ਘਰ ਆਉਂਦੇ ਪਤੀ ਪਤਨੀ ਨਾਲ ਵੱਡੀ ਜੱਗੋ ਤੇਰਵੀ, ਪਹਿਲਾ ਮਾਰਤਾ ਪਤੀ-ਫੇਰ ਪਤਨੀ ਨੂੰ ਕਹਿੰਦੇ..

ਪਟਿਆਲਾ ਦੇ ਹਲਕਾ ਸਨੌਰ ਅਧੀਨ ਪੈਂਦੇ ਇਲਾਕੇ ਵਿਚ ਇਕ ਨੌਜਵਾਨ ਦੀ ਕਿਸੇ ਨਾ ਮਲੂਮ ਵਿਅਕਤੀ ਦੁਆਰਾ ਰਾਤ ਸਮੇਂ ਜਾਨ ਲੈ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਆਪਣੀ ਪਤਨੀ ਸਮੇਤ ਕਾਰ ਵਿੱਚ ਸਵਾਰ ਸੀ। ਜਦ ਕਿ ਦੋਸ਼ੀ ਮੋਟਰਸਾਈਕਲ ਤੇ ਸਵਾਰ ਸੀ। ਮ੍ਰਿਤਕ ਦੀ ਪਤਨੀ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦਾ ਪਤੀ ਸਨੌਰ ਵਿਖੇ ਮੋਬਾਇਲਾਂ ਦੀ ਦੁਕਾਨ ਕਰਦਾ ਹੈ। ਰਾਤ ਨੂੰ ਦੁਕਾਨ ਬੰਦ ਕਰਕੇ ਉਹ ਪਤੀ ਪਤਨੀ ਦੋਵੇਂ ਹੀ ਗੱਡੀ ਵਿੱਚ ਸਵਾਰ ਹੋ ਕੇ ਘਰ ਨੂੰ ਆ ਰਹੇ ਸਨ।

ਉਨ੍ਹਾਂ ਨੂੰ ਪਿੱਛੋਂ ਇਕ ਮੋਟਰਸਾਈਕਲ ਸਵਾਰ ਹਾਰਨ ਦੇਣ ਲੱਗਾ। ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਨੇ ਗੱਡੀ ਹੌਲੀ ਕਰ ਲਈ ਅਤੇ ਸਾਈਡ ਦੇ ਦਿੱਤੀ ਪਰ ਮੋਟਰਸਾਈਕਲ ਚਾਲਕ ਨੇ ਜਾਣ ਬੁੱਝ ਕੇ ਮੋਟਰਸਾਈਕਲ ਗੱਡੀ ਨਾਲ ਟਕਰਾ ਦਿੱਤਾ। ਉਸ ਦੇ ਪਤੀ ਨੇ ਤਾਕੀ ਖੋਲ੍ਹ ਕੇ ਦੇਖਣਾ ਚਾਹਿਆ ਕਿ ਵਿਅਕਤੀ ਕੌਣ ਹੈ? ਬਸ ਉਸੇ ਸਮੇਂ ਮੋਟਰਸਾਈਕਲ ਵਾਲੇ ਨੇ ਉਸ ਦੇ ਪਤੀ ਤੇ ਗੋ-ਲੀ ਚਲਾ ਦਿੱਤੀ। ਔਰਤ ਦੇ ਦੱਸਣ ਮੁਤਾਬਕ ਇੰਨੇ ਵਿੱਚ ਇੱਕ ਗੱਡੀ ਆ ਗਈ ਅਤੇ ਮੋਟਰਸਾਈਕਲ ਚਾਲਕ ਦੌੜ ਗਿਆ।

ਦੋਸ਼ੀ ਦੁਬਾਰਾ ਉਸ ਦੀ ਜਾਨ ਲੈਣ ਲਈ ਆਇਆ ਪਰ ਕਿਸੇ ਮੋਟਰਸਾਈਕਲ ਨੂੰ ਦੇਖ ਕੇ ਅੱਗੇ ਲੰਘ ਗਿਆ। ਔਰਤ ਨੇ ਦੱਸਿਆ ਹੈ ਕਿ ਇੰਨੇ ਵਿੱਚ ਉਨ੍ਹਾਂ ਦੇ ਪਿੰਡ ਦਾ ਕੋਈ ਲੜਕਾ ਮੋਟਰਸਾਈਕਲ ਲੈ ਕੇ ਆ ਗਿਆ ਅਤੇ ਉਸ ਦੀ ਜਾਨ ਬਚ ਗਈ। ਔਰਤ ਦਾ ਕਹਿਣਾ ਹੈ ਕਿ ਉਹ ਦੋਸ਼ੀ ਨੂੰ ਪਛਾਣਦੀ ਤਾਂ ਹੈ ਪਰ ਜਾਣਦੀ ਨਹੀਂ। ਮ੍ਰਿਤਕ ਦੇ ਭਰਾ ਨੇ ਦੱਸਿਆ ਹੈ ਕਿ ਉਸ ਦਾ ਭਰਾ ਅਤੇ ਭਰਜਾਈ ਗੱਡੀ ਵਿੱਚ ਸਨੌਰ ਤੋਂ ਦੁਕਾਨ ਬੰਦ ਕਰਕੇ ਆ ਰਹੇ ਸਨ।

ਰਸਤੇ ਵਿਚ ਕਿਸੇ ਨਾ ਮਲੂਮ ਮੋਟਰਸਾਈਕਲ ਸਵਾਰ ਨੇ ਉਸ ਦੇ ਭਰਾ ਦੀ ਜਾਨ ਲੈ ਲਈ ਹੈ। ਦੋਸ਼ੀ ਉਸ ਦੀ ਭਰਜਾਈ ਕੋਲੋਂ ਕੁਝ ਸਾਮਾਨ ਵੀ ਲੈ ਗਿਆ ਹੈ। ਲੜਕੇ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਰੰ-ਜਿ-ਸ਼ ਵੀ ਨਹੀਂ ਸੀ। ਉਹ ਨਹੀਂ ਜਾਣਦੇ ਕਿ ਇਸ ਘਟਨਾ ਪਿੱਛੇ ਕੀ ਕਾਰਨ ਹੈ? ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਘਟਨਾ ਰਾਤ ਲਗਪਗ ਪੌਣੇ 9 ਵਜੇ ਵਾਪਰੀ ਹੈ।

ਮ੍ਰਿਤਕ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਉਸ ਦਾ ਚਚੇਰਾ ਭਰਾ ਬਲਾਕ ਸੰਮਤੀ ਦਾ ਚੇਅਰਮੈਨ ਰਹਿ ਚੁੱਕਾ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਰਾਤ ਸਮੇਂ ਪੁਲੀਸ ਅਤੇ ਹਲਕਾ ਵਿਧਾਇਕ ਖ਼ੁਦ ਘੁੰਮਦੇ ਰਹੇ। ਪੁਲੀਸ ਕਾਰਵਾਈ ਕਰਨ ਵਿਚ ਲੱਗੀ ਹੋਈ ਹੈ। ਉਸ ਦਾ ਕਹਿਣਾ ਹੈ ਕਿ ਪੋਸ-ਟਮਾ-ਰਟ-ਮ ਦੀ ਰਿਪੋਰਟ ਤੋਂ ਬਾਅਦ ਹੀ ਕੁਝ ਪਤਾ ਲੱਗ ਸਕੇਗਾ ਕਿ ਘਟਨਾ ਪਿੱਛੇ ਕੀ ਕਾਰਨ ਹਨ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *