ਅੱਜ ਕਾਂਗਰਸ ਚ ਹੋ ਸਕਦਾ ਇੱਕ ਹੋਰ ਵੱਡਾ ਧਮਾਕਾ, ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਹੋ ਸਕਦਾ ਮਨਜੂਰ

ਕਿਆਸਰਾਈਆਂ ਕੀਤੀਆਂ ਜਾ ਰਹੀਆਂ ਹਨ ਕਿ ਹੋ ਸਕਦਾ ਹੈ ਅੱਜ ਪੰਜਾਬ ਕਾਂਗਰਸ ਵਿੱਚ ਕੋਈ ਫੇਰਬਦਲ ਹੋ ਜਾਵੇ, ਕਿਉਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਵਜੋਂ ਦਿੱਤੇ ਗਏ ਅਸਤੀਫੇ ਦਾ ਮਾਮਲਾ ਅਜੇ ਵਿਚਕਾਰ ਹੀ ਲਟਕਿਆ ਹੋਇਆ ਹੈ। ਨਾ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣਾ ਅਸਤੀਫਾ ਵਾਪਸ ਹੀ ਲਿਆ ਹੈ ਅਤੇ ਨਾ ਹੀ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਹੀ ਕੀਤਾ ਹੈ। ਨਵਜੋਤ ਸਿੰਘ ਸਿੱਧੂ ਪਿਛਲੇ ਦਿਨੀਂ ਆਪਣੇ ਟਵਿੱਟਰ ਤੋਂ ਪੰਜਾਬ ਦੇ ਡੀ ਜੀ ਪੀ ਅਤੇ ਏ ਜੀ ਸੰਬੰਧੀ ਟਵੀਟ ਕਰਦੇ ਰਹੇ ਹਨ।

ਇਕ ਦਿਨ ਪਹਿਲਾਂ ਲਖੀਮਪੁਰ ਖੀਰੀ ਦੇ ਮਾਮਲੇ ਨੂੰ ਲੈ ਕੇ ਜਦੋਂ ਕਾਂਗਰਸੀਆਂ ਵੱਲੋਂ ਗਵਰਨਰ ਹਾਊਸ ਨੂੰ ਘੇਰਿਆ ਗਿਆ ਤਾਂ ਨਵਜੋਤ ਸਿੱਧੂ ਨੇ ਇਸ ਨੂੰ ਵਿਧਾਇਕਾਂ ਅਤੇ ਯੂਥ ਕਾਂਗਰਸ ਦਾ ਪ੍ਰੋਗਰਾਮ ਦੱਸਿਆ ਸੀ। ਉਨ੍ਹਾਂ ਨੇ ਇਸ ਮਾਮਲੇ ਵਿਚ ਆਪਣੀ ਹਾਜ਼ਰੀ ਦਾ ਜ਼ਿਕਰ ਪੰਜਾਬ ਕਾਂਗਰਸ ਪ੍ਰਧਾਨ ਦੇ ਤੌਰ ਤੇ ਨਹੀਂ ਕੀਤਾ। ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਾਹਲੀ ਵਿਚ ਦਿੱਲੀ ਸੱਦ ਲਿਆ ਗਿਆ ਹੈ। ਉਨ੍ਹਾਂ ਦੇ ਨਾਲ ਫਤਹਿਗੜ੍ਹ ਸਾਹਿਬ ਤੋਂ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਵੀ ਗਏ ਹਨ।

ਇਹ ਤਿੰਨੇ ਹੀ ਚਾਰਟਡ ਪਲੇਨ ਦੁਆਰਾ ਦਿੱਲੀ ਰਵਾਨਾ ਹੋਏ ਹਨ। ਕਈ ਦਿਨਾਂ ਤੋਂ ਚਰਚੇ ਚੱਲ ਰਹੇ ਹਨ ਕਿ ਜੇਕਰ ਨਵਜੋਤ ਸਿੱਧੂ ਦਾ ਮਾਮਲਾ ਕਿਸੇ ਕੰਢੇ ਨਹੀਂ ਲੱਗਦਾ ਤਾਂ ਰਵਨੀਤ ਬਿੱਟੂ ਜਾਂ ਕੁਲਜੀਤ ਨਾਗਰਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ ਦਿੱਤਾ ਜਾ ਸਕਦਾ ਹੈ। ਹਾਲਾਂਕਿ ਕੁਲਜੀਤ ਨਾਗਰਾ ਪਹਿਲਾਂ ਹੀ ਪੰਜਾਬ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 6:30 ਵਜੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਖੇਤੀ ਕਾ-ਨੂੰ-ਨਾਂ ਦੇ ਮਾਮਲੇ ਸਬੰਧੀ ਵੀ ਗੱਲਬਾਤ ਕਰਨੀ ਹੈ।

ਭਾਵੇਂ ਚਰਨਜੀਤ ਸਿੰਘ ਚੰਨੀ ਨੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਦਿੱਲੀ ਜਾਣਾ ਹੀ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਨੂੰ ਕਾਹਲੀ ਵਿੱਚ ਹਾਈਕਮਾਨ ਵੱਲੋਂ ਉਨ੍ਹਾਂ ਦੇ 2 ਹੋਰ ਸਾਥੀਆਂ ਸਮੇਤ ਸੱਦਿਆ ਗਿਆ ਹੈ, ਇਸ ਤੋਂ ਲੱਗਦਾ ਹੈ ਕਿ ਪੰਜਾਬ ਕਾਂਗਰਸ ਵਿਚ ਕੁਝ ਹੋਰ ਵਾਪਰਨ ਵਾਲਾ ਹੈ। ਹਰ ਕਿਸੇ ਵੱਲੋਂ ਆਪੋ ਆਪਣੇ ਤੌਰ ਤੇ ਅੰਦਾਜੇ ਲਗਾਏ ਜਾ ਰਹੇ ਹਨ।

Leave a Reply

Your email address will not be published. Required fields are marked *