਾਦੇ ਸਦਕਾ ਹੀ ਹਰਮਨਦੀਪ ਕੌਰ ਇਸ ਮੁਕਾਮ ਤੇ ਪਹੁੰਚੀ ਹੈ।

Leave a Reply

Your email address will not be published. Required fields are marked *