ਪੁੱਤ ਸਮਝਦਾ ਰਿਹਾ ਪਿਓ ਕਰ ਰਿਹਾ ਥਾਣੇ ਚ ਡਿਊਟੀ, ਜਦ ਨਹਿਰ ਚ ਛਾਲ ਮਾਰਨ ਦੀ ਖਬਰ ਮਿਲੀ ਤਾਂ

ਹਰ ਇੱਕ ਮੁਸ਼ਕਿਲ ਦਾ ਹੱਲ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਦੇਣਾ ਨਹੀਂ ਹੁੰਦਾ, ਕਿਉਂਕਿ ਚਲਦੇ ਰਹਿਣ ਦਾ ਨਾਮ ਹੀ ਜ਼ਿੰਦਗੀ ਹੁੰਦਾ ਹੈ। ਅਸਲੀ ਇਨਸਾਨ ਉਹ ਹੀ ਹੁੰਦਾ ਹੈ, ਜੋ ਹਰ ਮੁਸ਼ਕਿਲ ਦਾ ਸਾਹਮਣਾ ਕਰ ਸਕੇ। ਕੁਝ ਲੋਕ ਮੁਸ਼ਕਲਾਂ ਤੋਂ ਘਬਰਾਕੇ ਗਲਤ ਕਦਮ ਚੁੱਕ ਲੈਂਦੇ ਹਨ। ਜਿਸ ਕਰਕੇ ਪੂਰੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ। ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਪੁਲੀਸ ਮੁਲਾਜ਼ਮ ਪੰਜਾਬ ਹੋਮ ਗਾਰਡ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਵੱਲੋਂ ਅਜਿਹੇ ਹੀ ਕਾਰਨਾਂ ਕਾਰਨ ਪਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਗਈ।

ਜਿਸ ਦੇ ਪਿੱਛੋਂ ਪੂਰੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਬਣ ਗਿਆ। ਮ੍ਰਿਤਕ ਸੁਖਦੇਵ ਸਿੰਘ ਦੇ ਲੜਕੇ ਏਕਮਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਪਿਤਾ 35:40 ਤੋਂ ਜੀਰਾ ਸ਼ਹਿਰ ਵਿੱਚ ਨੌਕਰੀ ਕਰਦੇ ਸਨ। ਬੀਤੇ ਦਿਨੀਂ ਉਨ੍ਹਾਂ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ। ਇਸ ਸਬੰਧੀ ਉਨ੍ਹਾਂ ਵੱਲੋਂ ਲਿਖਿਆ ਇੱਕ ਸੁਸਾਇਡ ਨੋਟ ਵੀ ਮਿਲਿਆ ਹੈ। ਏਕਮਕਾਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਦਾ ਕਿਸੇ ਵਿਅਕਤੀਆਂ ਨਾਲ ਥੋੜਾ ਬਹੁਤਾ ਲੈਣ ਦੇਣ ਸੀ।

ਜਿਨ੍ਹਾਂ ਵਿੱਚ ਪਰਮਜੀਤ ਸਿੰਘ ਪੰਮਾ ਪੰਜਾਬ ਹੋਮਗਾਰਡ , ਗੁਰਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਮੱਲਾਂਵਾਲ ਇਨ੍ਹਾਂ ਸਾਰਿਆਂ ਨੇ ਮਿਲ ਕੇ 2 ਮਹੀਨੇ ਪਹਿਲਾਂ ਉਹਨਾਂ ਦੀ ਸਾਰੀ ਪੈਲੀ ਆਪਣੇ ਨਾਮ ਲਿਖਵਾ ਲਈ ਸੀ। ਇਹ ਉਨ੍ਹਾਂ ਦੇ ਪਿਤਾ ਨਾਲ ਖਿੱਚ ਧੂਹ ਅਤੇ ਧਮਕੀਆਂ ਵੀ ਦਿੰਦੇ ਸਨ। ਜਿਸ ਕਾਰਨ ਉਨ੍ਹਾਂ ਦੇ ਪਿਤਾ ਦੁਖੀ ਰਹਿਣ ਲੱਗ ਪਏ। ਇਸ ਸਭ ਕਰਕੇ ਉਨ੍ਹਾਂ ਵੱਲੋਂ ਨਹਿਰ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ ਗਈ। ਲੜਕੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਹੈ ਦੋਸ਼ੀਆਂ ਤੇ ਸ-ਖ਼-ਤ ਕਾਰਵਾਈ ਕੀਤੀ ਜਾਵੇ।

ਮ੍ਰਿਤਕ ਦੇ ਛੋਟੇ ਭਰਾ ਜੋਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਤਿਆਰ ਹੋ ਕੇ ਡਿਊਟੀ ਤੇ ਗਿਆ ਸੀ। ਜਿਸ ਤੋਂ ਬਾਅਦ ਉਸ ਦਾ ਕੋਈ ਵੀ ਅਤਾ ਪਤਾ ਨਾ ਲੱਗਾ। ਜਦੋਂ ਉਨ੍ਹਾਂ ਨੇ ਵਾਰ ਵਾਰ ਫੋਨ ਕੀਤਾ ਤਾਂ ਫੋਨ ਵੀ ਨਹੀਂ ਲੱਗ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਵੱਲੋਂ ਸੂਚਨਾ ਦਿੱਤੀ ਗਈ ਕਿ ਉਹਨਾਂ ਦੇ ਭਰਾ ਦਾ ਮੋਟਰਸਾਈਕਲ ਅਤੇ ਬੂਟ ਨਹਿਰ ਤੇ ਪਏ ਹਨ। ਉਹ ਤੁਰੰਤ ਹੀ ਘਟਨਾ ਸਥਾਨ ਉਤੇ ਪਹੁੰਚੇ। ਉਨ੍ਹਾਂ ਵੱਲੋਂ ਆਪਣੇ ਭਰਾ ਦੀ ਭਾਲ ਕੀਤੀ ਗਈ ਪਰ ਮ੍ਰਿਤਕ ਦੇਹ ਹੀ 3 ਦਿਨ ਬਾਅਦ ਗੁਰਦਿਤੀ ਵਾਲੇ ਪੁੱਲ ਤੋਂ ਮਿਲੀ।

ਜ਼ੋਰਾ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਭਰਾ ਨੂੰ ਤੰ-ਗ ਕੀਤਾ ਗਿਆ ਸੀ, ਉਨ੍ਹਾਂ ਉਤੇ ਸ-ਖ-ਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ੍ਹ ਰਾਜਸਥਾਨ ਫੀਡਰ ਨਹਿਰ ਵਿਚੋਂ ਇਕ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਦੋਂ ਉਸ ਦੀ ਸ਼ਨਾਖਤ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਪੰਜਾਬ ਹੋਮ ਗਾਰਡ ਦੇ ਸਬ ਇੰਸਪੈਕਟਰ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਹੈ।

ਉਨ੍ਹਾਂ ਵੱਲੋਂ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਵਾਰਸਾਂ ਵੱਲੋਂ ਉਨ੍ਹਾਂ ਨੂੰ ਇੱਕ ਸੁ-ਸਾ-ਈ-ਡ ਨੋਟ ਵੀ ਦਿੱਤਾ ਗਿਆ। ਇਸ ਸਬੰਧ ਵਿਚ ਉਨ੍ਹਾਂ ਨੇ ਕੁੱਝ ਵਿਅਕਤੀਆਂ ਤੇ 306 ਆਈ ਪੀ ਸੀ ਦੇ ਤਹਿਤ ਮੁਕਦਮਾ ਦਰਜ ਕੀਤਾ ਹੈ ਅਤੇ ਅਗਲੀ ਜਾਂਚ ਜਾਰੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *