ਪਾਣੀ ਨਾ ਆਉਣ ਤੇ ਜਦੋਂ ਟੈਂਕੀ ਖੋਲ ਕੇ ਦੇਖੀ ਤਾਂ ਨਿਕਲ ਗਈ ਚੀਕ, ਟੈਂਕੀ ਅੰਦਰ ਮਿਲੀ ਕੁੜੀ ਦੀ ਲਾਸ਼

ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿਚ 17 ਸਾਲਾ ਇਕ ਲਡ਼ਕੀ ਤਨੂੰ ਦੀ ਜਾਨ ਜਾਣ ਦਾ ਮਾਮਲਾ ਬੁਝਾਰਤ ਬਣ ਗਿਆ ਹੈ। ਉਸ ਦੀ ਮ੍ਰਿਤਕ ਦੇਹ ਘਰ ਦੇ ਮਕਾਨ ਦੀ ਛੱਤ ਉੱਤੇ ਰੱਖੀ ਪਾਣੀ ਦੀ ਟੈਂਕੀ ਵਿਚੋਂ ਮਿਲੀ ਹੈ। ਹਾਲਾਂਕਿ ਪੁਲਿਸ ਦਾ ਖਿਆਲ ਹੈ ਕਿ ਲੜਕੀ ਨੇ ਖੁਦ ਜਾਨ ਦਿੱਤੀ ਹੈ ਕਿਉਂਕਿ ਲੜਕੀ ਪਾਣੀ ਦੀ ਟੈਂਕੀ ਵਿਚ ਉਲਟੀ ਪਈ ਸੀ ਅਤੇ ਟੈਂਕੀ ਦਾ ਢੱਕਣ ਅੱਧਾ ਖੁੱਲ੍ਹਾ ਸੀ। ਮਿਲੀ ਜਾਣਕਾਰੀ ਮੁਤਾਬਕ ਮਿ੍ਤਕਾ ਤਨੂੰ ਦੀ ਵੱਡੀ ਭੈਣ ਆਪਣੇ ਪਤੀ ਸਮੇਤ ਮਕਾਨ ਦੇ ਉਪਰਲੇ ਹਿੱਸੇ ਵਿੱਚ ਰਹਿੰਦੀ ਹੈ।

ਜਦਕਿ ਤਨੂ ਪਰਿਵਾਰ ਸਮੇਤ ਹੇਠਲੇ ਹਿੱਸੇ ਵਿੱਚ ਰਹਿੰਦੀ ਸੀ। ਤਨੂੰ ਅਤੇ ਉਸ ਦੀ ਮਾਂ ਆਮ ਤੌਰ ਤੇ ਤਨੂ ਦੀ ਵੱਡੀ ਭੈਣ ਦੇ ਕਮਰੇ ਵਿੱਚ ਉੱਤੇ ਟੀ.ਵੀ ਦੇਖਦੀਆਂ ਰਹਿੰਦੀਆਂ ਸਨ। ਕਈ ਵਾਰ ਤਾਂ ਤਨੂੰ ਆਪਣੀ ਭੈਣ ਦੇ ਕਮਰੇ ਵਿੱਚ ਹੀ ਸੌਂ ਜਾਂਦੀ ਸੀ। ਦੱਸਿਆ ਜਾਂਦਾ ਹੈ ਕਿ ਘਟਨਾ ਵਾਲੀ ਰਾਤ ਵੀ ਤਨੂੰ ਅਤੇ ਉਸ ਦੀ ਮਾਂ ਤਨੂੰ ਦੀ ਭੈਣ ਦੇ ਕਮਰੇ ਵਿੱਚ ਟੀ.ਵੀ ਦੇਖ ਰਹੀਆਂ ਸਨ। ਤਨੂੰ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਤੁਸੀਂ ਥੱਲੇ ਜਾ ਕੇ ਸੌਂ ਜਾਓ। ਉਹ ਇੰਥੇ ਹੀ ਸੌਂ ਜਾਵੇਗੀ।

ਜਿਸ ਕਰਕੇ ਤਨੂੰ ਦੀ ਮਾਂ ਥੱਲੇ ਆ ਕੇ ਆਪਣੇ ਕਮਰੇ ਵਿੱਚ ਸੌਂ ਗਈ। ਸਵੇਰੇ ਤਨੂੰ ਦੀ ਮਾਂ ਨੇ ਆਪਣੀ ਵੱਡੀ ਧੀ ਨੂੰ ਕਿਹਾ ਕਿ ਤਨੂੰ ਨੂੰ ਥੱਲੇ ਭੇਜ ਦੇਵੇ ਪਰ ਤਨੂੰ ਦੀ ਵੱਡੀ ਭੈਣ ਦਾ ਕਹਿਣਾ ਸੀ ਕਿ ਤਨੂੰ ਤਾਂ ਰਾਤ ਹੀ ਉਸ ਕੋਲੋਂ ਚਲੀ ਗਈ ਸੀ। ਇੰਨੇ ਵਿੱਚ ਹੀ ਟੂਟੀ ਵਿੱਚ ਪਾਣੀ ਆਉਣਾ ਬੰਦ ਹੋ ਗਿਆ ਅਤੇ ਤਨੂੰ ਦੀ ਮਾਂ ਨੇ ਆਪਣੀ ਛੋਟੀ ਧੀ ਨੂੰ ਪਾਣੀ ਦੀ ਟੈਂਕੀ ਚੈੱਕ ਕਰਨ ਲਈ ਭੇਜਿਆ ਕਿ ਕਿਤੇ ਪਾਣੀ ਦੀ ਟੈਂਕੀ ਵਿਚੋਂ ਪਾਣੀ ਤਾਂ ਨਹੀਂ ਖ਼ਤਮ ਹੋ ਗਿਆ?

ਜਦੋਂ ਛੋਟੀ ਲੜਕੀ ਨੇ ਜਾ ਕੇ ਟੈਂਕੀ ਚੈੱਕ ਕੀਤੀ ਤਾਂ ਉਸ ਇੱਥੇ ਦੀ ਚੀਕ ਨਿਕਲ ਗਈ। ਟੈਂਕੀ ਦਾ ਅੱਧਾ ਢੱਕਣ ਖੁੱਲ੍ਹਾ ਸੀ ਅਤੇ ਤਨੂੰ ਮ੍ਰਿਤਕ ਹਾਲਤ ਵਿੱਚ ਟੈਂਕੀ ਵਿਚੋਂ ਉਲਟੀ ਪਈ ਸੀ। ਪੁਲਿਸ ਦਾ ਖ਼ਿਆਲ ਹੈ ਕਿ ਲੜਕੀ ਨੇ ਖੁਦ ਜਾਨ ਦਿੱਤੀ ਹੈ। ਮਾਮਲੇ ਦੀ ਸੱਚਾਈ ਤਾਂ ਪੋ ਸ ਟ ਮਾ ਰ ਟ ਮ ਦੀ ਰਿਪੋਰਟ ਆਉਣ ਤੇ ਹੀ ਸਾਹਮਣੇ ਆਵੇਗੀ।

Leave a Reply

Your email address will not be published. Required fields are marked *