ਮੁੰਡੇ ਨੂੰ ਮੋਤ ਦੇ ਘਾਟ ਉਤਾਰਕੇ ਬੁਲਟ ਲੈ ਕੇ ਹੋਏ ਫਰਾਰ, ਖਬਰ ਮਿਲਣ ਤੇ ਸਾਰੇ ਪਿੰਡ ਚ ਛਾਈ ਸੋਗ ਦੀ ਲਹਿਰ

ਨਾਭਾ ਹਲਕੇ ਵਿੱਚ ਵਾਪਰੀ ਮੰਦਭਾਗੀ ਘਟਨਾ ਨੇ ਪਿੰਡ ਹੱਲੋਤਾਲੀ ਦੇ ਬਜ਼ੁਰਗ ਜੋੜੇ ਤੋਂ ਉਨ੍ਹਾਂ ਦਾ ਨੌਜਵਾਨ ਪੁੱਤਰ ਖੋਹ ਲਿਆ ਹੈ। ਇਹ ਨੌਜਵਾਨ ਆਪਣੇ ਪਿੱਛੇ ਇਕ ਛੋਟੀ ਬੱਚੀ ਅਤੇ ਪਤਨੀ ਨੂੰ ਛੱਡ ਗਿਆ ਹੈ। ਘਟਨਾ ਰਾਤ ਸਮੇਂ ਵਾਪਰੀ ਹੈ। ਜਦੋਂ ਕਿਸੇ ਨਾ ਮ ਲੂ ਮ ਵਿਅਕਤੀਆਂ ਨੇ ਕਿਸੇ ਤਿੱ ਖੀ ਚੀਜ਼ ਨਾਲ ਸੁਖਚੈਨ ਦਾਸ ਦੀ ਜਾਨ ਲੈ ਲਈ। ਦੋਸ਼ੀ ਉਸ ਦਾ ਬੁਲੇਟ ਮੋਟਰਸਾਈਕਲ ਵੀ ਲੈ ਗਏ। ਸੁਖਚੈਨ ਦਾਸ ਕਿਸੇ ਪ੍ਰਾਈਵੇਟ ਫੈਕਟਰੀ ਵਿੱਚ ਡਿਊਟੀ ਕਰਦਾ ਸੀ।

ਮਿਲੀ ਜਾਣਕਾਰੀ ਮੁਤਾਬਕ ਸੁਖਚੈਨ ਦਾਸ ਹਰ ਰੋਜ਼ 8:30 ਵਜੇ ਛੁੱਟੀ ਕਰਦਾ ਸੀ ਅਤੇ 9:15 ਵਜੇ ਤੱਕ ਘਰ ਪਹੁੰਚ ਜਾਂਦਾ ਸੀ। ਕਿਸੇ ਨੇ ਸੁਖਚੈਨ ਦਾਸ ਦੇ ਸੰਬੰਧੀ ਅਵਤਾਰ ਸਿੰਘ ਨੂੰ ਫੋਨ ਕਰ ਕੇ ਦੱਸਿਆ ਕਿ ਸੁਖਚੈਨ ਨਾਲ ਹਾ-ਦ-ਸਾ ਵਾਪਰ ਗਿਆ ਹੈ। ਜਦੋਂ ਸੁਖਚੈਨ ਦੇ ਸਬੰਧੀ ਘਟਨਾ ਸਥਾਨ ਤੇ ਪਹੁੰਚੇ ਤਾਂ ਉਹ ਦਮ ਤੋੜ ਚੁੱਕਾ ਸੀ। ਦੋਸ਼ੀ ਉਸ ਦਾ ਬੁਲਟ ਮੋਟਰਸਾਈਕਲ ਵੀ ਲਏ ਗਏ ਹਨ। ਮਾਮਲਾ ਭਾਦਸੋਂ ਥਾਣੇ ਦੀ ਪੁਲੀਸ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।

ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਗਿਣਤੀ ਵਿੱਚ 2 ਸਨ ਅਤੇ ਉਹ ਵੀ ਬੁਲੇਟ ਮੋਟਰਸਾਈਕਲ ਉਤੇ ਹੀ ਸਵਾਰ ਸਨ। ਪੁਲਿਸ ਦੁਆਰਾ ਸੀ ਸੀ ਟੀ ਵੀ ਚੈੱਕ ਕੀਤੇ ਜਾ ਰਹੇ ਹਨ ਅਤੇ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਕਿਸੇ ਨਾਲ ਕੋਈ ਰੰ-ਜਿ-ਸ਼ ਵੀ ਨਹੀਂ ਸੀ।

ਜਿਸ ਕਰਕੇ ਇਸ ਮਾਮਲੇ ਨੂੰ ਖੋਹ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਫਡ਼ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਪੁਲਿਸ ਦੋਸ਼ੀਆਂ ਤੱਕ ਕਦੋਂ ਪਹੁੰਚਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ। ਇਸ ਘਟਨਾ ਕਾਰਨ ਇਲਾਕੇ ਵਿੱਚ ਕਾਫੀ ਚਰਚਾ ਹੋ ਰਹੀ ਹੈ ਅਤੇ ਲੋਕ ਚੌਕਸ ਹੋ ਗਏ ਹਨ।

Leave a Reply

Your email address will not be published. Required fields are marked *