ਬੱਚਿਆਂ ਨੂੰ ਆਈਸਕ੍ਰੀਮ ਦਵਾਉਣ ਲਿਆਇਆ ਪਿਓ, ਫੇਰ ਆਪਣੇ ਨਾਲ ਬੰਨਕੇ ਨਹਿਰ ਚ ਲਾ ਦਿੱਤੀ ਛਾਲ

ਇਹ ਮਾਮਲਾ ਗੁਰੂ ਦੀ ਨਗਰੀ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਮਨਦੀਪ ਸਿੰਘ ਨਾਮਕ ਲੜਕੇ ਨੇ ਆਪਣੇ ਨਾਲ ਆਪਣੇ 2 ਛੋਟੇ ਛੋਟੇ ਬੱਚਿਆਂ ਨੂੰ ਬੰਨ ਕੇ ਨਹਿਰ ਵਿਚ ਛਾਲ ਮਾਰ ਦਿੱਤੀ। ਜਿਸ ਕਾਰਨ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਮੌਕੇ ਤੇ ਦੇਖਣ ਵਾਲਿਆਂ ਦੇ ਮਨ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ। ਮ੍ਰਿਤਕ ਦੇ ਪਰਿਵਾਰਕ ਮੈਂਬਰ ਲਾਲ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਉਮਰ 32 ਸਾਲ ਦੇ ਕਰੀਬ ਆਪਣੇ ਪਰਿਵਾਰ ਸਮੇਤ ਬਾਬਾ ਬੁੱਢਾ ਸਾਹਿਬ ਮੱਥਾ ਟੇਕਣ ਗਿਆ ਸੀ।

ਘਰ ਆਉਣ ਉਪਰੰਤ ਉਸ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਉਮਰ 7 ਸਾਲ ਨੇ ਆਈਸਕ੍ਰੀਮ ਖਾਣ ਦੀ ਜ਼ਿੱਦ ਕੀਤੀ। ਮਨਦੀਪ ਸਿੰਘ ਆਇਸਕ੍ਰੀਮ ਖਵਾਉਣ ਲਈ ਆਪਣੇ ਵੱਡੇ ਬੇਟੇ ਦੇ ਨਾਲ ਛੋਟੇ ਬੇਟੇ ਰੋਬਨਪ੍ਰੀਤ ਸਿੰਘ ਉਮਰ 2 ਸਾਲ ਨੂੰ ਲੈ ਗ਼ਿਆ। ਉਹ ਘਰ ਤੋਂ ਪੌਣੇ 8 ਵਜੇ ਦੇ ਕਰੀਬ ਨਿਕਲੇ ਸਨ। ਜਦੋਂ ਉਹ ਦੇਰ ਰਾਤ ਤੱਕ ਵੀ ਘਰ ਨਾ ਪਹੁੰਚੇ ਤਾਂ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਗਿਆ ਅਤੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ।

ਲਾਲ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਭਾਲ ਦੌਰਾਨ ਰਾਤ 10 ਵਜੇ ਦੇ ਕਰੀਬ ਤਾਰਾਂ ਵਾਲੇ ਪੁਲ ਤੇ ਮਨਦੀਪ ਸਿੰਘ ਦਾ ਮੋਟਰਸਾਈਕਲ, ਮੋਬਾਈਲ, ਵੱਡੇ ਬੇਟੇ ਦੀ ਐਨਕ ਅਤੇ ਜੁੱਤੀ ਮਿਲੀ। ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਨੂੰ 3 ਦੇਹਾਂ ਨਹਿਰ ਵਿਚੋਂ ਬਰਾਮਦ ਹੋਈਆਂ, ਜਿਨ੍ਹਾਂ ਨੂੰ ਦੇਖ ਕੇ ਲੱਗਦਾ ਹੈ ਕਿ ਮ੍ਰਿਤਕ ਮਨਦੀਪ ਸਿੰਘ ਵੱਲੋਂ ਆਪਣੇ ਦੋਵੇਂ ਬੱਚਿਆਂ ਨੂੰ ਸਰੀਰ ਨਾਲ ਪਰਨੇ ਨਾਲ ਬੰਨ੍ਹ ਕੇ ਨਹਿਰ ਵਿਚ ਛਾਲ ਮਾਰੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਮਨਦੀਪ ਸਿੰਘ ਇਕ ਗੁਰਸਿੱਖ ਪਰਿਵਾਰ ਦਾ ਲੜਕਾ ਸੀ। ਜੋ ਕਿ ਫੋਕਲ ਪੁਆਇੰਟ ਫੈਕਟਰੀ ਵਿਚ ਕੰਮ ਕਰਦਾ ਸੀ।

ਉਸ ਦੇ ਪਰਿਵਾਰ ਵਿੱਚ ਵੀ ਕੋਈ ਰੌਲਾ ਨਹੀਂ ਸੀ। ਪਤਾ ਨਹੀਂ ਕਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕ ਲਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨਦੀਪ ਸਿੰਘ ਵਾਸੀ ਖੰਡਿਆਲਾ ਅਤੇ ਉਨ੍ਹਾਂ ਦੇ 2 ਲੜਕੇ ਜਿਨ੍ਹਾਂ ਦੀ ਭਾਲ ਉਨ੍ਹਾਂ ਵੱਲੋਂ ਕੱਲ੍ਹ ਰਾਤ ਤੋਂ ਹੀ ਕੀਤੀ ਜਾ ਰਹੀ ਸੀ, ਅੱਜ ਤਿੰਨਾਂ ਦੀਆਂ ਮ੍ਰਿਤਕ ਦੇਹਾਂ ਨਹਿਰ ਵਿਚੋਂ ਬਰਾਮਦ ਹੋਈਆਂ। ਮ੍ਰਿਤਕ ਦੇਹਾਂ ਨੂੰ ਪੋਸ-ਟਮਾ-ਰ-ਟਮ ਲਈ ਭੇਜਿਆ ਜਾਵੇਗਾ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *