ਬੇਬੇ ਦੀਆਂ ਵਾਲੀਆਂ ਖੋਹਕੇ ਲੱਗੇ ਸੀ ਭੱਜਣ, ਬੇਬੇ ਦੀ ਦਲੇਰੀ ਨੇ ਪਵਾਤੀਆਂ ਭਾਜੜਾਂ, ਚੋ-ਰਾਂ ਲੈ ਲਿਆ ਪੁੱਠਾ ਪੰਗਾ

ਫਗਵਾੜਾ ਦੇ ਟਿੱਬੀ ਰੋਡ ਤੇ ਮਾਤਾ ਰਾਣੀ ਮੰਦਰ ਵਾਲੇ ਚੌਕ ਵਿਖੇ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਦੁਆਰਾ ਇਕ ਬਜ਼ੁਰਗ ਔਰਤ ਦੀਆਂ ਬਾਲੀਆਂ ਖਿੱਚੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਭਾਵੇਂ ਬਜ਼ੁਰਗ ਔਰਤ ਦੀਆਂ ਵਾਲੀਆਂ ਲੈ ਕੇ ਦੌੜ ਗਏ ਪਰ ਰੌਲਾ ਪੈ ਜਾਣ ਕਰਕੇ ਉਨ੍ਹਾਂ ਨੂੰ ਮੋਟਰਸਾਈਕਲ ਛੱਡ ਕੇ ਦੌੜਨਾ ਪਿਆ। ਬਜ਼ੁਰਗ ਔਰਤ ਦੇ ਦੱਸਣ ਮੁਤਾਬਕ ਉਹ ਬਿਜਲੀ ਦਾ ਬਿੱਲ ਭਰ ਕੇ ਪੈਦਲ ਆ ਰਹੀ ਸੀ। ਉਸ ਦੇ ਪਿੱਛੋਂ ਮੋਟਰਸਾਈਕਲ ਉਤੇ ਸਵਾਰ 2 ਲੜਕੇ ਆਏ।

ਜੋ ਉਸ ਦੇ ਅਗਲੇ ਪਾਸੇ ਜਾ ਕੇ ਰੁਕ ਗਏ। ਉਨ੍ਹਾਂ ਵਿਚੋਂ ਇਕ ਲੜਕੇ ਨੇ ਆ ਕੇ ਉਸ ਦੀਆਂ ਦੋਵੇਂ ਬਾਲੀਆਂ ਖਿੱਚ ਲਈਆਂ। ਔਰਤ ਦਾ ਕਹਿਣਾ ਹੈ ਕਿ ਜਦੋਂ ਉਹ ਉਨ੍ਹਾਂ ਨੂੰ ਫੜਨ ਲੱਗੀ ਤਾਂ ਉਹ ਦੌੜ ਗਏ। ਇਸ ਮੌਕੇ ਔਰਤ ਨੇ ਚੋ-ਰ-ਚੋ-ਰ ਦਾ ਰੌਲਾ ਪਾਇਆ। ਜਿਸ ਕਰਕੇ ਲੋਕ ਇਕੱਠੇ ਹੋ ਗਏ। ਇੱਕ ਵਿਅਕਤੀ ਨੇ ਇਕ ਨੌਜਵਾਨ ਨੂੰ ਜੱਫਾ ਪਾ ਲਿਆ ਪਰ ਉਸ ਨੇ ਆਪਣੇ ਸਿਰ ਤੋਂ ਹੈਲਮਟ ਲਾਹ ਕੇ ਫੜਨ ਵਾਲੇ ਦੇ ਸਿਰ ਵਿਚ ਸੱ-ਟ ਲਾ ਦਿੱਤੀ ਅਤੇ ਦੌੜ ਗਿਆ। ਜਦੋਂ ਇੱਕ ਲੜਕੀ ਅੱਗੇ ਵਧੀ ਤਾਂ ਉਸ ਨੇ ਲੜਕੀ ਨੂੰ ਵੀ ਧੱਕਾ ਦੇ ਦਿੱਤਾ।

ਔਰਤ ਨੇ ਦੱਸਿਆ ਹੈ ਕਿ ਦੋਵੇਂ ਨੌਜਵਾਨ ਆਪਣਾ ਮੋਟਰਸਾਈਕਲ ਛੱਡ ਕੇ ਦੌੜ ਗਏ। ਮੋਟਰਸਾਈਕਲ ਨੂੰ ਪੁਲਿਸ ਲੈ ਗਈ ਹੈ। ਇਕ ਵਿਅਕਤੀ ਦੇ ਦੱਸਣ ਮੁਤਾਬਕ ਕਾਂਤਾ ਦੇਵੀ ਨਾਮ ਦੀ ਔਰਤ ਬਿਜਲੀ ਦਾ ਬਿੱਲ ਭਰ ਕੇ ਘਰ ਵਾਪਸ ਆ ਰਹੀ ਸੀ। ਮੋਟਰਸਾਈਕਲ ਤੇ ਸਵਾਰ 2 ਲੜਕਿਆਂ ਨੇ ਟਿੱਬੀ ਰੋਡ ਤੇ ਉਸ ਦੀਆਂ ਬਾਲੀਆਂ ਖਿੱਚ ਲਈਆਂ। ਇਸ ਵਿਅਕਤੀ ਦੇ ਦੱਸਣ ਮੁਤਾਬਕ ਮੋਟਰਸਾਈਕਲ ਸਵਾਰਾਂ ਨੇ ਬਾਹਵਾਂ ਨੂੰ ਗਰੀਸ ਲਗਾਈ ਹੋਈ ਸੀ। ਜਦੋਂ ਉਸ ਨੂੰ ਕਿਸੇ ਨੇ ਫੜਿਆ ਤਾਂ ਉਹ ਗਰੀਸ ਕਾਰਨ ਛੁੱਟ ਗਿਆ।

ਜਦੋਂ ਕਿਸੇ ਨੇ ਜੱਫਾ ਭਰਿਆ ਤਾਂ ਉਸ ਦੇ ਸਿਰ ਵਿੱਚ ਹੀ ਹੈਲਮਟ ਦੀ ਸੱ-ਟ ਲਾ ਦਿੱਤੀ। ਇਹ ਨੌਜਵਾਨ ਦੌੜਦੇ ਹੋਏ ਆਪਣਾ ਮੋਟਰਸਾਈਕਲ ਵੀ ਛੱਡ ਗਏ ਹਨ। ਜਿਸ ਦਾ ਨੰਬਰ ਲੁਧਿਆਣਾ ਦਾ ਹੈ। ਇਸੇ ਵਿਅਕਤੀ ਨੇ ਪੁਲੀਸ ਤੋਂ ਇਸ ਇਲਾਕੇ ਵਿੱਚ ਗ-ਸ਼-ਤ ਵਧਾਉਣ ਦੀ ਮੰਗ ਕੀਤੀ ਹੈ। ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਉਹ ਆਪਣੇ ਮੁਹੱਲਾ ਵਾਸੀਆਂ ਨਾਲ ਖੜ੍ਹਾ ਸੀ। ਉਸ ਦੇ ਕੋਲੋਂ ਇਕ ਨੌਜਵਾਨ ਲੰਘਿਆ ਪਰ ਜਦੋਂ ਉਹ ਉਸ ਨੂੰ ਫੜਨ ਲੱਗਾ ਤਾਂ ਉਸ ਦੀ ਬਾਂਹ ਤੇ ਗਰੀਸ ਲੱਗੀ ਸੀ।

ਉਸ ਦੇ ਪਿੱਛੇ ਇਕ ਹੋਰ ਨੌਜਵਾਨ ਆ ਰਿਹਾ ਸੀ, ਉਹ ਵੀ ਫੜੋ ਫੜੋ ਦਾ ਰੌ-ਲਾ ਪਾ ਰਿਹਾ ਸੀ। ਇਸ ਤਰਾਂ ਦੂਜਾ ਦੋ-ਸ਼ੀ ਉਨ੍ਹਾਂ ਨੂੰ ਭੁ-ਲੇ-ਖਾ ਪਾ ਕੇ ਦੌੜ ਗਿਆ। ਪੁਲਿਸ ਆਈ ਅਤੇ ਦੋਸ਼ੀਆਂ ਦਾ ਮੋਟਰਸਾਈਕਲ ਲੈ ਗਈ ਹੈ। ਇਕ ਹੋਰ ਔਰਤ ਨੇ ਦੱਸਿਆ ਹੈ ਕਿ ਕੁਝ ਸਮਾਂ ਪਹਿਲਾਂ ਉਸ ਦੀ ਬਾਲੀ ਵੀ 2 ਨੌਜਵਾਨ ਖਿੱਚ ਕੇ ਦੌੜ ਗਏ ਸਨ। ਉਸ ਸਮੇਂ ਵੀ ਪੁਲਿਸ ਆਈ ਸੀ ਪਰ ਕੋਈ ਫੜਿਆ ਨਹੀਂ ਸੀ ਗਿਆ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *