ਲਖੀਮਪੁਰ ਚ ਮਾਰੇ ਨੌਜਵਾਨ ਦੇ ਸਸਕਾਰ ਤੋਂ ਪਹਿਲਾਂ ਭੈਣ ਦੀ ਆਹ ਵੀਡੀਓ ਵਾਇਰਲ, ਕਹਿੰਦੀ ਮਦਦ ਨਹੀਂ ਇਨਸਾਫ ਚਾਹੀਦਾ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਲਵਪ੍ਰੀਤ ਸਿੰਘ ਬਾਰੇ ਹੈ। ਇਹ ਵੀਡੀਓ ਲਵਪ੍ਰੀਤ ਸਿੰਘ ਦੇ ਅੰਤਿਮ ਸੰ-ਸ-ਕਾ-ਰ ਕਰਨ ਤੋਂ ਕੁਝ ਹੀ ਸਮੇਂ ਪਹਿਲਾਂ ਦੀ ਹੈ। ਜਿਸ ਵਿੱਚ ਮ੍ਰਿਤਕ ਲਵਪ੍ਰੀਤ ਸਿੰਘ ਦੀ 20 ਸਾਲਾ ਭੈਣ ਅਮਨਪ੍ਰੀਤ ਕੌਰ ਆਪਣੇ ਭਰਾ ਲਈ ਇ ਨ ਸਾ ਫ ਦੀ ਮੰਗ ਕਰ ਰਹੀ ਹੈ। ਇਸ ਲੜਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਮਦਦ ਦੀ ਜ਼ਰੂਰਤ ਨਹੀਂ।

ਉਹ ਤਾਂ ਸਿਰਫ਼ ਆਪਣੇ ਭਰਾ ਲਈ ਇਨਸਾਫ ਦੀ ਮੰਗ ਕਰ ਰਹੀ ਹੈ। ਹਾਲਾਂਕਿ ਲੜਕੀ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ। ਇੱਥੇ ਦੱਸਣਾ ਬਣਦਾ ਹੈ ਕਿ ਲਖੀਮਪੁਰ ਖੀਰੀ ਵਿੱਚ ਇਕ ਗੱਡੀ ਦੁਆਰਾ ਕੁਚਲ ਦਿੱਤੇ ਜਾਣ ਕਾਰਨ 4 ਕਿਸਾਨਾਂ ਦੀ ਜਾਨ ਚਲੀ ਗਈ ਸੀ। ਇਸ ਘਟਨਾ ਵਿੱਚ ਕੁੱਲ 8 ਜਾਨਾਂ ਗਈਆਂ ਸਨ, ਜਿਨ੍ਹਾਂ ਵਿੱਚੋਂ 4 ਕਿਸਾਨ, 3 ਭਾਜਪਾ ਵਰਕਰ ਅਤੇ ਇਕ ਡਰਾਈਵਰ ਦੱਸਿਆ ਜਾਂਦਾ ਹੈ। ਕਿਸਾਨਾਂ ਵੱਲੋਂ ਇਸ ਘਟਨਾ ਲਈ ਇਕ ਕੇਂਦਰੀ ਮੰਤਰੀ ਦੇ ਪੁੱਤਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ

ਪਰ ਉਪਰੋਕਤ ਮੰਤਰੀ ਖ਼ੁਦ ਨੂੰ ਅਤੇ ਆਪਣੇ ਪੁੱਤਰ ਨੂੰ ਬੇ-ਕ-ਸੂਰ ਦੱਸ ਰਿਹਾ ਹੈ। ਇਸ ਘਟਨਾ ਤੋਂ ਬਾਅਦ ਕਿਸਾਨਾਂ ਨੇ ਮ੍ਰਿਤਕ ਦੇਹਾਂ ਰੱਖ ਕੇ ਪ੍ਰਦਰਸ਼ਨ ਕੀਤਾ ਸੀ। ਕਿਸਾਨਾਂ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਇਕ ਇਕ ਕਰੋੜ ਰੁਪਏ ਦੀ ਮਾਲੀ ਮਦਦ, ਇਕ ਸਰਕਾਰੀ ਨੌਕਰੀ ਅਤੇ ਮੰਤਰੀ ਦੇ ਬੇਟੇ ਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਸਮਝੌਤਾ ਹੋ ਗਿਆ। ਪ੍ਰਸ਼ਾਸਨ ਦੁਆਰਾ ਕਿਸਾਨਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ।

ਇਸ ਘਟਨਾ ਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਾਡੇ ਮੁਲਕ ਤੋਂ ਬਾਹਰ ਵੀ ਇਸ ਘਟਨਾ ਦੇ ਚਰਚੇ ਹੋ ਰਹੇ ਹਨ। ਕਈ ਰਾਜਨੀਤਕ ਪਾਰਟੀਆਂ ਕਿਸਾਨਾਂ ਦੀ ਮਦਦ ਵਿੱਚ ਨਿੱਤਰ ਆਈਆਂ ਹਨ। ਕਿਸਾਨ 3 ਖੇਤੀ ਕਾ-ਨੂੰ-ਨ ਰੱਦ ਕਰਨ ਦੀ ਮੰਗ ਕਰ ਰਹੇ ਹਨ ਪਰ ਕੇਂਦਰ ਸਰਕਾਰ ਇਨ੍ਹਾਂ ਕਾ-ਨੂੰ-ਨਾਂ ਨੂੰ ਕਿਸਾਨਾਂ ਦੇ ਹਿੱਤ ਵਿਚ ਦੱਸ ਰਹੀ ਹੈ। ਇਸ ਲਈ ਕਿਸਾਨਾਂ ਦੁਆਰਾ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਘਿਰਾਓ ਕੀਤਾ ਜਾ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *