ਅੱਜ ਲੱਗਿਆ ਸਭ ਤੋਂ ਵੱਡਾ ਝਟਕਾ, ਹੁਣ ਤਾਂ ਗਰੀਬ ਆਦਮੀ ਦੀ ਰੋਟੀ ਚੱਲਣੀ ਵੀ ਔਖੀ ਹੋਜੂ

ਪਤਾ ਨਹੀਂ ਮਹਿੰਗਾਈ ਕਿੱਥੇ ਜਾ ਕੇ ਰੁਕੇਗੀ? ਗ਼ਰੀਬ ਆਦਮੀ ਤਾਂ 2 ਡੰਗ ਦੀ ਰੋਟੀ ਦਾ ਜੁਗਾੜ ਹੀ ਮਸਾਂ ਕਰਦਾ ਹੈ। ਗੈਸ ਅਤੇ ਡੀਜ਼ਲ ਪੈਟਰੋਲ ਹਰ ਘਰ ਦੀ ਜ਼ਰੂਰਤ ਬਣ ਚੁੱਕਾ ਹੈ। ਸਾਰੀਆਂ ਚੀਜ਼ਾਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹ ਵਾਧਾ ਕਿੱਥੇ ਜਾ ਕੇ ਰੁਕੇਗਾ। ਇਸ ਸਮੇਂ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਜਿਸ ਨੂੰ ਦੇਖਦੇ ਹੋਏ ਭਾਰਤ ਵਿੱਚ ਵੀ ਤੇਲ ਅਤੇ ਪੈਟਰੋਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਹਨ।

ਪੈਟਰੋਲ ਦੀ ਕੀਮਤ ਵਿੱਚ 28 ਸਤੰਬਰ ਤੋਂ ਅਤੇ ਡੀਜ਼ਲ ਦੀ ਕੀਮਤ ਵਿੱਚ 24 ਸਤੰਬਰ ਤੋਂ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ। ਜੋ ਅਜੇ ਵੀ ਜਾਰੀ ਹੈ। ਅੱਜ ਭਾਵ 5 ਅਕਤੂਬਰ ਨੂੰ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਮੈਟਰੋ ਸ਼ਹਿਰਾਂ ਵਿੱਚ ਵਾਧਾ ਕੀਤਾ ਗਿਆ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 102:64 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 91:07 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਮੁੰਬਈ ਵਿਚ ਪੈਟਰੋਲ ਖਰੀਦਣ ਲਈ ਪ੍ਰਤੀ ਲੀਟਰ 108:67 ਰੁਪਏ ਅਤੇ ਡੀਜ਼ਲ ਖਰੀਦਣ ਲਈ 98:80 ਰੁਪਏ ਖਰਚਣੇ ਪੈ ਰਹੇ ਹਨ। ਚੇਨੱਈ ਵਿੱਚ ਇਸ ਸਮੇਂ ਪੈਟਰੋਲ 100:23 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 95:59ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਤਰ੍ਹਾਂ ਹੀ ਕੋਲਕਾਤਾ ਵਿੱਚ ਪੈਟਰੋਲ 103:36 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94:17 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 25 ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ 30 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।

ਕੁਝ ਤਾਂ ਲੋਕਾਂ ਦਾ ਕੋਰੋਨਾ ਕਾਲ ਦੌਰਾਨ ਕਾਰੋਬਾਰ ਬੰਦ ਹੋਣ ਕਰਕੇ ਨੁਕਸਾਨ ਹੋ ਗਿਆ। ਦੂਜੇ ਪਾਸੇ ਗੈਸ ਅਤੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਨੇ ਲੋਕਾਂ ਦੀ ਆਰਥਿਕ ਹਾਲਤ ਮੰਦੀ ਕਰ ਰੱਖੀ ਹੈ। ਹਾਲਾਤ ਅਜਿਹੇ ਬਣਦੇ ਜਾ ਰਹੇ ਹਨ ਕਿ 1947 ਤੋਂ ਪਹਿਲਾਂ ਵਾਲਾ ਸਮਾਂ ਆ ਜਾਵੇਗਾ ਅਤੇ ਆਵਾਜਾਈ ਦੇ ਸਾਧਨਾਂ ਦੀ ਕਮੀ ਹੋ ਜਾਵੇਗੀ।

Leave a Reply

Your email address will not be published. Required fields are marked *