ਮੋਤ ਤੋਂ ਪਹਿਲਾਂ ਮੁੰਡੇ ਨੇ ਕੀਤੀ ਰਿਕਾਰਡਿੰਗ, ਕੁੜੀ ਦੇ ਪਿਓ ਨੇ ਅੱਗੇ ਆ ਕੀਤੇ ਕਈ ਖੁਲਾਸੇ

ਇਹ ਮਾਮਲਾ ਲੁਧਿਆਣਾ ਸ਼ਹਿਰ ਦੇ ਅਟੱਲ ਨਗਰ ਤੋਂ ਸਾਹਮਣੇ ਆਇਆ ਹੈ, ਜਿੱਥੇ ਬਲਦੇਵ ਰਾਜ ਨਾਮਕ ਵਿਅਕਤੀ ਨੇ ਆਪਣੀ ਪਤਨੀ ਦੇ ਨਾ-ਜਾ-ਇ-ਜ਼ ਸ-ਬੰ-ਧਾਂ ਅਤੇ ਪੁਲਿਸ ਤੋਂ ਪ-ਰੇ-ਸ਼ਾ-ਨ ਹੋ ਕੇ ਗਲਤ ਕਦਮ ਚੁੱਕ ਲਿਆ ਅਤੇ  ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇ ਸਹੁਰਾ ਕੇਵਲ ਚੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਲੜਕੀ ਦੇ ਵਿਆਹ ਨੂੰ 12 ਸਾਲ ਹੋ ਗਏ ਹਨ। ਜਿਸ ਕੋਲ 2 ਬੱਚੇ ਵੀ ਹਨ। ਉਨ੍ਹਾਂ ਦੀ ਲੜਕੀ ਅਤੇ ਜਵਾਈ ਵਿਚਕਾਰ ਪਹਿਲਾਂ ਵੀ ਅਣਬਣ ਰਹਿੰਦੀ ਸੀ।

ਉਨ੍ਹਾਂ ਦੇ ਜਵਾਈ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਨੀਤਾ ਘਰੋਂ ਚਲੀ ਗਈ ਹੈ। ਉਨ੍ਹਾਂ ਵੱਲੋਂ ਬਲਦੇਵ ਰਾਜ ਨੂੰ ਸਮਝਾਇਆ ਗਿਆ ਕਿ ਉਹ ਜਲਦੀ ਹੀ ਉੱਥੇ ਪਹੁੰਚ ਰਹੇ ਹਨ ਤੇ ਉਹ ਕੋਈ ਗ-ਲ-ਤ ਕਦਮ ਨਾ ਚੁੱਕੇ। ਉਨਾਂ ਨੇ ਆਪਣੇ ਜਵਾਈ ਨਾਲ ਮਿਲ ਕੇ ਅਨੀਤਾ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਨੀਤਾ ਕਿਸੇ ਡਾਕਟਰ ਕੋਲ ਰਹਿ ਗਈ ਹੈ ਤਾਂ ਉਹ ਡਾਕਟਰ ਕੋਲ ਵੀ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੋਤ ਦੇ ਅਸਲ ਕਾਰਨਾਂ ਦਾ ਨਹੀਂ ਪਤਾ ਪਰ ਉਨਾਂ ਦੇ ਜਵਾਈ ਨਾਲ ਪੁਲਿਸ ਵੱਲੋਂ ਖਿੱਚ ਧੂਹ ਕੀਤੀ ਗਈ ਸੀ।

ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਇਸ ਕਾਰਨ ਦੋ-ਸ਼ੀ-ਆਂ ਨੂੰ ਸ-ਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਮ੍ਰਿਤਕ ਦੇ ਭਰਾ ਸੋਮਨਾਥ ਨੇ ਦੱਸਿਆ ਕਿ ਉਨ੍ਹਾਂ ਦੀ ਭਾਬੀ ਨੇ ਆਪਣੇ ਕਪੜੇ ਫਾੜਕੇ ਅਤੇ ਸੱਟਾਂ ਲਗਾ ਕੇ ਪੁਲੀਸ ਨੂੰ ਦਰ-ਖਾਸ-ਤ ਦੇ ਦਿੱਤੀ ਕਿ ਉਸ ਦੇ ਪਤੀ ਵੱਲੋਂ ਉਸ ਨਾਲ ਅਜਿਹਾ ਕੀਤਾ ਗਿਆ ਹੈ। ਇਸ ਕਰਕੇ ਪੁਲਿਸ ਨੇ ਉਨ੍ਹਾਂ ਦੇ ਭਰਾ ਨੂੰ ਫੜ ਲਿਆ। ਉਸ ਨਾਲ ਬਹੁਤ ਖਿੱਚ ਧੂਹ ਕੀਤੀ ਗਈ। ਉਸ ਕੋਲੋਂ ਏ ਐੱਸ ਆਈ ਕੁਲਵਿੰਦਰ ਸਿੰਘ ਨੇ 50 ਹਜ਼ਾਰ ਰੁਪਏ ਦੀ ਮੰਗ ਵੀ ਕੀਤੀ।

ਇਸ ਕਾਰਨ ਉਨ੍ਹਾਂ ਦੇ ਭਰਾ ਨੇ ਇਨ੍ਹਾਂ ਸਭ ਤੋਂ ਦੁਖੀ ਹੋ ਕੇ ਅਜਿਹਾ ਕਦਮ ਚੁੱਕ ਲਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਮ੍ਰਿਤਕ ਦੀ ਇਕ ਰਿਕਾਰਡਿੰਗ ਵੀ ਹੈ, ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਉਸ ਨੇ ਆਪਣੇ ਮਰਨ ਪਿਛੇ 5 ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਮਾਮਲੇ ਵਿੱਚ ਏ ਐੱਸ ਆਈ ਕੁਲਵਿੰਦਰ ਸਿੰਘ ਦੀ ਰਿਕਾਰਡਿੰਗ ਵੀ ਸਾਹਮਣੇ ਆਈ ਹੈ। ਜਿਸ ਵਿਚ ਉਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਉੱਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ।

ਉਹਨਾਂ ਨੇ ਮ੍ਰਿਤਕ ਬਲਦੇਵ ਰਾਜ ਕੋਲੋਂ ਕੋਈ ਵੀ ਪੈਸੇ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬਲਦੇਵ ਰਾਜ ਖਿ-ਲਾ-ਫ ਇੱਕ ਦਰਖਾਸਤ ਆਈ ਸੀ। ਜਿਸ ਦੇ ਸਬੰਧ ਵਿਚ ਉਸ ਨੂੰ ਥਾਣੇ ਲਿਆਂਦਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਉਸ ਨਾਲ ਕੋਈ ਵੀ ਗੱਲ ਨਹੀਂ ਹੋਈ। ਹੁਣ ਇਸ ਮਾਮਲੇ ਵਿਚ ਅਸਲ ਸੱਚ ਹੀ ਹੈ, ਲਾਏ ਜਾ ਰਹੇ ਦੋਸ਼ਾਂ ਦੀ ਸੱਚਾਈ ਕੀ ਹੈ। ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *