ਸਰਦਾਰ ਜੀ ਦਾ ਪੈ ਗਿਆ ਭਾਜਪਾ ਲੀਡਰ ਨਾਲ ਪੇਚਾ, ਕਹਿੰਦਾ ਚੜਾ ਮੇਰੇ ਤੇ ਗੱਡੀ

ਪੰਜਾਬ ਤੋਂ ਸ਼ੁਰੂ ਹੋਇਆ ਇਹ ਟਕਰਾਅ ਹਰਿਆਣਾ ਉੱਤਰ ਪ੍ਰਦੇਸ਼ ਤੋਂ ਹੁੰਦਾ ਹੋਇਆ ਹੁਣ ਹੋਰ ਸੂਬਿਆਂ ਤੱਕ ਵੀ ਪਹੁੰਚਣ ਲੱਗਾ ਹੈ। ਕਿਸਾਨਾਂ ਅਤੇ ਭਾਰਤੀ ਜਨਤਾ ਪਾਰਟੀ ਵਿਚਕਾਰ ਚੱਲ ਰਿਹਾ ਟਕਰਾਅ ਲਗਾਤਾਰ ਜਾਰੀ ਹੈ। ਕਿਸਾਨਾਂ ਨੂੰ ਦਿੱਲੀ ਬੈਠੇ 10 ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਗੱਲ ਕਹਾਣੀ ਕਿਸੇ ਕੰਢੇ ਨਹੀਂ ਲੱਗ ਰਹੀ। ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਨੇ ਕਿਸਾਨਾਂ ਦਾ ਇਰਾਦਾ ਹੋਰ ਵੀ ਦ੍ਰਿੜ੍ਹ ਕਰ ਦਿੱਤਾ ਹੈ।

ਇਸ ਘਟਨਾ ਵਿਚ ਕੁੱਲ 8 ਜਾਨਾਂ ਚਲੀਆਂ ਗਈਆਂ ਸਨ। ਜਿਨ੍ਹਾਂ ਵਿਚੋਂ 4 ਕਿਸਾਨ ਸਨ। ਇਕ ਭਾਜਪਾ ਨੇਤਾ ਦੇ ਪੁੱਤਰ ਤੇ ਕਿਸਾਨਾਂ ਉੱਤੇ ਗੱਡੀ ਚੜ੍ਹਾਉਣ ਦੇ ਦੋਸ਼ ਲੱਗੇ ਹਨ। ਜਿਸ ਕਰ ਕੇ ਹੋਰ ਸੂਬਿਆਂ ਵਿੱਚ ਵੀ ਕਿਸਾਨਾਂ ਦੁਆਰਾ ਭਾਜਪਾ ਨੇਤਾਵਾਂ ਨੂੰ ਪਿੰਡਾਂ ਵਿੱਚ ਆਉਣ ਤੋਂ ਰੋਕਿਆ ਜਾਣ ਲੱਗਾ ਹੈ। ਤਾਜ਼ਾ ਮਾਮਲਾ ਉਤਰਾਖੰਡ ਦੇ ਨਾਨਕਮੱਤਾ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ ਇਕ ਅਪਾਹਜ ਨੌਜਵਾਨ ਵ੍ਹੀਲਚੇਅਰ ਤੇ ਬੈਠਾ ਹੈ।

ਉਸ ਦੇ ਨਾਲ ਕੁਝ ਹੋਰ ਲੋਕ ਵੀ ਖੜ੍ਹੇ ਹਨ। ਇਹ ਨੌਜਵਾਨ ਭਾਜਪਾ ਵਿਧਾਇਕ ਡਾ ਪ੍ਰੇਮ ਸਿੰਘ ਰਾਣਾ ਨਾਲ ਸੁਆਲ ਜੁਆਬ ਕਰਦਾ ਹੈ। ਇਹ ਨੌਜਵਾਨ ਵਿਧਾਇਕ ਨੂੰ ਪੁੱਛਦਾ ਹੈ ਕਿ ਤੁਸੀਂ ਕਾਲੇ ਕਾ-ਨੂੰ-ਨਾਂ ਨਾਲ ਅਸਹਿਮਤੀ ਕਿਉਂ ਨਹੀਂ ਜਤਾਈ? ਪਿੰਡ ਵਿੱਚ 90 ਫੀਸਦੀ ਕਿਸਾਨ ਰਹਿੰਦੇ ਹਨ। ਤੁਸੀਂ ਆਏ ਹੋ ਤਾਂ ਤੁਹਾਨੂੰ ਰੋਕਿਆ ਜਾਵੇਗਾ। ਭਾਵੇਂ ਤੁਸੀਂ ਮੇਰੇ ਉੱਤੇ ਗੱਡੀ ਚੜ੍ਹਾ ਦਿਓ। ਨੌਜਵਾਨ ਦਾ ਕਹਿਣਾ ਸੀ ਕਿ ਜੇਕਰ ਪਿੰਡ ਵਾਸੀ ਵੀ ਚਲੇ ਜਾਂਦੇ ਹਨ ਤਾਂ ਵੀ ਉਹ ਇਕੱਲਾ ਹੀ ਡਟਿਆ ਰਹੇਗਾ।

ਉਸ ਦਾ ਕਹਿਣਾ ਹੈ ਕਿ ਜਿੰਨਾ ਚਿਰ ਜਾਨ ਹੈ, ਉਹ ਡਟੇ ਰਹਿਣਗੇ। ਇਸ ਨੌਜਵਾਨ ਦੀਆਂ ਗੱਲਾਂ ਦਾ ਵਿਧਾਇਕ ਕੋਲ ਕੋਈ ਉੱਤਰ ਨਹੀਂ ਸੀ। ਚੋਣਾਂ ਨੇੜੇ ਆ ਰਹੀਆਂ ਹਨ। ਲੀਡਰ ਲੋਕਾਂ ਨਾਲ ਸੰਪਰਕ ਕਰਨਾ ਚਾਹੁੰਦੇ ਹਨ ਪਰ ਲੋਕ ਲੀਡਰਾਂ ਤੋਂ ਬਹੁਤ ਦੂਰ ਜਾ ਚੁੱਕੇ ਹਨ। ਲੋਕ ਲੀਡਰਾਂ ਨੂੰ ਉਨ੍ਹਾਂ ਦੇ ਫਰਜ਼ਾਂ ਬਾਰੇ ਪੁੱਛ ਰਹੇ ਹਨ ਪਰ ਲੀਡਰਾਂ ਕੋਲ ਕੋਈ ਜਵਾਬ ਨਹੀਂ। ਹਾਲਾਤ ਦੱਸਦੇ ਹਨ ਕਿ ਆਉਣ ਵਾਲੇ ਸਮੇਂ ਦੌਰਾਨ ਇਨ੍ਹਾਂ ਲੀਡਰਾਂ ਨੂੰ ਪਿੰਡਾਂ ਵਿੱਚ ਵੜਨਾ ਔਖਾ ਹੋ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *