ਕੁੜੀ ਨੂੰ ਤੰਗ ਕਰਦਾ ਸੀ ਸਹੁਰਾ ਪਰਿਵਾਰ, ਪੇਕੇ ਆਏ ਤਾਂ ਹੋ ਗਿਆ ਵੱਡਾ ਕਾਂਡ

ਫ਼ਿਰੋਜ਼ਪੁਰ ਤੋਂ 2 ਭਰਾਵਾਂ ਦੇ ਪਰਿਵਾਰਾਂ ਵਿਚ ਆਪਸੀ ਟਕਰਾਅ ਦੀ ਖਬਰ ਸਾਹਮਣੇ ਆਈ ਹੈ। ਜਿਸ ਵਿੱਚ 2 ਵਿਅਕਤੀਆਂ ਦੇ ਫਾਏਰ ਵੱਜਾ ਹੈ ਅਤੇ ਕੁਝ ਦੇ ਸੱ-ਟਾਂ ਲੱਗੀਆਂ ਹਨ। ਪੁਲਸ ਨੇ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਕ ਵਿਆਹੁਤਾ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਦੀ ਭੈਣ ਨੇ ਹੀ ਉਸ ਦਾ ਰਿਸ਼ਤਾ ਕਰਵਾਇਆ ਸੀ ਅਤੇ ਹੁਣ ਉਹ ਹੀ ਉਸ ਦਾ ਘਰ ਨਹੀਂ ਵੱਸਣ ਦੇ ਰਹੀ। ਉਸ ਦਾ ਪਤੀ ਉਸ ਦੀ ਖਿੱਚ ਧੂਹ ਕਰਦਾ ਹੈ।

ਉਸ ਨੇ ਆਪਣੇ ਪਤੀ ਤੇ ਗ-ਲ-ਤ ਸੰਬੰਧ ਹੋਣ ਦਾ ਵੀ ਦੋਸ਼ ਲਗਾਇਆ ਹੈ। ਵਿਆਹੁਤਾ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਨੇ ਪਹਿਲਾਂ ਉਸ ਦਾ ਬੱਚਾ ਪੇਟ ਵਿੱਚ ਹੀ ਖ਼ਤਮ ਕਰ ਦਿੱਤਾ ਅਤੇ ਹੁਣ ਉਸ ਦਾ ਬੱਚਾ ਨਹੀਂ ਰੱਖਣਾ ਚਾਹੁੰਦੇ। ਉਸ ਤੋਂ ਵਾਰ ਵਾਰ ਦਾਜ ਦੀ ਮੰਗ ਕੀਤੀ ਜਾ ਰਹੀ ਹੈ। ਉਸ ਦੇ ਭਰਾਵਾਂ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੇ ਇੱਕ ਭਰਾ ਦੀ ਹਾਲਤ ਬਹੁਤ ਖ਼ਰਾਬ ਹੈ। ਉਸ ਨੇ ਇਨਸਾਫ ਦੀ ਮੰਗ ਕੀਤੀ ਹੈ। ਇਕ ਔਰਤ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਕੁੜੀ ਦੀ ਸਹੁਰੇ ਪਰਿਵਾਰ ਵੱਲੋਂ ਖਿੱਚ ਧੂਹ ਕੀਤੀ ਗਈ ਹੈ।

ਜਿਸ ਕਰਕੇ ਪੇਕੇ ਪਰਿਵਾਰ ਨੇ ਪੁਲੀਸ ਨਾਲ ਲੈ ਕੇ ਕੁੜੀ ਨੂੰ ਹਸਪਤਾਲ ਭਰਤੀ ਕਰਵਾਇਆ। ਦੂਜੀ ਧਿਰ ਵਾਲਿਆਂ ਨੇ ਉਸ ਦੇ ਇੱਕ ਪੁੱਤਰ ਤੇ ਫਾਏਰ ਕਰ ਦਿੱਤਾ। ਦੂਜੇ ਨੇ ਕਿਸੇ ਦੇ ਘਰ ਵੜ ਕੇ ਜਾਨ ਬਚਾਉਣੀ ਚਾਹੀ, ਜਦੋਂ ਉਸ ਤੇ ਫਾਏਰ ਕੀਤਾ ਗਿਆ ਤਾਂ ਨਿ-ਸ਼ਾ-ਨਾ ਘਰ ਵਾਲਿਆਂ ਦੇ ਲੜਕੇ ਦੇ ਲੱਗ ਗਿਆ। ਹਸਪਤਾਲ ਵਿੱਚ ਪਏ ਇਕ ਨੌਜਵਾਨ ਦਾ ਕਹਿਣਾ ਹੈ ਕਿ ਉਸ ਦੇ ਚਾਚੇ ਦੀ ਧੀ ਨਾਲ ਉਸ ਦੇ ਸਹੁਰਾ ਪਰਿਵਾਰ ਵਾਲੇ ਖਿੱਚ ਧੂਹ ਕਰਦੇ ਸਨ। ਉਹ 112 ਤੇ ਫੋਨ ਕਰਕੇ ਅਤੇ ਪੁਲਿਸ ਨੂੰ ਨਾਲ ਲੈ ਕੇ ਕੁੜੀ ਨੂੰ ਲੈ ਆਏ ਅਤੇ ਸਿਵਲ ਹਸਪਤਾਲ ਭਰਤੀ ਕਰਵਾ ਦਿੱਤੀ।

ਜਦੋਂ ਉਹ ਸਵੇਰੇ ਤੁਰਨ ਲੱਗੇ ਤਾਂ ਉਨ੍ਹਾਂ ਦੇ ਤਾਏ ਦੇ ਪੁੱਤਰ ਨੇ ਆਪਣੇ ਕਈ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੇ ਸੱ-ਟਾਂ ਲਾ ਦਿੱਤੀਆਂ। ਇਹ ਵਿਅਕਤੀ 5 ਮੋਟਰਸਾਈਕਲਾਂ, ਇਕ ਆਲਟੋ ਅਤੇ ਇਕ ਸਕਾਰਪੀਓ ਤੇ ਆਏ। ਇਨ੍ਹਾਂ ਕੋਲ 6-7 ਪ-ਸ-ਤੋ-ਲ ਸਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ 2 ਪਾਰਟੀਆਂ ਵਿਜੇ ਕੁਮਾਰ ਤੇ ਦਰਸ਼ਨ ਲਾਲ ਦੋਵੇਂ ਭਰਾਵਾਂ ਦਾ ਆਪਸੀ ਮਾਮਲਾ ਹੈ। ਨੈਨਸੀ ਨਾਮ ਦੀ ਲੜਕੀ ਦਾ ਰਿਸ਼ਤਾ ਹੋਇਆ ਸੀ, ਜਿਸ ਦੀ ਆਪਣੇ ਸਹੁਰਿਆਂ ਨਾਲ ਨਹੀਂ ਬਣੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਵਿਜੇ ਕੁਮਾਰ ਇਸ ਲਈ ਆਪਣੇ ਭਰਾ ਦਰਸ਼ਨ ਲਾਲ ਨੂੰ ਜ਼ਿੰਮੇਵਾਰ ਸਮਝਦਾ ਸੀ।

ਉਹ ਉ-ਲਾਂ-ਭਾ ਦੇਣ ਗਿਆ ਕਿ ਮੇਰੀ ਲੜਕੀ ਨੂੰ ਤੇਰੀ ਲੜਕੀ ਵਸਣ ਨਹੀਂ ਦਿੰਦੀ। ਅੱਜ ਉਨ੍ਹਾਂ ਨੇ ਇਕੱਠੇ ਹੋ ਕੇ ਹਰੀਸ਼ ਕੁਮਾਰ ਤੇ ਫਾਏਰ ਕਰ ਦਿੱਤਾ। ਜਦੋਂ ਉਸ ਨੂੰ ਮੋਟਰਸਾਈਕਲ ਤੇ ਹਸਪਤਾਲ ਲਿਜਾ ਰਹੇ ਸੀ ਤਾਂ ਮੋਟਰਸਾਈਕਲ ਨਾਲ ਸਕਾਰਪੀਓ ਟਕਰਾ ਦਿੱਤੀ। ਉਹ ਜਾਨ ਬਚਾਉਣ ਲਈ ਭੱਜੇ ਤਾਂ ਪਿੱਛੋਂ ਕੀਤਾ ਗਿਆ ਫਾਏਰ ਕਿਸੇ ਹੋਰ ਦੇ ਲੱਗ ਗਿਆ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 2 ਦੇ ਫਾਏਰ ਲੱਗਾ ਹੈ ਅਤੇ ਕਈਆਂ ਦੇ ਸੱ-ਟਾਂ ਲੱਗੀਆਂ ਹਨ। ਉਨ੍ਹਾਂ ਨੇ 307 ਅਤੇ ਹੋਰ ਵੱਖ ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *