ਹੁਣ ਫੇਰ ਸਿੱਧੂ ਨੇ ਛੱਡ ਦਿੱਤਾ ਤੀਰ, ਇੱਕ ਟਵੀਟ ਨਾਲ ਫੇਰ ਲਿਆਂਦੀ ਹਨੇਰੀ

ਭਾਵੇਂ ਲੋਕਾਂ ਨੂੰ ਲੱਗ ਰਿਹਾ ਕਿ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਵਾਲਾ ਮਾਮਲਾ ਠੰਢਾ ਪੈ ਗਿਆ ਹੈ ਪਰ ਇਹ ਮਾਮਲਾ ਠੰਢਾ ਨਹੀਂ ਪਿਆ, ਸਗੋਂ ਅਜੇ ਵੀ ਧੁਖ ਰਿਹਾ ਹੈ। ਨਵਜੋਤ ਸਿੰਘ ਸਿੱਧੂ ਅਜੇ ਵੀ ਆਪਣੇ ਸਟੈਂਡ ਤੇ ਕਾਇਮ ਹਨ। ਉਨ੍ਹਾਂ ਨੂੰ ਆਪਣੀ ਸਰਕਾਰ ਨਾਲ ਨਾ-ਰਾ-ਜ਼-ਗੀ ਹੈ। ਉਹ ਏ ਜੀ ਅਮਰਪ੍ਰੀਤ ਸਿੰਘ ਦਿਓਲ ਅਤੇ ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਤੇ ਖ਼ੁਸ਼ ਨਹੀਂ ਹਨ। ਇਸ ਸਬੰਧੀ ਉਨ੍ਹਾਂ ਨੇ ਇਕ ਟਵੀਟ ਵੀ ਕੀਤਾ ਹੈ।

ਆਪਣੇ ਟਵੀਟ ਵਿਚ ਸਿੱਧੂ ਨੇ ਲਿਖਿਆ ਹੈ ਕਿ ਸਾਲ 2017 ਵਿੱਚ ਉਨ੍ਹਾਂ ਦੀ ਪਾਰਟੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਸ-ਜ਼ਾ-ਵਾਂ ਦਿੱਤੀਆਂ ਜਾਣਗੀਆਂ। ਜਿਹੜੇ ਵਿਅਕਤੀ ਅਮਲ ਦੀ ਤਸਕਰੀ ਨਾਲ ਜੁੜੇ ਹੋਏ ਹਨ, ਉਨ੍ਹਾਂ ਤੇ ਵੀ ਕਾਰਵਾਈ ਕੀਤੀ ਜਾਵੇਗੀ। ਅਜੇ ਤਕ ਸਰਕਾਰ ਨੇ ਦੋਵੇਂ ਮਸਲਿਆਂ ਤੇ ਕੋਈ ਕਾਰਵਾਈ ਨਹੀਂ ਕੀਤੀ। ਸਿੱਧੂ ਦਾ ਮੰਨਣਾ ਹੈ ਕਿ ਉਹ ਜਨਤਾ ਕੋਲ ਚੋਣਾਂ ਵਿੱਚ ਕਿਹੜਾ ਮੂੰਹ ਲੈ ਕੇ ਜਾਣਗੇ, ਕਿਉਂਕਿ ਸਰਕਾਰ ਨੇ ਅਜੇ ਤੱਕ ਦੋਵੇਂ ਮਸਲਿਆਂ ਤੇ ਕੁਝ ਵੀ ਨਹੀਂ ਕੀਤਾ।

ਨਵਜੋਤ ਸਿੰਘ ਸਿੱਧੂ ਏ ਜੀ ਅਤੇ ਡੀ ਜੀ ਪੀ ਦੀ ਨਿਯੁਕਤੀ ਨਾਲ ਵੀ ਸਹਿਮਤ ਨਹੀਂ ਹਨ। ਅਸੀਂ ਜਾਣਦੇ ਹਾਂ ਕਿ ਇਸ ਮਸਲੇ ਤੇ ਸਿੱਧੂ ਨੇ ਨਾ-ਰਾ-ਜ਼-ਗੀ ਜਤਾਉਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਅਜੇ ਤੱਕ ਪ੍ਰਵਾਨ ਨਹੀਂ ਕੀਤਾ। ਉਨ੍ਹਾਂ ਨੂੰ ਮਨਾਉਣ ਲਈ ਮੁੱਖ ਮੰਤਰੀ ਅਤੇ ਹੋਰ ਕੁੱਲ ਮੰਤਰੀਆਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ। ਅਜੇ ਤਕ ਇਸ ਮਸਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ। ਅਸੀਂ ਜਾਣਦੇ ਹਾਂ ਕਿ ਨਵ ਨਿਯੁਕਤ ਏ ਜੀ ਪਹਿਲਾਂ ਸੁਮੇਧ ਸੈਣੀ ਦੇ ਵਕੀਲ ਰਹਿ ਚੁੱਕੇ ਹਨ।

ਦੂਜੇ ਪਾਸੇ ਡੀ ਜੀ ਪੀ ਪਹਿਲਾਂ ਬੇਅਦਬੀ ਦੇ ਮਾਮਲੇ ਵਿੱਚ ਬਣਾਈ ਗਈ ਸਿੱਟ ਦੇ ਮੁਖੀ ਰਹਿ ਚੁੱਕੇ ਹਨ। ਉਨ੍ਹਾਂ ਤੇ ਬਾਦਲਾਂ ਨੂੰ ਕਲੀਨ ਚਿੱਟ ਦੇਣ ਅਤੇ 2 ਨੌਜਵਾਨਾਂ ਨੂੰ ਝੂਠੇ ਮਾਮਲੇ ਵਿੱਚ ਫਸਾਉਣ ਦੇ ਦੋ-ਸ਼ ਲੱਗੇ ਸਨ। ਸਿੱਧੂ ਮੰਨਦੇ ਹਨ ਕਿ ਜੇਕਰ ਇਹ ਦੋਵੇਂ ਨਿਯੁਕਤੀਆਂ ਰੱਦ ਨਹੀਂ ਹੁੰਦੀਆਂ ਤਾਂ ਉਨ੍ਹਾਂ ਦੀ ਪਾਰਟੀ ਜਨਤਾ ਕੋਲ ਕਿਵੇਂ ਜਾਵੇਗੀ। ਇਸ ਲਈ ਨਵਜੋਤ ਸਿੰਘ ਸਿੱਧੂ ਵਾਰ ਵਾਰ ਆਪਣੀ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਏ ਜੀ ਅਮਰਪ੍ਰੀਤ ਸਿੰਘ ਦਿਓਲ ਅਤੇ ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਨੂੰ ਰੱਦ ਕੀਤਾ ਜਾਵੇ।

Leave a Reply

Your email address will not be published. Required fields are marked *