ਬਸ ਆਹੀ ਕਸਰ ਬਾਕੀ ਸੀ, ਰੱਬਾ ਹੁਣ ਤਾਂ ਤੈਨੂੰ ਹੀ ਕੁਝ ਕਰਨਾ ਪੈਣਾ

ਵਧ ਰਹੀ ਮਹਿੰਗਾਈ ਕਾਰਨ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ। ਲੋਕਾਂ ਨੂੰ ਪਰਿਵਾਰ ਚਲਾਉਣਾ ਔਖਾ ਹੋ ਗਿਆ ਹੈ। ਡੀਜ਼ਲ ਅਤੇ ਪੈਟਰੋਲ ਦੇ ਰੇਟ ਲਗਾਤਾਰ ਵਧ ਰਹੇ ਹਨ। ਜਦੋਂ ਤੇਲ ਦੇ ਭਾਅ ਵਧਦੇ ਹਨ ਤਾਂ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਹੈ, ਕਿਉਂਕਿ ਤੇਲ ਦੀਆਂ ਵਧਦੀਆਂ ਕੀਮਤਾਂ ਵਸਤੂਆਂ ਦੀ ਢੋਆ ਢੁਆਈ ਤੇ ਅਸਰ ਪਾਉਂਦੀਆਂ ਹਨ। ਕਿਰਾਇਆ ਵਧਣ ਨਾਲ ਵਸਤੂ ਦੀ ਕੀਮਤ ਵਧ ਜਾਂਦੀ ਹੈ। ਡੀਜ਼ਲ ਅਤੇ ਪੈਟਰੋਲ ਦੇ ਰੇਟ ਕਈ ਦਿਨਾਂ ਤੋਂ ਲਗਾਤਾਰ ਵਧ ਰਹੇ ਹਨ।

ਇਸ ਦਾ ਕਾਰਨ ਅੰਤਰ ਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਦੇਖਿਆ ਜਾਵੇ ਤਾਂ ਅੱਜ ਵੀਰਵਾਰ ਨੂੰ ਭਾਵੇਂ ਅੰਤਰ ਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਵਿਚ ਮਾਮੂਲੀ ਨਰਮੀ ਰਹੀ ਪਰ ਫੇਰ ਵੀ ਪੈਟਰੋਲ ਦੇ ਰੇਟ ਵਿੱਚ 30 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੇ ਰੇਟ ਵਿਚ 35 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਸਮੇਂ ਦਿੱਲੀ ਵਿੱਚ ਪੈਟਰੋਲ 103.24 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 91.77 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਮੁੰਬਈ ਵਿਚ ਪੈਟਰੋਲ ਦੀ ਕੀਮਤ 109.25 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 99.55 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਭੋਪਾਲ ਵਿਚ ਪੈਟਰੋਲ 111.76 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 100.80 ਰੁਪਏ ਪ੍ਰਤੀ ਲਿਟਰ ਹੈ। ਕੋਲਕਾਤਾ ਵਿੱਚ ਪੈਟਰੋਲ ਖਰੀਦਣ ਲਈ 103.94 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਖਰੀਦਣ ਲਈ 94.88 ਰੁਪਏ ਪ੍ਰਤੀ ਲਿਟਰ ਲੱਗਦੇ ਹਨ। ਇਸ ਸਮੇਂ ਚੇਨੱਈ ਵਿੱਚ ਪੈਟਰੋਲ ਦਾ ਰੇਟ 100.75 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦਾ ਰੇਟ 96.26 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ।

ਜੈਪੁਰ ਵਿੱਚ ਪੈਟਰੋਲ 110.29 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 101.18 ਰੁਪਏ ਪ੍ਰਤੀ ਲੀਟਰ ਦੱਸਿਆ ਜਾ ਰਿਹਾ ਹੈ। ਚੰਡੀਗੜ੍ਹ ਵਿੱਚ ਪੈਟਰੋਲ ਦਾ ਰੇਟ 99.38 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦਾ ਰੇਟ 91.50 ਰੁਪਏ ਪ੍ਰਤੀ ਲਿਟਰ ਹੈ। ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਚ ਪੈਟਰੋਲ 105.03 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 94.56 ਰੁਪਏ ਪ੍ਰਤੀ ਲਿਟਰ ਨੂੰ ਮਿਲ ਰਿਹਾ ਹੈ।

ਫਗਵਾੜਾ ਵਿੱਚ ਪੈਟਰੋਲ ਦੀ ਕੀਮਤ 104.39 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 93.97 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਜਲੰਧਰ ਵਿੱਚ ਇੱਕ ਲਿਟਰ ਪੈਟਰੋਲ ਲਈ 104.29 ਰੁਪਏ ਅਤੇ ਇਕ ਲਿਟਰ ਡੀਜ਼ਲ ਲਈ 93.88 ਰੁਪਏ ਦੇਣੇ ਪੈਂਦੇ ਹਨ। ਇਸ ਤਰ੍ਹਾਂ ਹੀ ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ 104.97 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 94.50 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਹੁਣ ਮਾਹੌਲ ਅਜਿਹਾ ਹੋ ਗਿਆ ਹੈ ਕਿ ਹਰ ਕੋਈ ਰੱਬ ਅੱਗੇ ਇਹੀ ਅਰਦਾਸ ਕਰ ਰਿਹਾ ਹੈ ਕਿ ਇਸ ਦਾ ਕੁਝ ਕੀਤਾ ਜਾਵੇ। ਨਹੀਂ ਤਾਂ ਗਰੀਬ ਦੀ ਰੋਟੀ ਵੀ ਚੱਲਣੀ ਮੁਸ਼ਕਿਲ ਹੋ ਜਾਵੇਗੀ।

Leave a Reply

Your email address will not be published. Required fields are marked *