ਧਰਨੇ ਤੇ ਬੈਠੇ ਨੌਜਵਾਨਾਂ ਅੱਗੇ ਹੱਥ ਜੋੜਕੇ ਖੜ ਗਏ CM ਚੰਨੀ, ਵਿਆਹ ਦੀ ਗੱਲ ਕਰਕੇ ਟੈਂਕੀ ਤੋਂ ਉਤਾਰੇ ਨੌਜਵਾਨ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕੰਮ ਕਰਨ ਦਾ ਆਪਣਾ ਵੱਖਰਾ ਹੀ ਅੰਦਾਜ਼ ਹੈ। ਆਪਣੇ ਇਸ ਨਿਵੇਕਲੇ ਅੰਦਾਜ਼ ਕਾਰਨ ਹੀ ਉਹ ਹਰ ਕਿਸੇ ਨੂੰ ਪ੍ਰਭਾਵਤ ਕਰਦੇ ਹਨ। ਉਹ ਪ੍ਰਦਰਸ਼ਨਕਾਰੀਆਂ ਪ੍ਰਤੀ ਵੀ ਸ-ਖ਼-ਤ ਰੁਖ਼ ਨਹੀਂ ਅਪਣਾਉਂਦੇ, ਸਗੋਂ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਹਨ। ਇਸ ਦੀ ਉਦਾਹਰਨ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਮੁੱਖ ਮੰਤਰੀ ਮੋਰਿੰਡਾ ਸ਼ਹਿਰ ਵਿੱਚ ਪਹੁੰਚੇ। ਅਸਲ ਵਿੱਚ ਪੁਲੀਸ ਵਿਭਾਗ ਨਾਲ ਸਬੰਧਤ ਕੁਝ ਜਵਾਨ ਇੱਥੇ ਕਈ ਦਿਨਾਂ ਤੋਂ ਪਾਣੀ ਦੀ ਟੈਂਕੀ ਤੇ ਚੜ੍ਹੇ ਹੋਏ ਸਨ।

ਭਾਵੇਂ ਇਨ੍ਹਾਂ ਨੌਜਵਾਨਾਂ ਨੂੰ 2016 ਵਿੱਚ ਪੁਲਿਸ ਵਿਭਾਗ ਲਈ ਚੁਣ ਲਿਆ ਗਿਆ ਸੀ ਪਰ ਇਨ੍ਹਾਂ ਦੀ ਕਹਾਣੀ ਕਿਸੇ ਸਿਰੇ ਨਹੀਂ ਲੱਗੀ। ਜਿਸ ਕਰਕੇ ਇਹ ਆਪਣੀਆਂ ਮੰਗਾਂ ਮਨਵਾਉਣ ਲਈ ਪਾਣੀ ਦੀ ਟੈਂਕੀ ਤੇ ਚੜ੍ਹੇ ਹੋਏ ਸਨ। ਇਹ ਸ਼ਹਿਰ ਮੁੱਖ ਮੰਤਰੀ ਦੇ ਆਪਣੇ ਵਿਧਾਨ ਸਭਾ ਹਲਕੇ ਅਧੀਨ ਆਉਂਦਾ ਹੈ। ਮੁੱਖ ਮੰਤਰੀ ਖੁਦ ਇਨ੍ਹਾਂ ਨੌਜਵਾਨਾਂ ਕੋਲ ਪਹੁੰਚੇ ਅਤੇ ਬੜੇ ਧਿਆਨ ਨਾਲ ਉਨ੍ਹਾਂ ਦੀ ਗੱਲ ਸੁਣੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦਾ ਮਸਲਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਮੁੱਖ ਮੰਤਰੀ ਦੇ ਇੰਨਾ ਕਹਿਣ ਤੇ ਹੀ ਇਹ ਨੌਜਵਾਨ ਧਰਨਾ ਚੁੱਕਣ ਲਈ ਸਹਿਮਤ ਹੋ ਗਏ ਅਤੇ ਇਨ੍ਹਾਂ ਨੇ ਜੈਕਾਰਾ ਵੀ ਛੱਡਿਆ। ਮੁੱਖ ਮੰਤਰੀ ਨੇ ਗੱਲਬਾਤ ਕਰਦੇ ਹੋਏ ਇਨ੍ਹਾਂ ਜਵਾਨਾਂ ਨੂੰ ਕਿਹਾ ਕਿ ਉਹ ਖ਼ੁਦ ਉਨ੍ਹਾਂ ਦੇ ਕੋਲ ਚੱਲ ਕੇ ਆਏ ਹਨ। ਜੇਕਰ ਕੋਈ ਹੋਰ ਹੁੰਦਾ ਤਾਂ ਉਸ ਨੇ ਮੂਹਰੇ ਦੀ ਲੰਘ ਜਾਣਾ ਸੀ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਤੁਸੀਂ ਉਨ੍ਹਾਂ ਦੇ ਭਰਾ ਹੋ। ਤੁਸੀਂ ਸੜਕਾਂ ਉੱਤੇ ਨਾ ਰੁਲੋ। ਉਨ੍ਹਾਂ ਨੌਜਵਾਨਾਂ ਨੂੰ ਬੈਠ ਕੇ ਗੱਲ ਕਰਨ ਦਾ ਸੱਦਾ ਦਿੱਤਾ ਅਤੇ ਭਰੋਸਾ ਦਿੱਤਾ ਕਿ ਉਹ ਜੋ ਕੁਝ ਵੀ ਉਨ੍ਹਾਂ ਲਈ ਕਰ ਸਕਦੇ ਹੋਏ ਆਪਣੇ ਵੱਲੋਂ ਕਰਨਗੇ।

ਚਰਨਜੀਤ ਸਿੰਘ ਚੰਨੀ ਨੇ ਇਨ੍ਹਾਂ ਜਵਾਨਾਂ ਨੂੰ 14 ਤਾਰੀਖ ਨੂੰ ਉਨ੍ਹਾਂ ਨੂੰ ਮਿਲਣ ਲਈ ਕਿਹਾ। ਮੁੱਖ ਮੰਤਰੀ ਨੇ ਦੱਸਿਆ ਕਿ ਅਜੇ ਉਨ੍ਹਾਂ ਦੇ ਘਰ ਵਿਆਹ ਹੈ, ਇਸ ਲਈ ਉਹ ਰੁੱਝੇ ਹੋਏ ਹਨ। ਉਹ 14 ਤਾਰੀਖ ਨੂੰ ਇਨ੍ਹਾਂ ਜਵਾਨਾਂ ਦੀ ਅਫਸਰਾਂ ਨਾਲ ਮੀਟਿੰਗ ਕਰਵਾ ਦੇਣਗੇ ਅਤੇ ਮਸਲੇ ਦਾ ਕੋਈ ਨਾ ਕੋਈ ਹੱਲ ਨਿਕਲ ਆਵੇਗਾ। ਮੁੱਖ ਮੰਤਰੀ ਦੇ ਭਰੋਸਾ ਦੇਣ ਤੇ ਇਨ੍ਹਾਂ ਜਵਾਨਾਂ ਨੇ ਧ-ਰ-ਨਾ ਖ਼ਤਮ ਕਰ ਦਿੱਤਾ। ਹੁਣ ਦੇਖਣਾ ਹੋਵੇਗਾ ਕਿ 14 ਤਾਰੀਖ਼ ਦੀ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਹੈ? ਮੁੱਖ ਮੰਤਰੀ ਦੁਆਰਾ ਭਰੋਸਾ ਦਿਵਾਉਣ ਤੇ ਇਹ ਜਵਾਨ ਬੜੀ ਉਤਸ਼ਾਹ ਵਿੱਚ ਨਜ਼ਰ ਆਏ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *