ਪੁਲਿਸ ਨੇ ਰੋਕਿਆ ਸੁਖਜਿੰਦਰ ਰੰਧਾਵਾ ਦਾ ਕਾਫ਼ਿਲਾ, ਚੰਨੀ ਦੀ ਨਵੀਂ ਟੀਮ ਨੇ ਪਾਈਆਂ ਯੋਗੀ ਨੂੰ ਭਾਜੜਾਂ

ਉੱਤਰ ਪ੍ਰਦੇਸ਼ ਦੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਭਾਜਪਾ ਤੋਂ ਬਿਨਾਂ ਲਗਪਗ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਕਿਸਾਨਾਂ ਦੇ ਹੱਕ ਵਿਚ ਆ ਖੜ੍ਹੀਆਂ ਹਨ। ਇੱਥੋਂ ਦੇ ਲਖੀਮਪੁਰ ਖੀਰੀ ਵਿੱਚ 8 ਵਿਅਕਤੀਆਂ ਦੀ ਜਾਨ ਚਲੀ ਗਈ ਹੈ। ਜਦੋਂ ਤੋਂ ਕੇਂਦਰ ਸਰਕਾਰ ਨੇ 3 ਖੇਤੀ ਕਾ-ਨੂੰ-ਨ ਹੋਂਦ ਵਿੱਚ ਲਿਆਂਦੇ ਹਨ ਉਸ ਸਮੇਂ ਤੋਂ ਹੀ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਰੇੜਕਾ ਪਿਆ ਹੋਇਆ ਹੈ। ਕਿਸਾਨ 10 ਮਹੀਨੇ ਤੋਂ ਦਿੱਲੀ ਵਿਖੇ ਧਰਨਾ ਲਗਾਈ ਬੈਠੇ ਹਨ। ਕਿਸਾਨਾਂ ਦੁਆਰਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ।

ਜਿਸ ਦੇ ਸਿੱਟੇ ਵਜੋਂ ਲਖੀਮਪੁਰ ਖੀਰੀ ਵਿੱਚ ਇਹ ਘਟਨਾ ਵਾਪਰ ਗਈ ਅਤੇ 8 ਵਿਅਕਤੀਆਂ ਦਾ ਦੇ-ਹਾਂ-ਤ ਹੋ ਗਿਆ। ਇਸ ਤੋਂ ਬਾਅਦ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਕਿਸਾਨ ਵਰਕਰਾਂ ਨੇ ਲਖੀਮਪੁਰ ਖੀਰੀ ਵੱਲ ਚਾਲੇ ਪਾ ਦਿੱਤੇ। ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਇਸ ਥਾਂ ਤੇ ਧਾਰਾ 144 ਲਗਾ ਦਿੱਤੀ ਗਈ ਹੈ। ਜਦੋਂ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲਖੀਮਪੁਰ ਖੀਰੀ ਪਹੁੰਚਣਾ ਚਾਹਿਆ ਤਾਂ ਉਨ੍ਹਾਂ ਨੂੰ ਸਹਾਰਨਪੁਰ ਦੇ ਬਾਈਪਾਸ ਉੱਤੇ ਹੀ ਰੋਕ ਲਿਆ ਗਿਆ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਘਟਨਾ ਸਥਾਨ ਤੇ ਨਹੀਂ ਜਾਣ ਦਿੱਤਾ ਜਾਵੇਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਮੋਦੀ ਦੇ ਰਾਜ ਵਿੱਚ ਕਾ-ਨੂੰ-ਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਕੋਈ ਗ੍ਰਹਿ ਮੰਤਰੀ ਕਾ-ਨੂੰ-ਨਾਂ ਨੂੰ ਲਾਗੂ ਕਰਨ ਲਈ ਹੁੰਦਾ ਹੈ ਪਰ ਜੇਕਰ ਗ੍ਰਹਿ ਮੰਤਰੀ ਨੇ ਹੀ ਲੋਕਾਂ ਨੂੰ ਕੁਚਲ ਦਿੱਤਾ ਹੈ ਤਾਂ ਲੋਕਾਂ ਦਾ ਕੀ ਬਣੇਗਾ। ਰੰਧਾਵਾ ਦਾ ਕਹਿਣਾ ਹੈ ਕਿ ਜਿਨ੍ਹਾਂ ਸੂਬਿਆਂ ਵਿੱਚ ਕਾਂਗਰਸ ਦੀਆਂ ਸਰਕਾਰਾਂ ਹਨ, ਇਹ ਉਨ੍ਹਾਂ ਸਰਕਾਰਾਂ ਨੂੰ ਹੀ ਖ਼ਤਮ ਕਰ ਦੇਣ।

ਮੁਲਕ ਦੇ ਹਰ ਹਿੱਸੇ ਵਿੱਚ ਉਨ੍ਹਾਂ ਦਾ ਜਾਣਾ ਬੰਦ ਕਰ ਦੇਣ। ਰੰਧਾਵਾ ਦੇ ਦੱਸਣ ਮੁਤਾਬਕ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਉਹ ਚਾਹ ਵਾਲੇ ਦਾ ਬੇਟਾ ਹੈ ਪਰ ਚਾਹ ਵਾਲੇ ਦਾ ਬੇਟਾ ਅਜਿਹਾ ਨਹੀਂ ਕਰ ਸਕਦਾ। ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ 1969 ਵਿਚ ਵਿਧਾਇਕ ਬਣ ਗਏ ਸਨ। ਉਨ੍ਹਾਂ ਨੇ ਅੱਜ ਤੱਕ ਅਜਿਹਾ ਰਾਜ ਨਹੀਂ ਦੇਖਿਆ, ਜਿੱਥੇ ਵਿਧਾਇਕਾਂ ਨੂੰ ਹੀ ਕਿਸੇ ਸੂਬੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾਂਦਾ ਹੋਵੇ।

ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਭਾਰਤ ਵਿੱਚ ਲੋਕਤੰਤਰ ਹੈ, ਕੋਈ ਤਾਨਾਸ਼ਾਹੀ ਨਹੀਂ ਪਰ ਅੱਜ ਮੁਲਕ ਦਾ ਸਿਰ ਨੀਵਾਂ ਹੋਇਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਕਾਂਗਰਸੀ ਆਗੂ ਦੀਪਇੰਦਰ ਹੁੱਡਾ ਅਤੇ ਪ੍ਰਿਯੰਕਾ ਗਾਂਧੀ ਨੂੰ ਵੀ ਘ-ਟ-ਨਾ ਸਥਾਨ ਤੇ ਨਹੀਂ ਜਾਣ ਦਿੱਤਾ ਗਿਆ ਸੀ। ਪੰਜਾਬ ਅਤੇ ਉੱਤਰਾਖੰਡ ਦੇ ਮੁੱਖ ਮੰਤਰੀਆਂ ਨੂੰ ਵੀ ਇਹ ਇਜਾਜ਼ਤ ਨਹੀਂ ਦਿੱਤੀ ਗਈ।

Leave a Reply

Your email address will not be published. Required fields are marked *