ਕੁੜੀਆਂ ਅੱਗੇ ਵਜਾਕੇ ਲੰਘਦੇ ਸੀ ਬੁਲਟ ਦੇ ਪਟਾਕੇ, DSP ਨੇ ਕੀਤਾ ਅਜਿਹਾ ਕੰਮ, ਸਾਰਾ ਸ਼ਹਿਰ ਦੇਖੇ ਖੜਕੇ

ਅੱਜਕੱਲ੍ਹ ਨੌਜਵਾਨਾਂ ਵਿੱਚ ਬੁਲਟ ਮੋਟਰਸਾਈਕਲ ਦੇ ਸਾਈਲੈਂਸਰ ਬਦਲਣ ਅਤੇ ਪ੍ਰੈਸ਼ਰ ਹਾਰਨ ਲਗਾਉਣ ਦਾ ਰੁਝਾਨ ਦੇਖਿਆ ਜਾ ਰਿਹਾ ਹੈ। ਨੌਜਵਾਨਾਂ ਦੀ ਇਸ ਹਰਕਤ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ। ਸੜਕ ਦੀ ਇਕ ਸਾਈਡ ਤੇ ਜਾ ਰਿਹਾ ਕੋਈ ਵਿਅਕਤੀ ਬੁਲਟ ਦੇ ਸਾਇਲੈਂਸਰ ਜਾਂ ਪ੍ਰੈਸ਼ਰ ਹਾਰਨ ਦੀ ਆਵਾਜ਼ ਸੁਣ ਕੇ ਕਈ ਵਾਰ ਕੋਈ ਸਹੀ ਫ਼ੈਸਲਾ ਨਹੀਂ ਕਰ ਸਕਦਾ ਅਤੇ ਹਾਦਸਾ ਵਾਪਰ ਜਾਂਦਾ ਹੈ। ਪ੍ਰੈਸ਼ਰ ਹਾਰਨ ਕਾਰਨ ਜਾਂ ਬੁਲਟ ਦੇ ਪਟਾਕੇ ਵਜਾਉਣ ਕਾਰਨ ਆਵਾਜ਼ ਪ੍ਰਦੂਸ਼ਣ ਵੀ ਫੈਲਦਾ ਹੈ।

ਅਜਿਹੇ ਨੌਜਵਾਨ ਆਮ ਤੌਰ ਤੇ ਬੁਲਟ ਦੇ ਪਟਾਕੇ ਪਵਾਉਂਦੇ ਜਾਂ ਪ੍ਰੈਸ਼ਰ ਹਾਰਨ ਵਜਾਉਂਦੇ ਸੜਕਾਂ ਤੇ ਆਮ ਦੇਖੇ ਜਾਂਦੇ ਹਨ। ਅਜਿਹੇ ਆਪ ਹੁਦਰੀਆਂ ਕਰਨ ਵਾਲੇ ਨੌਜਵਾਨਾਂ ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਨੇ ਖਾਸ ਨਜ਼ਰ ਰੱਖੀ ਹੋਈ ਹੈ। ਜਿਸ ਕਰਕੇ ਪੁਲਿਸ ਨੇ ਸੈਂਕੜੇ ਸਾਇਲੰਸਰ ਅਤੇ ਪ੍ਰੈਸ਼ਰ ਹਾਰਨ ਉਤਾਰ ਕੇ ਮਾਤਾ ਗੁਜਰੀ ਕਾਲਜ ਫਤਿਹਗਡ਼੍ਹ ਸਾਹਿਬ ਦੇ ਸਾਹਮਣੇ ਲਿਆ ਕੇ ਇਨ੍ਹਾਂ ਉੱਤੇ ਰੋਡ ਰੋਲਰ ਘੁਮਾ ਦਿੱਤਾ ਤਾਂ ਕਿ ਇਹ ਸਾਈਲੈਂਸਰ ਅਤੇ ਪ੍ਰੈਸ਼ਰ ਹਾਰਨ ਦੁਬਾਰਾ ਨਾ ਵਰਤੇ ਜਾ ਸਕਣ।

ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਅਤੇ ਲੋਕ ਪੁਲਿਸ ਦੀ ਇਸ ਕਾਰਵਾਈ ਦੀ ਪ੍ਰਸੰਸਾ ਕਰ ਰਹੇ ਹਨ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਵਿੱਚ ਉਨ੍ਹਾਂ ਵੱਲੋਂ ਅਜਿਹੇ ਮੋਟਰਸਾਈਕਲ ਚਾਲਕਾਂ ਪ੍ਰਤੀ ਮੁਹਿੰਮ ਵਿੱਢੀ ਗਈ ਹੈ। ਜਿਹੜੇ ਬੁਲੇਟ ਦੇ ਸਾਇਲੈਂਸਰ ਬਦਲ ਕੇ ਪਟਾਕੇ ਵਜਾਉਂਦੇ ਹਨ ਜਾਂ ਪ੍ਰੈਸ਼ਰ ਹਾਰਨ ਵਜਾਉਂਦੇ ਹਨ। ਉਨ੍ਹਾਂ ਵੱਲੋਂ ਵੱਡੀ ਗਿਣਤੀ ਵਿੱਚ ਅਜਿਹੇ ਸਾਇਲੈਂਸਰ ਅਤੇ ਪ੍ਰੈਸ਼ਰ ਹਾਰਨ ਉਤਾਰ ਕੇ ਇਨ੍ਹਾਂ ਤੇ ਰੋਡ ਰੋਲਰ ਫੇਰਿਆ ਗਿਆ ਹੈ।

ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਿਹੜੇ ਵੀ ਬੁਲਟ ਚਾਲਕ ਅਜਿਹੀਆਂ ਹਰਕਤਾਂ ਕਰਦੇ ਹਨ, ਉਨ੍ਹਾਂ ਤੇ ਪੁਲਿਸ ਵੱਲੋਂ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਇਨ੍ਹਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਹੈ ਕਿ ਬੁਲਟ ਮੋਟਰਸਾਈਕਲ ਦੇ ਸਾਇਲੈਂਸਰ ਅਤੇ ਹਾਰਨ, ਜੋ ਕੰਪਨੀ ਵੱਲੋਂ ਲਗਾਏ ਜਾਂਦੇ ਹਨ। ਉਨ੍ਹਾ ਨੂੰ ਬਦਲਿਆ ਨਾ ਜਾਵੇ।

Leave a Reply

Your email address will not be published. Required fields are marked *