ਭੱਠੇ ਤੇ ਕੰਮ ਕਰ ਰਹੇ ਮਜਦੂਰਾਂ ਤੇ ਅਸਮਾਨੋਂ ਡਿੱਗੀ ਮੋਤ, ਇਹ ਸੀਨ ਦੇਖਣ ਵਾਲਿਆਂ ਦੀ ਕੰਬ ਗਈ ਰੂਹ

ਮਨੁੱਖ ਸ਼ੁਰੂ ਤੋਂ ਹੀ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦਾ ਆ ਰਿਹਾ ਹੈ। ਕਦੇ ਭੂਚਾਲ, ਕਦੇ ਹੜ੍ਹ ਅਤੇ ਕਦੇ ਅਸਮਾਨੀ ਬਿਜਲੀ ਮਨੁੱਖ ਨੂੰ ਚੱਕਰ ਵਿਚ ਪਾਈ ਰੱਖਦੇ ਹਨ। ਨਾਭਾ ਦੇ ਪਿੰਡ ਰਾਇਮਲ ਮਾਜਰੀ ਵਿੱਚ ਅਸਮਾਨੀ ਬਿਜਲੀ ਡਿੱਗਣ ਨਾਲ ਕਈ ਘਰ ਬ ਰ ਬਾ ਦ ਹੋ ਗਏ। ਇਸ ਘਟਨਾ ਵਿੱਚ 3 ਵਿਅਕਤੀ ਤਾਂ ਮੌਕੇ ਤੇ ਹੀ ਦਮ ਤੋੜ ਗਏ। ਇੱਕ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਜਾ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਰਸਤੇ ਵਿਚ ਉਹ ਵੀ ਅੱਖਾਂ ਮੀਟ ਗਿਆ।

ਭੱਠੇ ਤੇ ਕੰਮ ਕਰਦੇ ਇਨ੍ਹਾਂ ਵਿਅਕਤੀਆਂ ਤੇ 10 ਵਜੇ ਅਸਮਾਨੀ ਬਿਜਲੀ ਡਿੱਗ ਪਈ। ਜਿਸ ਵਿੱਚ 3 ਵਿਅਕਤੀਆਂ ਨੇ ਦਮ ਤੋੜ ਦਿੱਤਾ। ਇਕ ਵਿਅਕਤੀ ਜਿਸ ਦੀ ਹਾਲਤ ਬਹੁਤ ਖ਼ਰਾਬ ਸੀ, ਉਸ ਨੂੰ ਲੈਣ ਲਈ ਤਾਂ ਐਂਮਬੂਲੈਂਸ ਆ ਗਈ ਪਰ ਮ੍ਰਿਤਕ ਦੇਹਾਂ ਨੂੰ ਟਰਾਲੀ ਵਿੱਚ ਹਸਪਤਾਲ ਪਹੁੰਚਾਇਆ ਗਿਆ। ਗੁਰਪ੍ਰੀਤ ਸਿੰਘ ਦੇ ਦੱਸਣ ਮੁਤਾਬਕ ਮ੍ਰਿਤਕ ਗੁਰਲਾਲ ਸਿੰਘ ਧਨੌਰੀ ਪਿੰਡ ਦਾ ਰਹਿਣ ਵਾਲਾ ਸੀ। ਜਦਕਿ ਦੂਸਰੇ 2 ਵਿਅਕਤੀ ਮਾਜਰੀ ਪਿੰਡ ਦੇ ਸਨ।

ਚੋਥਾ ਵਿਅਕਤੀ ਜਿਸ ਦੀ ਹਾਲਤ ਖ਼ਰਾਬ ਹੈ, ਉਹ ਕਨਸੂਹਾ ਦਾ ਲਾਡੀ ਦੱਸਿਆ ਜਾ ਰਿਹਾ ਹੈ। ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਗੁਰਲਾਲ ਸਿੰਘ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਮਾੜੀ ਹੈ। ਉਸ ਦਾ ਪਿਤਾ ਵੀ ਨਹੀਂ ਹੈ ਅਤੇ 2 ਬੱਚੇ ਹਨ। ਗੁਰਲਾਲ ਸਿੰਘ ਇਕੱਲਾ ਹੀ ਕਮਾਉਣ ਵਾਲਾ ਸੀ। ਇਕੱਠੇ ਹੋਏ ਲੋਕਾਂ ਨੇ ਸਰਕਾਰ ਨਾਲ ਵੀ ਸ਼ਿ-ਕ-ਵਾ ਕੀਤਾ ਹੈ। ਲੋਕ ਐਂਮਬੂਲੈਂਸ ਲਈ ਫੋਨ ਕਰਦੇ ਰਹੇ ਪਰ ਕੋਈ ਐਂਮਬੂਲੈਂਸ ਨਹੀਂ ਪਹੁੰਚੀ। ਜਿਸ ਕਰਕੇ ਟਰਾਲੀ ਵਿੱਚ ਹੀ ਮ੍ਰਿਤਕ ਦੇਹਾਂ ਲਿਜਾਣੀਆਂ ਪਈਆਂ।

ਦੱਸਿਆ ਜਾ ਰਿਹਾ ਹੈ ਕਿ ਘਟਨਾ ਤੋਂ ਬਾਅਦ ਇੱਥੇ 4 ਪਿੰਡਾਂ ਦੇ ਲੋਕ ਇਕੱਠੇ ਹੋ ਗਏ। ਹਰ ਕੋਈ ਇਸ ਘਟਨਾ ਤੇ ਅਫਸੋਸ ਜਤਾ ਰਿਹਾ ਹੈ। ਮੌਕੇ ਤੇ ਹਾਜ਼ਰ ਲੋਕ ਮ੍ਰਿਤਕਾਂ ਦੇ ਪਰਿਵਾਰਾਂ ਦੀ ਗ਼ਰੀਬੀ ਬਿਆਨ ਕਰ ਰਹੇ ਹਨ। ਉਹ ਦੱਸ ਰਹੇ ਹਨ ਕਿ ਇਹ ਗ਼ਰੀਬ ਪਰਿਵਾਰ ਕੱਚੇ ਘਰਾਂ ਵਿੱਚ ਰਹਿ ਰਹੇ ਹਨ। ਇਨ੍ਹਾਂ ਦੀ ਮਾਲੀ ਹਾਲਤ ਬਹੁਤ ਕਮਜ਼ੋਰ ਹੈ। ਲੋਕ ਇਨ੍ਹਾਂ ਪਰਿਵਾਰਾਂ ਲਈ ਆਰਥਿਕ ਸਹਾਇਤਾ ਦੀ ਮੰਗ ਕਰ ਰਹੇ ਹਨ। ਪਰਿਵਾਰ ਪਾਲਣ ਲਈ ਇਹ ਲੋਕ ਭੱਠੇ ਤੇ ਮਜ਼ਦੂਰੀ ਕਰ ਰਹੇ ਸਨ ਪਰ ਅਸਮਾਨੀ ਬਿਜਲੀ ਨੇ ਸਭ ਕੁਝ ਤਬਾਹ ਕਰਕੇ ਰੱਖ ਦਿੱਤਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *