ਨਿਊਜੀਲੈਂਡ ਦੀਆਂ ਸੜਕਾਂ ਤੇ ਪੰਜਾਬਣ ਪੁੱਟਦੀ ਸੀ ਧੂੜਾਂ, ਸਰਕਾਰ ਨੇ ਲੈ ਲਿਆ ਡਿਪੋਰਟ ਦਾ ਫੈਂਸਲਾ

ਨਿਊਜ਼ੀਲੈਂਡ ਵਿੱਚ ਚੰਗੇ ਅਚਾਰ ਵਿਹਾਰ ਨੂੰ ਕਿਸ ਕਦਰ ਤਰਜੀਹ ਦਿੱਤੀ ਜਾਂਦੀ ਹੈ? ਇਸ ਦੀ ਉਦਾਹਰਨ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਕਾਜਲ ਚੌਹਾਨ ਨਾਮ ਦੀ ਭਾਰਤੀ ਮੂਲ ਦੀ ਲੜਕੀ ਨੂੰ ਇਕ ਮਾਮੂਲੀ ਗ਼-ਲ-ਤੀ ਕਰਨੀ ਭਾਰੀ ਪੈ ਗਈ ਅਤੇ ਉਸ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਪਾਸੇ ਤਾਂ ਪਰਵਾਸੀ ਲੋਕ ਇਸ ਗੱਲੋਂ ਖੁਸ਼ ਹਨ ਕਿ ਨਿਊਜ਼ੀਲੈਂਡ ਵਿੱਚ 1 ਲੱਖ 65 ਹਜ਼ਾਰ ਵਿਅਕਤੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲ ਰਿਹਾ ਹੈ। ਦੂਜੇ ਪਾਸੇ 28 ਸਾਲਾ ਇਸ ਲੜਕੀ ਕਾਜਲ ਚੌਹਾਨ ਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਤੰਬਰ 2019 ਵਿੱਚ ਉਸ ਤੋਂ ਓਵਰਸਪੀਡਿੰਗ ਦੀ ਗਲਤੀ ਹੋਈ ਸੀ। ਜਿਸ ਦੀ ਵਜ੍ਹਾ ਕਰਕੇ 6 ਮਹੀਨੇ ਲਈ ਉਸ ਦਾ ਲਾਇਸੈਂਸ ਰੱਦ ਹੋ ਗਿਆ ਸੀ ਅਤੇ ਉਸ ਨੇ ਆਪਣੀ ਇਸ ਗਲਤੀ ਲਈ ਪਛਤਾਵਾ ਵੀ ਕੀਤਾ ਸੀ। ਇਥੇ ਦੱਸਣਾ ਬਣਦਾ ਹੈ ਕਿ ਕਾਜਲ ਚੌਹਾਨ ਦਾ ਪਤੀ ਸ਼ਿਵ ਕਪੂਰ ਨਿਊਜ਼ੀਲੈਂਡ ਦਾ ਵਸਨੀਕ ਹੈ। ਕਾਜਲ ਨੂੰ 2016 ਵਿੱਚ ਸਟੂਡੈਂਟ ਵੀਜ਼ੇ ਤੇ ਨਿਊਜ਼ੀਲੈਂਡ ਜਾਣ ਦਾ ਮੌਕਾ ਮਿਲਿਆ ਸੀ। ਉਸ ਨੂੰ 2017-18 ਵਿੱਚ ਵਰਕ ਵੀਜ਼ਾ ਹਾਸਲ ਹੋ ਗਿਆ। ਜਿਸ ਗਲਤੀ ਦੀ ਸ-ਜ਼ਾ ਉਹ ਹੁਣ ਭੁਗਤ ਰਹੀ ਹੈ, ਇਸ ਨੂੰ ਉਹ ਆਪਣੇ ਵਕੀਲ ਦੀ ਗਲਤੀ ਸਮਝਦੀ ਹੈ।

ਉਸ ਦਾ ਮੰਨਣਾ ਹੈ ਕਿ ਉਸ ਦੇ ਵਕੀਲ ਨੇ ਇਹ ਵੇਰਵਾ ਉਸ ਦੀ ਫਾਈਲ ਵਿੱਚ ਨਹੀਂ ਦਿੱਤਾ। ਇਹ ਗਲਤੀ ਉਸ ਦੀ ਫਾਈਲ ਵਿੱਚ 2 ਵਾਰ ਕੀਤੀ ਗਈ। ਪਹਿਲੀ ਵਾਰ 6 ਜੁਲਾਈ 2020 ਨੂੰ ਉਸ ਨੇ ਅਸੈਂਸ਼ੀਅਲ ਵਰਕ ਵੀਜ਼ੇ ਲਈ ਅਰਜ਼ੀ ਲਗਾਈ ਸੀ। ਉਸ ਸਮੇਂ ਕਰੋਨਾ ਦਾ ਦੌਰ ਸੀ। ਜਿਸ ਕਰਕੇ ਭਾਵੇਂ ਉਸ ਨੂੰ ਅਸੈਂਸੀਅਲ ਵਰਕ ਵੀਜ਼ਾ ਤਾਂ ਨਹੀਂ ਮਿਲਿਆ ਪਰ ਵਿਜ਼ਟਰ ਵੀਜ਼ਾ ਦੇ ਦਿੱਤਾ ਗਿਆ। ਇਸ ਤੋਂ ਬਾਅਦ ਫੇਰ ਉਸ ਨੇ ਨਵੰਬਰ 2020 ਵਿੱਚ ਪਾਰਟਨਰਸ਼ਿਪ ਵੀਜ਼ੇ ਲਈ ਅਪਲਾਈ ਕਰ ਦਿੱਤਾ ਪਰ ਆਪਣੀ ਫਾਈਲ ਵਿੱਚ ਓਵਰਸਪੀਡ ਕਾਰਨ ਲਾਈਸੰਸ ਰੱਦ ਹੋਣ ਵਾਲੀ ਗ਼ਲਤੀ ਦਾ ਵੇਰਵਾ ਨਹੀਂ ਦਿੱਤਾ।

ਤਫਤੀਸ਼ ਦੌਰਾਨ ਇਮੀਗ੍ਰੇਸ਼ਨ ਵਿਭਾਗ ਨੂੰ ਕਾਜਲ ਦੀ ਇਸ ਗ਼ਲਤੀ ਦਾ ਪਤਾ ਲੱਗ ਗਿਆ। ਜਿਸ ਕਰਕੇ ਉਹ ਉਪਰੋਕਤ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਇਮੀਗ੍ਰੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਕਾਜਲ ਨੇ 2 ਵਾਰ ਇਮੀਗ੍ਰੇਸ਼ਨ ਵਿਭਾਗ ਕੋਲ ਝੂਠ ਬੋਲਿਆ ਹੈ। ਜਿਸ ਕਰਕੇ ਉਸ ਦਾ ਵੀਜ਼ਾ ਰੱਦ ਕੀਤਾ ਗਿਆ ਹੈ। ਹੁਣ ਕਾਜਲ ਨੂੰ ਆਪਣੇ ਪੱਖ ਵਿੱਚ ਪੁਖ਼ਤਾ ਸਬੂਤ ਦੇ ਕੇ ਦੁਬਾਰਾ ਸੈਕਸ਼ਨ 61 ਅਧੀਨ ਅਰਜੀ ਦੇਣੀ ਹੋਵੇਗੀ। ਇਮੀਗ੍ਰੇਸ਼ਨ ਵਿਭਾਗ ਇਸ ਤੇ ਕੀ ਫੈਸਲਾ ਲਵੇਗਾ? ਇਹ ਤਾਂ ਸਮਾਂ ਹੀ ਦੱਸੇਗਾ।

Leave a Reply

Your email address will not be published. Required fields are marked *