ਗਰੀਬ ਬੰਦੇ ਦੀ ਰੋਟੀ ਨੂੰ ਵੀ ਪੈ ਗਿਆ ਵਖਤ, ਹੁਣ ਗਰੀਬ ਲੋਕ ਵਿਚਾਰੇ ਕੀ ਕਰਨਗੇ

ਮਹਿੰਗਾਈ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਗ਼ਰੀਬ ਆਦਮੀ ਤਾਂ 2 ਡੰਗ ਦੀ ਰੋਟੀ ਦਾ ਜੁਗਾੜ ਕਰਨ ਦੇ ਵੀ ਯੋਗ ਨਹੀਂ ਰਿਹਾ। ਮਨੁੱਖ ਦੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੇ ਰੇਟ ਦਿਨ ਪ੍ਰਤੀ ਦਿਨ ਵਧਦੇ ਹੀ ਜਾ ਰਹੇ ਹਨ। ਅੱਜ ਸਰਕਾਰ ਵੱਲੋਂ ਜਨਤਾ ਨੂੰ ਇਕ ਹੋਰ ਝਟਕਾ ਦੇ ਦਿੱਤਾ ਗਿਆ ਹੈ। ਘਰੇਲੂ ਰਸੋਈ ਗੈਸ ਦੇ ਸਿਲੰਡਰ ਦੀ ਕੀਮਤ ਵਿੱਚ ਵਾਧਾ ਕਰ ਦਿੱਤਾ ਗਿਆ ਹੈ। 14.2 ਕਿਲੋਗ੍ਰਾਮ ਗੈਸ ਦੇ ਵਜ਼ਨ ਵਾਲੇ ਸਿਲੰਡਰਾਂ ਦੀ ਕੀਮਤ ਵਿੱਚ 15 ਰੁਪਏ ਪ੍ਰਤੀ ਸਿਲੰਡਰ ਵਾਧਾ ਕੀਤਾ ਗਿਆ ਹੈ।

ਪਹਿਲਾਂ ਦਿੱਲੀ ਵਿਚ 14.2 ਕਿੱਲੋਗ੍ਰਾਮ ਵਾਲਾ ਸਿਲੰਡਰ 884.50 ਰੁਪਏ ਵਿੱਚ ਮਿਲ ਜਾਂਦਾ ਸੀ ਪਰ ਹੁਣ ਇਸ ਨੂੰ ਖ਼ਰੀਦਣ ਲਈ 899.50 ਰੁਪਏ ਖ਼ਰਚਣੇ ਪੈਣਗੇ। ਇਸ ਤਰ੍ਹਾਂ ਹੀ 5 ਕਿਲੋ ਗੈਸ ਵਾਲੇ ਸਿਲੰਡਰ ਨੂੰ ਖਰੀਦਣ ਲਈ 502 ਰੁਪਏ ਖਰਚਣ ਦੀ ਲੋੜ ਹੋਵੇਗੀ। ਅੱਜ ਤੋਂ ਹੀ ਇਹ ਫਾਲਤੂ ਬੋਝ ਉਪਭੋਗਤਾਵਾਂ ਦੀ ਜੇਬ ਉੱਤੇ ਪੈਣਾ ਸ਼ੁਰੂ ਹੋ ਗਿਆ ਹੈ। ਅਜੇ ਇਕ ਦਿਨ ਪਹਿਲਾਂ ਹੀ ਮੈਟਰੋ ਸ਼ਹਿਰਾਂ ਵਿਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।

ਕੋਰੋਨਾ ਦੌਰ ਤੋਂ ਹਰ ਜ਼ਰੂਰੀ ਚੀਜ਼ ਦੀ ਕੀਮਤ ਵਿੱਚ ਬੇਤਹਾਸ਼ਾ ਵਾਧਾ ਹੋਣਾ ਸ਼ੁਰੂ ਹੋ ਗਿਆ। ਸਰ੍ਹੋਂ ਦਾ ਤੇਲ, ਘਿਓ ਅਤੇ ਦਾਲਾਂ ਆਦਿ ਦੀਆਂ ਕੀਮਤਾਂ ਬਹੁਤ ਜ਼ਿਆਦਾ ਵਧ ਚੁੱਕੀਆਂ ਹਨ। ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਹਨ, ਉਨ੍ਹਾਂ ਤੋਂ ਤਾਂ ਲੱਗਦਾ ਹੈ ਕਿ ਸਰਕਾਰ ਨੂੰ ਗ਼-ਰੀ-ਬ ਵਿਅਕਤੀ ਦੀ ਕੋਈ ਪ੍ਰਵਾਹ ਹੀ ਨਹੀਂ ਹੈ। ਉਸ ਦੀ ਯਾਦ ਤਾਂ ਸਿਰਫ਼ ਚੋਣਾਂ ਵੇਲੇ ਹੀ ਆਉਂਦੀ ਹੈ। ਹੁਣ ਇੰਨੀ ਮਹਿੰਗਾਈ ਵਿਚ ਗਰੀਬ ਬੰਦਾ ਘਰ ਕਿਵੇਂ ਚਲਾਵੇ?

Leave a Reply

Your email address will not be published. Required fields are marked *