ਮੰਤਰੀ ਰਾਜਾ ਵੜਿੰਗ ਦੀ ਵੱਡੀ ਕਾਰਵਾਈ, ਚੰਨੀ ਦੀ ਟੀਮ ਫੁਲ ਐਕਸ਼ਨ ਚ

ਪੰਜਾਬ ਦੇ ਮੰਤਰੀ ਮੰਡਲ ਵਿੱਚ ਟਰਾਂਸਪੋਰਟ ਮੰਤਰੀ ਦੇ ਤੌਰ ਤੇ ਨਵੇਂ ਚਿਹਰੇ ਵਜੋਂ ਸ਼ਾਮਲ ਹੋਏ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵਿਭਾਗੀ ਕੰਮਾਂ ਨੂੰ ਕਾਫੀ ਤਵੱਜੋ ਦਿੱਤੀ ਜਾ ਰਹੀ ਹੈ। ਕਦੇ ਉਹ ਸਰਕਾਰੀ ਬੱਸਾਂ ਵਿੱਚ ਚੜ੍ਹ ਕੇ ਜਾਣਕਾਰੀ ਹਾਸਲ ਕਰਦੇ ਹਨ। ਕਦੇ ਉਹ ਬੱਸ ਅੱਡਿਆਂ ਤੇ ਹੋਏ ਨਾ-ਜਾ-ਇ-ਜ਼ ਕਬਜ਼ਿਆਂ ਨੂੰ ਦੂਰ ਕਰਵਾਉਣ ਦੀ ਗੱਲ ਆਖਦੇ ਹਨ। ਕਦੇ ਉਹ ਬੱਸ ਅੱਡਿਆਂ ਵਿੱਚ ਸਾਫ਼ ਸਫ਼ਾਈ ਪ੍ਰਤੀ ਵਿਭਾਗ ਦੇ ਅਧਿਕਾਰੀਆਂ ਨੂੰ ਜਾਗਰੂਕ ਕਰਦੇ ਹਨ। ਹੁਣ ਰਾਜਾ ਵੜਿੰਗ ਨੇ ਨਾ-ਜਾ-ਇ-ਜ਼ ਤੌਰ ਤੇ ਚੱਲਣ ਵਾਲੀਆਂ ਬੱਸਾਂ ਤੇ ਕਾਰਵਾਈ ਕੀਤੀ ਹੈ।

ਉਨ੍ਹਾਂ ਦੇ ਦੱਸਣ ਮੁਤਾਬਕ ਲਗਪਗ 3 ਦਰਜਨ ਬੱਸਾਂ ਫੜੀਆਂ ਗਈਆਂ ਹਨ। ਗੱਲਬਾਤ ਦੌਰਾਨ ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਜਿਹੜੇ ਵਿਅਕਤੀ ਨਿਯਮਾਂ ਦੀ ਪ੍ਰਵਾਹ ਨਹੀਂ ਕਰਦੇ, ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੂੰ ਕਿਸੇ ਨਾਲ ਵੀ ਨਿੱਜੀ ਤੌਰ ਤੇ ਖੁੰ-ਦ-ਕ ਨਹੀਂ ਹੈ। ਉਹ ਚਾਹੁੰਦੇ ਹਨ ਕਿ ਹਰ ਕਿਸੇ ਦਾ ਕਾਰੋਬਾਰ ਵਧੇ ਫੁੱਲੇ ਪਰ ਨਿਯਮਾਂ ਦੀ ਪਾਲਣਾ ਕਰਨਾ ਉਨ੍ਹਾਂ ਦਾ ਫਰਜ਼ ਹੈ। ਇਨ੍ਹਾਂ ਕਾਰੋਬਾਰੀਆਂ ਨੂੰ ਟੈਕਸ ਤਾਂ ਦੇਣੇ ਹੀ ਪੈਣਗੇ।ਟਰਾਂਸਪੋਰਟ ਮੰਤਰੀ ਦੇ ਦੱਸਣ ਮੁਤਾਬਕ ਇੱਥੇ ਲੁਧਿਆਣਾ ਵਿਖੇ ਕੁਝ ਬੱਸਾਂ ਆ ਕੇ ਖੜ੍ਹਦੀਆਂ ਹਨ।

ਭਾਵੇਂ ਇਹ ਟੂਰਿਸਟ ਬੱਸਾਂ ਹਨ ਪਰ ਵੱਖ ਵੱਖ ਥਾਵਾਂ ਤੋਂ ਇਨ੍ਹਾਂ ਬੱਸਾਂ ਦੁਆਰਾ ਸਵਾਰੀਆਂ ਬਿਠਾਈਆਂ ਜਾਂਦੀਆਂ ਹਨ। ਅਜਿਹਾ ਲੁਧਿਆਣਾ ਵਿਚ ਹੀ ਨਹੀਂ ਹੋ ਰਿਹਾ। ਉਨ੍ਹਾਂ ਵੱਲੋਂ ਸਾਰੇ ਪੰਜਾਬ ਵਿੱਚ ਅਜਿਹੇ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਬੱਸ ਮਾਫੀਆ ਲਗਭਗ 14 ਸਾਲ ਪਹਿਲਾਂ ਹੋਂਦ ਵਿੱਚ ਆਇਆ ਪਰ ਉਹ ਇਸ ਤੇ ਕਾਰਵਾਈ ਜ਼ਰੂਰ ਕਰਨਗੇ। ਉਨ੍ਹਾਂ ਦੇ ਦੱਸਣ ਮੁਤਾਬਕ ਸੜਕ ਤੇ ਚੱਲਣ ਵਾਲੀ ਹਰ ਬੱਸ ਦਾ ਟੈਕਸ ਭਰਿਆ ਹੋਣਾ ਜ਼ਰੂਰੀ ਹੈ ਅਤੇ ਕਾਗਜ਼ ਵੀ ਪੂਰੇ ਹੋਣੇ ਚਾਹੀਦੇ ਹਨ।

ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਉਹ ਟੈਕਸ ਚੋ-ਰੀ ਨਹੀਂ ਹੋਣ ਦੇਣਗੇ ਅਤੇ ਮਾਫੀਆ ਨੂੰ ਨਕੇਲ ਪਾ ਦੇਣਗੇ। ਟਰਾਂਸਪੋਰਟ ਮੰਤਰੀ ਨੇ ਬੱਸ ਡਰਾਈਵਰਾਂ ਨੂੰ ਕਿਹਾ ਹੈ ਕਿ ਬੱਸ ਅੱਡਿਆਂ ਤੇ ਬੱਸਾਂ ਰੋਕੀਆਂ ਜਾਣ। ਔਰਤਾਂ ਭੱਜ ਦੌੜ ਕੇ ਬੱਸ ਨਹੀਂ ਚੜ੍ਹ ਸਕਦੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਲਗਪਗ 18 ਘੰਟੇ ਕੰਮ ਕਰਦੇ ਹਨ। ਉਨ੍ਹਾਂ ਵੱਲੋਂ ਆਪਣੇ ਪੇਜ਼ ਤੇ ਇਕ ਵ੍ਹਟਸਐਪ ਨੰਬਰ ਜਾਰੀ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਟਰਾਂਸਪੋਰਟ ਸਬੰਧੀ ਪੇਸ਼ ਆਉਣ ਵਾਲੇ ਮਸਲੇ ਇਸ ਨੰਬਰ ਤੇ ਸ਼ੇਅਰ ਕਰ ਸਕੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *