ਡੇਰਾ ਸਾਧ ਰਾਮ ਰਹੀਮ ਬਾਰੇ ਆਈ ਵੱਡੀ ਖਬਰ, ਅੱਜ ਉਹੀ ਹੋਇਆ ਜੋ ਲੋਕ ਸਮਝ ਰਹੇ ਸੀ

ਸੁਨਾਰੀਆ ਜੇਲ ਵਿੱਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਸੀਬੀਆਈ ਅਦਾਲਤ ਨੇ ਇੱਕ ਹੋਰ ਮਾਮਲੇ ਵਿੱਚ ਦੋਸ਼ੀ ਕਰਾਰ ਦੇ ਦਿੱਤਾ ਹੈ। ਰਣਜੀਤ ਸਿੰਘ ਦੀ ਜਾਨ ਲੈਣ ਦੇ ਕੇਸ ਵਿੱਚ ਸੀਬੀਆਈ ਅਦਾਲਤ ਨੇ ਰਾਮ ਰਹੀਮ ਸਮੇਤ 5 ਨੂੰ ਦੋਸ਼ੀ ਐਲਾਨਿਆ ਹੈ। ਦੱਸ ਦੇਈਏ ਰਣਜੀਤ ਸਿੰਘ ਦੇ ਪਿਤਾ ਵੱਲੋਂ 2002 ਵਿਚ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਸੀ। ਇਸ ਮਾਮਲੇ ਉੱਤੇ ਜਾਂਚ ਦੀ ਮੰਗ ਵੀ ਕੀਤੀ ਗਈ ਸੀ।

ਸੀਬੀਆਈ ਵਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਡਾਕਟਰ ਸੁਸ਼ੀਲ ਗਰਗ ਕੋਲ ਇਹ ਮਾਮਲਾ 2007 ਵਿਚ ਪੇਸ਼ ਹੋਇਆ। ਰਣਜੀਤ ਸਿੰਘ ਮਾਮਲੇ ਦੇ ਇ ਨ ਸਾ ਫ ਦੀ ਮੰਗ ਲੰਬੇ ਅਰਸੇ ਤੋਂ ਚਲਦੀ ਆ ਰਹੀ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਰਣਜੀਤ ਦੀ ਜਾਨ ਲੈਣ ਦੇ ਮਾਮਲੇ ਵਿੱਚ ਹੁਣ ਸੁਣਵਾਈ ਹੋਈ ਹੈ। ਸੀਬੀਆਈ ਅਦਾਲਤ ਵਿੱਚ ਇਸ ਮਾਮਲੇ ਤੇ ਅੱਜ ਅੰਤਿਮ ਬਹਿਸ ਕਰੀਬ ਢਾਈ ਘੰਟੇ ਚੱਲੀ। ਸੁਣਵਾਈ ਦੌਰਾਨ ਮਾਮਲੇ ਦੇ ਮੁੱਖ ਦੋਸ਼ੀ ਰਾਮ ਰਹੀਮ ਅਤੇ ਕ੍ਰਿਸ਼ਨ ਲਾਲ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਏ।

ਇਸ ਦੇ ਨਾਲ ਹੀ ਦੂਜੇ ਮੁਲਜ਼ਮ ਅਵਤਾਰ, ਜਸਵੀਰ ਅਤੇ ਸਬਦਿਲ ਮਾਮਲੇ ਵਿੱਚ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ। 10 ਜੁਲਾਈ 2002 ਵਿੱਚ ਕੁਰੂਕਸ਼ੇਤਰ ਦੇ ਖਾਂਨਕੋਲੀਆ ਥਾਣੇ ਵਿੱਚ ਇਸ ਸਬੰਧੀ ਮੁਕੱਦਮਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਰਾਮ ਰਹੀਮ ਸਮੇਤ 6 ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਸੀ। ਜਿਸ ਵਿੱਚ ਇੱਕ ਵਿਅਕਤੀ ਦੀ ਮੋਤ ਹੋ ਗਈ ਸੀ। ਹੁਣ ਸੀਬੀਆਈ ਨੇ ਰਾਮ ਰਹੀਮ ਸਮੇਤ 5 ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਜਿਨ੍ਹਾਂ ਦੀ ਅਗਲੀ ਸੁਣਵਾਈ 12 ਅਕਤੂਬਰ ਨੂੰ ਕੀਤੀ ਜਾਵੇਗੀ।

ਦੱਸ ਦੇਈਏ ਕਿ ਗੁਰਮੀਤ ਰਾਮ ਰਹੀਮ ਇਸ ਵੇਲੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 2 ਸਾਧਵੀਆਂ ਦੇ ਨਾਲ ਧੱਕਾ ਕਰਨ ਦੇ ਮਾਮਲੇ ਵਿੱਚ 20 ਸਾਲ ਦੀ ਸ-ਜ਼ਾ ਕੱਟ ਰਿਹਾ ਹੈ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਕ-ਤ-ਲ ਕੇਸ ਵਿੱਚ ਉਮਰ ਕੈਦ ਦੀ ਸ-ਜ਼ਾ ਕੱਟ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਅਗਲੀ ਸੁਣਵਾਈ ਵਿੱਚ ਵੀ ਗੁਰਮੀਤ ਰਾਮ ਰਹੀਮ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸ-ਜ਼ਾ ਸੁਣਾਈ ਜਾਵੇਗੀ।

Leave a Reply

Your email address will not be published. Required fields are marked *