ਲੁਧਿਆਣੇ ਤੋਂ ਪੁਲਿਸ ਲੈਕੇ ਸਹੁਰੇ ਘਰ ਪਹੁੰਚੀ ਕੁੜੀ, ਘਰ ਚ ਕਰਵਾਈ ਰੇਡ, ਦੇਖੋ ਮੌਕੇ ਦੀਆਂ ਤਸਵੀਰਾਂ

ਅੱਜ ਕੱਲ੍ਹ ਕੁੜੀਆਂ ਹਰ ਖੇਤਰ ਵਿਚ ਮੁੰਡਿਆਂ ਦੇ ਬਰਾਬਰ ਹਨ। ਫਿਰ ਵੀ ਕਈ ਲੋਕ ਮੁੰਡੇ ਅਤੇ ਕੁੜੀਆਂ ਵਿਚਕਾਰ ਫਰਕ ਰੱਖਦੇ ਹਨ। ਜਿਸ ਕਾਰਨ ਲੜਕੀ ਨੂੰ ਉਸ ਦੇ ਜਨਮ ਸਮੇਂ ਹੀ ਮਾਰ ਦਿੱਤਾ ਜਾਂਦਾ ਹੈ ਅਤੇ ਕੁਝ ਲੜਕੀਆਂ ਦਹੇਜ ਦੀ ਬਲੀ ਚੜ੍ਹ ਜਾਂਦੀਆਂ ਹਨ। ਅਜਿਹਾ ਹੀ ਇਕ ਮਾਮਲਾ ਗੁਰਪ੍ਰੀਤ ਕੌਰ ਨਾਲ ਜੁੜਿਆ ਹੋਇਆ ਸਾਹਮਣੇ ਆਇਆ ਹੈ, ਜਿਸ ਦਾ ਸਹੁਰਾ ਪਰਿਵਾਰ ਉਸ ਨੂੰ ਦਹੇਜ ਲਈ ਤੰਗ ਕਰਦਾ ਸੀ। ਜਦੋਂ ਉਸ ਕੋਲ ਇਕ ਲੜਕੀ ਨੇ ਜਨਮ ਲਿਆ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਘਰ ਚੋਂ ਕੱਢ ਦਿੱਤਾ।

ਲੜਕੀ ਦੇ ਭਰਾ ਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਭੈਣ ਦਾ ਵਿਆਹ 12-10-18 ਨੂੰ ਲੜਕੇ ਵਾਲਿਆਂ ਦੇ ਕਹਿਣ ਮੁਤਾਬਿਕ ਹੀ ਕੀਤਾ ਗਿਆ। ਉਨ੍ਹਾਂ ਨੇ ਆਪਣੀ ਭੈਣ ਨੂੰ ਵਿਆਹ ਵਿੱਚ ਫਾਰਚੂਨਰ ਕਾਰ ਵੀ ਦਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਭੈਣ ਦੇ ਸਹੁਰਾ ਪਰਿਵਾਰ ਦਾ ਲਾਲਚ ਵਧਦਾ ਹੀ ਗਿਆ। ਜਿਸ ਕਾਰਨ ਉਨ੍ਹਾਂ ਦੀਆਂ ਮੰਗਾਂ ਹੋਰ ਵੀ ਵਧ ਗਈਆਂ। ਜਦੋਂ ਉਨ੍ਹਾਂ ਦੀ ਭੈਣ ਕੋਲ ਇੱਕ ਲੜਕੀ ਹੋਈ ਤਾਂ ਉਸ ਦੇ ਸਹੁਰੇ ਪਰਿਵਾਰ ਨੇ ਉਨ੍ਹਾਂ ਦੀ ਭੈਣ ਨੂੰ ਘਰ ਤੋਂ ਹੀ ਕੱਢ ਦਿੱਤਾ।

ਕਿਉਂਕਿ ਗੁਰਪ੍ਰੀਤ ਦੀ ਸੱਸ ਦਾ ਕਹਿਣਾ ਸੀ ਕਿ ਉਨ੍ਹਾਂ ਦੇ 2 ਮੁੰਡਿਆਂ ਕੋਲ 2-2 ਲੜਕੇ ਹਨ ਤੇ ਗੁਰਪ੍ਰੀਤ ਕੋਲ ਪਹਿਲਾ ਹੀ ਲੜਕੀ ਕਿਉਂ ਹੋਈ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕੋਰਟ ਦੇ ਹੁਕਮ ਅਨੁਸਾਰ ਭੈਣ ਦੇ ਸਹੁਰੇ ਘਰ ਆਏ ਹਨ। ਜੋ ਵੀ ਸਮਾਨ ਉਨ੍ਹਾਂ ਨੇ ਆਪਣੀ ਭੈਣ ਨੂੰ ਦਿੱਤਾ ਗਿਆ ਸੀ, ਉਸ ਦੇ ਸਹੁਰਾ ਪਰਿਵਾਰ ਵੱਲੋਂ ਖੁਰਦ ਬੁਰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਇੱਕੋ-ਇੱਕ ਮੰਗ ਹੈ ਕਿ ਜਾਂ ਤਾਂ ਉਨ੍ਹਾਂ ਦੀ ਭੈਣ ਦਾ ਘਰ ਵਸੇ ਜਾਂ ਫਿਰ ਉਨ੍ਹਾਂ ਦਾ ਦਿੱਤਾ ਸਮਾਂਨ ਵਾਪਸ ਕੀਤਾ ਜਾਵੇ।

ਏ ਐਸ ਆਈ ਸਤਨਾਮ ਸਿੰਘ, ਲੁਧਿਆਣਾ ਪੁਲੀਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਪ੍ਰੀਤ ਦੇ ਸਹੁਰਾ ਪਰਿਵਾਰ ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧ ਵਿੱਚ ਅਦਾਲਤ ਵੱਲੋਂ ਸਹੁਰਾ ਪਰਿਵਾਰ ਨੂੰ ਕੁਝ ਹਦਾਇਤਾਂ ਦਿੱਤੀਆਂ ਗਈਆਂ ਸਨ। ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ ਜਤਿੰਦਰ ਜੌਲਖਾ ਨੂੰ ਫੜਨ ਦੇ ਵ-ਰੰ-ਟ ਵੀ ਦਿੱਤੇ ਗਏ ਸਨ। ਇਸ ਸਬੰਧ ਵਿਚ ਉਹ ਉਨ੍ਹਾਂ ਦੇ ਘਰ ਪਹੁੰਚੇ ਪਰ ਉਸ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲੜਕੇ ਨੂੰ ਬੇ-ਦ-ਖ-ਲ ਕੀਤਾ ਗਿਆ ਹੈ।

ਉਨ੍ਹਾਂ ਨੂੰ ਨਹੀਂ ਪਤਾ ਕਿ ਉਹ ਕਿਥੇ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਕੌਰ ਨੇ ਆਪਣਾ ਕੁਝ ਸਮਾਨ ਸ਼ਨਾਖਤ ਕਰਵਾਇਆ ਸੀ। ਜਿਸ ਵਿੱਚ ਫਰਿੱਜ਼, ਐੱਲ ਈ ਡੀ ਅਤੇ ਕੱਪੜੇ ਸਾਰਾ ਸਮਾਨ ਚੁੱਕ ਲਿਆ ਗਿਆ ਹੈ। ਇਹ ਸਾਰਾ ਸਮਾਨ ਲੁਧਿਆਣਾ ਪੁਲੀਸ ਥਾਣੇ ਵਿੱਚ ਲਿਜਾਇਆ ਜਾਵੇਗਾ। ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *