ਪਿਓ ਨੇ ਆਪਣੇ ਹੀ ਪੁੱਤ ਨੂੰ ਦਿੱਤੀ ਦਿਲ ਦਹਲਾਊ ਮੋਤ, ਮਾਂ ਤੇ ਘਰਵਾਲੀ ਦਾ ਰੋ ਰੋ ਬੁਰਾ ਹਾਲ

ਅਸੀਂ ਇੰਨੇ ਸਵਾਰਥੀ ਹੋ ਗਏ ਹਾਂ ਕਿ ਸਮਾਜਿਕ ਰਿਸ਼ਤੇ ਵੀ ਭੁੱਲ ਬੈਠੇ ਹਾਂ। ਸਵਾਰਥ ਵੱਸ ਹੋ ਕੇ ਇਨਸਾਨ ਆਪਣਿਆਂ ਦੀ ਹੀ ਜਾਨ ਲੈਣ ਦੇ ਰਸਤੇ ਤੁਰ ਪੈਂਦਾ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇ ਥਾਣਾ ਰਾਜਾਸਾਂਸੀ ਅਧੀਨ ਪੈਂਦੇ ਹਲਕੇ ਵਿੱਚ ਇਕ ਪਿਤਾ ਨੇ ਇਨੋਵਾ ਗੱਡੀ ਪਿੱਛੇ ਆਪਣੇ ਪੁੱਤਰ ਦੀ ਚਾਕੂ ਨਾਲ ਵਾਰ ਕਰਕੇ ਜਾਨ ਲੈ ਲਈ। ਪਿਤਾ ਤੇ ਪੁਲਿਸ ਨੇ 302 ਦਾ ਮਾਮਲਾ ਦਰਜ ਕਰ ਕੇ ਕਾਬੂ ਕਰ ਲਿਆ ਹੈ ਅਤੇ ਕਾਰਵਾਈ ਜਾਰੀ ਕਰ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਤਨੀ ਪਿੰਕੀ ਨੇ ਆਪਣੀ ਭੂਆ ਸੱਸ ਰਾਣੀ ਦੀ ਬੁਢਾਪੇ ਵਿੱਚ ਬੜੀ ਸੇਵਾ ਕੀਤੀ ਸੀ। ਰਾਣੀ ਅਪਾਹਜ ਸੀ ਅਤੇ ਕਿਸੇ ਸਰਕਾਰੀ ਅਹੁਦੇ ਤੋਂ ਸੇਵਾਮੁਕਤ ਸੀ। ਉਸ ਨੇ ਆਪਣੀ ਭਤੀਜ ਨੂੰਹ ਪਿੰਕੀ ਦੀ ਸੇਵਾ ਤੋਂ ਖੁਸ਼ ਹੋ ਕੇ ਉਸ ਨੂੰ ਇਨੋਵਾ ਗੱਡੀ ਲੈ ਕੇ ਦੇ ਦਿੱਤੀ। ਪਿੰਕੀ ਦਾ ਸਹੁਰਾ ਚਾਹੁੰਦਾ ਸੀ ਕਿ ਗੱਡੀ ਉਸ ਦੇ ਨਾਮ ਕੀਤੀ ਜਾਵੇ। ਉਸ ਨੂੰ ਸ਼ੱਕ ਸੀ ਕਿ ਪਿੰਕੀ ਗੱਡੀ ਲੈ ਕੇ ਚਲੀ ਜਾਵੇਗੀ। ਗੱਡੀ ਦੇਣ ਵਾਲੀ ਔਰਤ ਦਾ ਦੇਹਾਂਤ ਹੋ ਚੁੱਕਾ ਹੈ।

ਪਿੰਕੀ ਦਾ ਸਹੁਰਾ ਕਹਿ ਰਿਹਾ ਸੀ ਕਿ ਉਸ ਨੇ ਆਪਣੀ ਭੈਣ ਦਾ ਭੋਗ ਪਾਉਣਾ ਹੈ। ਇਸ ਲਈ ਉਸ ਨੂੰ ਗੱਡੀ ਦੀ ਆਰ ਸੀ ਦਿੱਤੀ ਜਾਵੇ ਪਰ ਪਿੰਕੀ ਕਹਿੰਦੀ ਸੀ ਕਿ ਗੱਡੀ ਵੇਚਣੀ ਨਹੀਂ। ਇਸ ਗੱਲ ਪਿੱਛੇ ਪਿੰਕੀ ਦੇ ਸਹੁਰੇ ਅਤੇ ਪਤੀ ਲਵਲੀ ਦੀ ਆਪਸ ਵਿੱਚ ਬਹਿਸ ਹੋ ਗਈ। ਪਿੰਕੀ ਅਤੇ ਉਸ ਦੀ ਸੱਸ ਆਪਣੇ ਆਪਣੇ ਪਤੀਆਂ ਨੂੰ ਹਟਾਉਣ ਲੱਗੀਆਂ। ਇਸ ਦੌਰਾਨ ਹੀ ਲਵਲੀ ਦੇ ਪਿਤਾ ਨੇ ਉਸ ਤੇ ਤਿੱਖੀ ਚੀਜ਼ ਨਾਲ ਵਾਰ ਕਰ ਦਿੱਤਾ। ਜਿਸ ਕਰਕੇ ਲਵਲੀ ਦਮ ਤੋੜ ਗਿਆ।

ਉਸ ਦਾ ਇਕ ਪੁੱਤਰ ਹੈ। ਮਾਮਲੇ ਦੀ ਜਾਣਕਾਰੀ ਮਿਲਣ ਤੇ ਪੁਲਿਸ ਨੇ ਮ੍ਰਿਤਕ ਦੇ ਪਿਤਾ ਨੂੰ ਕਾਬੂ ਕਰਕੇ 302 ਦਾ ਮਾਮਲਾ ਦਰਜ ਕੀਤਾ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਨੋਵਾ ਗੱਡੀ ਨੇ ਪੁੱਤਰ ਦੀ ਜਾਨ ਲੈ ਲਈ ਅਤੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ। ਲਾਲਚ ਨੇ ਘਰ ਬਰਬਾਦ ਕਰ ਦਿੱਤਾ ਅਤੇ ਗੱਡੀ ਉੱਥੇ ਹੀ ਖਲੋਤੀ ਹੈ।

Leave a Reply

Your email address will not be published. Required fields are marked *