ਕਾਰ ਤੇ ਕੰਬਾਈਨ ਦੀ ਹੋਈ ਟੱਕਰ, ਨਵ ਵਿਆਹੇ ਮੁੰਡੇ ਦੀ ਹੋਈ ਮੋਤ

ਟ੍ਰੈਫਿਕ ਪੁਲਿਸ ਦੁਆਰਾ ਵਾਰ ਵਾਰ ਵਾਹਨ ਚਾਲਕਾਂ ਨੂੰ ਟਰੈਫਿਕ ਨਿਯਮਾਂ ਦੇ ਸਬੰਧ ਵਿੱਚ ਜਾਗਰੂਕ ਕੀਤਾ ਜਾਂਦਾ ਹੈ। ਨਿਯਮਾਂ ਪ੍ਰਤੀ ਲਾਪ੍ਰਵਾਹੀ ਦਿਖਾਉਣ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਕਈ ਵਾਰ ਇਹ ਲਾਪ੍ਰਵਾਹੀ ਈ ਵਾਹਨ ਚਾਲਕ ਤੇ ਭਾਰੂ ਪੈ ਜਾਂਦੀ ਹੈ ਅਤੇ ਕਿਸੇ ਵੱਡੇ ਨੁਕਸਾਨ ਦਾ ਕਾਰਨ ਬਣ ਜਾਂਦੀ ਹੈ। ਨਵਾਂ ਸ਼ਹਿਰ ਚੰਡੀਗਡ਼੍ਹ ਰੋਡ ਤੇ ਜਾਡਲਾ ਪੁਲਸ ਚੌਕੀ ਅਧੀਨ ਪੈਂਦੇ ਪਿੰਡ ਨਾਈ ਮਾਜਰਾ ਵਿਖੇ ਵਾਪਰੇ ਹਾਦਸੇ ਨੇ ਹਰ ਕਿਸੇ ਦੀ ਰੂਹ ਨੂੰ ਝੰਜੋੜ ਦਿੱਤਾ ਹੈ।

ਇੱਥੇ ਇੱਕ ਕੰਬਾਈਨ ਅਤੇ ਕਾਰ ਵਿਚਕਾਰ ਹਾਦਸਾ ਵਾਪਰਿਆ ਹੈ। ਜਿਸ ਵਿਚ ਕਾਰ ਚਾਲਕ ਤਾਂ ਥਾਂ ਤੇ ਹੀ ਅੱਖਾਂ ਮੀਟ ਗਿਆ ਅਤੇ ਉਸ ਦੀ ਪਤਨੀ ਦੀ ਹਾਲਤ ਵੀ ਬਹੁਤ ਖਰਾਬ ਹੈ। ਉਸ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਦਾ ਨਾਮ ਰਛਪਾਲ ਸਿੰਘ ਪੁੱਤਰ ਜੋਗਾ ਸਿੰਘ ਸੀ। ਉਹ ਢਾਡਾ ਕਲਾਂ ਪਿੰਡ ਦਾ ਰਹਿਣ ਵਾਲਾ ਸੀ। ਅਜੇ 6 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਪਿੰਡ ਤਾਜੋਵਾਲ ਬੇਟ ਦੇ ਮਹਿੰਦਰ ਸਿੰਘ ਦੀ ਲੜਕੀ ਪਰਵੀਨ ਕੌਰ ਨਾਲ ਹੋਇਆ ਸੀ।

ਉਹ ਦੋਵੇਂ ਹੀ ਕਾਰ ਵਿੱਚ ਪਿੰਡ ਤਾਜੋਵਾਲ ਬੇਟ ਮਿਲਣ ਲਈ ਜਾ ਰਹੇ ਸਨ। ਹਾਦਸਾ ਦੁਪਹਿਰ 2 ਵਜੇ ਉਸ ਸਮੇਂ ਵਾਪਰਿਆ ਜਦੋਂ ਕੰਬਾਈਨਾਂ ਨਵਾਂਸ਼ਹਿਰ ਵੱਲੋਂ ਬਲਾਚੌਰ ਵੱਲ ਝੋਨਾ ਕੱਟਣ ਜਾ ਰਹੀ ਸੀ। ਕੰਬਾਈਨ ਚਾਲਕ ਦਾ ਕਹਿਣਾ ਹੈ ਕਿ ਕਾਰ ਬੜੀ ਜ਼ੋਰ ਨਾਲ ਕੰਬਾਈਨ ਦੇ ਪਿਛਲੇ ਹਿੱਸੇ ਨਾਲ ਆ ਕੇ ਟਕਰਾਈ ਹੈ। ਜਿਸ ਨਾਲ ਇੱਕ ਵਾਰ ਤਾਂ ਕੰਬਾਈਨ ਵੀ ਪਲਟ ਜਾਣੀ ਸੀ। ਦੱਸਿਆ ਜਾ ਰਿਹਾ ਹੈ

ਕਿ ਰਛਪਾਲ ਸਿੰਘ ਦਾ ਘਟਨਾ ਸਥਾਨ ਤੇ ਹੀ ਦੇਹਾਂਤ ਹੋ ਗਿਆ  ਅਤੇ ਪ੍ਰਵੀਨ ਕੌਰ ਦੇ ਸੱਟਾਂ ਲੱਗਣ ਕਾਰਨ ਉਸ ਦੀ ਹਾਲਤ ਖ਼ਰਾਬ ਹੈ। ਉਸ ਨੂੰ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਜਾਡਲਾ ਪੁਲਿਸ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਨੂੰ ਦੇਖਣ ਵਾਲੇ ਲੋਕਾਂ ਦੀ ਰੂਹ ਕੰਬ ਗਈ। ਹਰ ਕੋਈ ਇਸ ਹਾਦਸੇ ਤੇ ਅਫ਼ਸੋਸ ਜਤਾ ਰਿਹਾ ਹੈ।

Leave a Reply

Your email address will not be published. Required fields are marked *