ਚੱਲਦੇ ਮੋਟਰਸਾਈਕਲ ਅੱਗੇ ਆਇਆ ਸਾਨ, ਦੇਖੋ ਕਿਵੇਂ 2 ਮੁੰਡਿਆਂ ਨੂੰ ਮਿਲੀ ਦਿਲ ਦਹਲਾਊ ਮੋਤ

ਇਨਸਾਨ ਨਾਲ ਵਾਪਰਨ ਵਾਲੇ ਹਾਦਸੇ ਵੀ ਕਈ ਤਰਾਂ ਦੇ ਹੁੰਦੇ ਹਨ। ਕਈ ਵਾਰ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਹਾਦਸੇ ਵਾਪਰ ਜਾਂਦੇ ਹਨ ਪਰ ਕਈ ਵਾਰ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਵੀ ਇਕ ਵੱਡੇ ਹਾਦਸੇ ਦਾ ਕਾਰਨ ਬਣਦੇ ਹਨ। ਇਨਸਾਨ ਉਨ੍ਹਾਂ ਨੂੰ ਬਚਾਉਂਦਾ ਬਚਾਉਂਦਾ ਖੁਦ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਕਈ ਵਾਰ ਇਹ ਅਵਾਰਾ ਜਾਨਵਰ ਵਾਹਨ ਨੂੰ ਜਾਂ ਰਸਤੇ ਵਿਚ ਆਉਂਦੇ ਕਿਸੇ ਰਾਹੀ ਨੂੰ ਟੱਕਰ ਮਾਰ ਦਿੰਦੇ ਹਨ। ਇਸ ਦੌਰਾਨ ਜਾਨ ਜਾਣ ਤੱਕ ਦੀ ਵੀ ਗੱਲ ਹੋ ਜਾਂਦੀ ਹੈ।

ਅਜਿਹਾ ਹੀ ਇਕ ਮਾਮਲਾ ਫਗਵਾੜਾ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ 2 ਨੌਜਵਾਨਾਂ ਦੀ ਅਵਾਰਾ ਪਸ਼ੂ ਨੂੰ ਬਚਾਉਂਦੇ ਬਚਾਉਂਦੇ ਆਪਸ ਵਿਚ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆ-ਨ-ਕ ਸੀ ਕਿ ਹਾਦਸੇ ਦੌਰਾਨ ਦੋਨੋਂ ਨੌਜਵਾਨਾਂ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 11:30 ਵਜੇ ਉਨ੍ਹਾਂ ਨੂੰ ਡਿਊਟੀ ਅਫਸਰ ਸੁਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ 2 ਵਿਅਕਤੀਆਂ ਨਾਲ ਹਾਦਸਾ ਵਾਪਰਿਆ ਹੈ।

ਉਹਨਾਂ ਵੱਲੋਂ ਮੌਕੇ ਤੇ ਘਟਨਾ ਉੱਤੇ ਪਹੁੰਚਕੇ ਸਾਰੇ ਮਾਮਲੇ ਦੀ ਪੁੱਛ-ਪੜਤਾਲ ਕੀਤੀ ਗਈ। ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇੱਕ ਰਾਹੁਲ ਵਰਮਾ ਨਾਮਕ ਲੜਕਾ ਜੋ ਕਿ ਪਲਾਹੀ ਦਾ ਰਹਿਣ ਵਾਲਾ, ਆਪਣੇ ਮੋਟਰਸਾਈਕਲ ਤੇ ਸਵਾਰ ਸੀ ਅਤੇ ਇੱਕ ਲੜਕਾ ਹਦੀਆਬਾਦ ਦਾ ਰਹਿਣ ਵਾਲਾ। ਉਹ ਆਪਣੇ ਮੋਟਰਸਾਈਕਲ ਤੇ ਸਵਾਰ ਸੀ। ਜਦੋਂ ਦੋਨੋਂ ਨੌਜਵਾਨ ਰਸਤਾ ਪਾਰ ਕਰਨ ਲੱਗੇ ਤਾਂ ਇਕ ਅਵਾਰਾ ਪਸ਼ੂ ਸਾਹਮਣੇ ਆ ਗਿਆ।

ਜਿਸ ਨੂੰ ਬਚਾਉਂਦੇ ਸਮੇਂ ਦੋਨਾਂ ਦੀ ਆਪਸ ਵਿਚ ਟੱ-ਕ-ਰ ਹੋ ਗਈ ਅਤੇ ਇਹ ਭਾਣਾ ਵਾਪਰ ਗਿਆ। ਇਸ ਦੌਰਾਨ ਜਦੋਂ ਦੋਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਵਾਂ ਨੌਜਵਾਨਾਂ ਦੀ ਮੋਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਵਾਰਾ ਪਸ਼ੂ ਆਉਣ ਵਿਚ ਕਿਸੇ ਦਾ ਕੋਈ ਵੀ ਕਸੂਰ ਨਹੀਂ ਹੁੰਦਾ, ਇਸ ਕਰਕੇ ਉਨ੍ਹਾਂ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *