ਬੈਠਾ ਸੀ ਸਾਰਾ ਪਰਿਵਾਰ, ਕਰੇ ਖੁਸ਼ੀ ਖੁਸ਼ੀ ਗੱਲਾਂ, ਭਾਬੀ ਨੇ ਆ ਕੇ ਦੱਸੀ ਆਹ ਗੱਲ ਤਾਂ ਦਹਿਲਿਆ ਪਰਿਵਾਰ

ਫਿਰੋਜ਼ਪੁਰ ਦੇ ਥਾਣਾ ਮਮਦੋਟ ਦੇ ਇਕ ਪਿੰਡ ਵਿਚ ਇਕ ਪਰਿਵਾਰ ਨੇ ਆਪਣੇ ਨਾਲ ਧੱਕਾ ਹੋਣ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਤਫ਼ਤੀਸ਼ ਕਰਕੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਹ ਆਪਣੀਆਂ 2 ਧੀਆਂ ਸਮੇਤ ਘਰ ਵਿੱਚ ਰਾਤ ਨੂੰ ਇਕੱਲੀ ਸੌਂ ਰਹੀ ਸੀ। 2 ਮੋਟਰਸਾਈਕਲਾਂ ਤੇ 6 ਵਿਅਕਤੀ ਆਏ, ਜਿਨ੍ਹਾਂ ਵਿੱਚੋਂ 2 ਸੜਕ ਤੇ ਖੜ੍ਹੇ ਰਹੇ ਅਤੇ 4 ਉਨ੍ਹਾਂ ਦੇ ਵਿਹੜੇ ਵਿੱਚ ਆ ਗਏ। ਇਨ੍ਹਾਂ ਕੋਲ ਪ-ਸ-ਤੋ-ਲ ਅਤੇ ਕਾਪੇ ਵਗੈਰਾ ਸੀ। ਔਰਤ ਨੇ ਦੱਸਿਆ ਹੈ ਕਿ ਉਸ ਦਾ ਪਤੀ ਅਤੇ ਦੋਵੇਂ ਪੁੱਤਰ ਉਨ੍ਹਾਂ ਦੇ ਪਿਛਲੇ ਪਿੰਡ ਗਏ ਹੋਏ ਸਨ।

ਇਨ੍ਹਾਂ ਵਿਅਕਤੀਆਂ ਨੇ ਇਹ ਸੋਚ ਕੇ ਗੱਡੀ ਤੇ 2 ਫੈਰ ਕਰ ਦਿੱਤੇ ਕਿ ਗੱਡੀ ਹੁਣੇ ਆਈ ਹੈ ਅਤੇ ਗੱਡੀ ਵਿਚ ਪਰਿਵਾਰ ਦੇ ਮੈਂਬਰ ਹੋਣਗੇ। ਔਰਤ ਦੇ ਦੱਸਣ ਮੁਤਾਬਕ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਦਿਓਰ ਦੀ ਜਾਨ ਲੈ ਲਈ ਸੀ। ਹੁਣ ਇਹ ਸਮਝੌਤਾ ਕਰਨ ਲਈ ਇਹ ਸਭ ਕਰ ਰਹੇ ਹਨ। ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਪਹਿਲਾਂ ਇਨ੍ਹਾਂ ਵਿਅਕਤੀਆਂ ਨੇ ਉਸ ਦੇ ਭਰਾ ਦੀ ਜਾਨ ਲੈ ਲਈ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਇਸ ਲਈ ਉਨ੍ਹਾਂ ਨੇ ਧਰਨਾ ਲਗਾਇਆ ਸੀ।

ਡੀ ਐਸ ਪੀ ਨੇ ਉਨ੍ਹਾਂ ਨੂੰ 3 ਦਿਨ ਵਿੱਚ ਬੰਦੇ ਫੜਨ ਦਾ ਭਰੋਸਾ ਦੇ ਕੇ ਧਰਨਾ ਚੁਕਵਾ ਦਿੱਤਾ ਸੀ ਪਰ ਹੁਣ ਮਹੀਨੇ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਪਰ ਦੋਸ਼ੀ ਫੜੇ ਨਹੀਂ ਗਏ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਦੂਜੀ ਧਿਰ ਵਾਲ਼ੇ 4 ਬੰਦੇ ਉਨ੍ਹਾਂ ਦੇ ਘਰ ਰਾਤ ਸਮੇਂ ਦਾਖ਼ਲ ਹੋਏ। ਉਹ ਗੱਡੀ ਤੇ ਫੈਰ ਕ-ਰ ਕੇ ਅਤੇ ਗੱਡੀ ਤੋੜ ਕੇ ਚਲੇ ਗਏ। ਉਹ ਗ਼-ਰੀ-ਬ ਹਨ। ਇੱਥੋਂ ਤੱਕ ਕਿ ਉਨ੍ਹਾਂ ਦੇ ਘਰ ਦਾ ਗੇਟ ਵੀ ਨਹੀਂ ਹੈ। ਇਕ ਔਰਤ ਨੇ ਦੱਸਿਆ ਕਿ ਲਗਭਗ ਮਹੀਨਾ ਪਹਿਲਾਂ ਉਸ ਦੇ ਪਤੀ ਦੇ ਸਿਰ ਵਿਚ ਇੱਟਾਂ ਦਾ ਵਾਰ ਕਰ ਕੇ ਉਸ ਦੀ ਜਾਨ ਲੈ ਲਈ ਗਈ ਸੀ।

ਪਰਚਾ ਤਾਂ ਭਾਵੇਂ ਦਰਜ ਹੋ ਗਿਆ ਸੀ ਪਰ ਦੋਸ਼ੀਆਂ ਵਿੱਚੋਂ ਸਿਰਫ਼ ਇੱਕ ਵਿਅਕਤੀ ਹੀ ਪੇਸ਼ ਹੋਇਆ ਹੈ। ਬਾਕੀ ਸਾਰੇ ਸ਼ਰ੍ਹੇਆਮ ਘੁੰਮ ਰਹੇ ਹਨ। ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀ। ਹੁਣ ਉਨ੍ਹਾਂ ਦੇ ਘਰ ਆ ਕੇ ਉਸ ਦੇ ਪਤੀ ਦੀ ਗੱਡੀ ਵੀ ਦੋਸ਼ੀ ਤੋੜ ਗਏ ਹਨ। ਉਨ੍ਹਾਂ ਨੂੰ ਰਾਜ਼ੀਨਾਮਾ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮ੍ਰਿਤਕ ਦੀ ਪਤਨੀ ਨੇ ਮੁੱਖ ਮੰਤਰੀ ਅਤੇ ਡੀ ਜੀ ਪੀ ਤੋਂ ਕਾਰਵਾਈ ਦੀ ਮੰਗ ਕੀਤੀ ਹੈ।

ਪਿੰਡ ਦੇ ਸਰਪੰਚ ਨੇ ਵੀ ਦੋਸ਼ੀਆਂ ਤੇ ਕਾਰਵਾਈ ਦੀ ਮੰਗ ਕੀਤੀ ਹੈ। ਸਰਪੰਚ ਦਾ ਕਹਿਣਾ ਹੈ ਕਿ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *