ਪੰਜਾਬੀਆਂ ਲਈ ਆਈ ਹੋਰ ਮਾੜੀ ਖਬਰ, ਪਹਿਲਾਂ ਹੀ ਕਰ ਲਓ ਤਿਆਰੀਆਂ

ਬਿਜਲੀ ਮਨੁੱਖ ਦੀ ਬਹੁਤ ਜ਼ਰੂਰੀ ਲੋੜ ਬਣ ਚੁੱਕੀ ਹੈ। ਜੇਕਰ ਇਹ ਕਿਹਾ ਜਾਵੇ ਕਿ ਬਿਜਲੀ ਦੀ ਅਣਹੋਂਦ ਕਾਰਨ ਮਨੁੱਖੀ ਜ਼ਿੰਦਗੀ ਰੁਕ ਗਈ ਹੀ ਜਾਪੇਗੀ ਤਾਂ ਇਸ ਵਿੱਚ ਕੋਈ 2 ਰਾਵਾਂ ਨਹੀਂ ਹੋਣਗੀਆਂ। ਘਰਾਂ ਵਿਚ, ਦਫਤਰਾਂ ਵਿਚ, ਕਾਰਖਾਨਿਆਂ ਵਿਚ, ਹਰ ਥਾਂ ਤੇ ਬਿਜਲੀ ਦੀ ਜ਼ਰੂਰਤ ਹੈ। ਰੇਲ ਗੱਡੀਆਂ ਵੀ ਬਿਜਲੀ ਨਾਲ ਚੱਲਦੀਆਂ ਹਨ। ਜੇਕਰ ਬਿਜਲੀ ਦੀ ਸਹੂਲਤ ਨਾ ਹੋਵੇ ਤਾਂ ਇਹ ਸਭ ਕੰਮ ਬੰਦ ਹੋ ਜਾਣਗੇ। ਅੱਜਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਿਜਲੀ ਦੇ ਕੱਟ ਲੱਗਣ ਲੱਗੇ ਹਨ।

ਹਾਲਾਂਕਿ ਮੌਸਮ ਵਿੱਚ ਤਬਦੀਲੀ ਆਈ ਹੈ ਅਤੇ ਗਰਮੀ ਘਟੀ ਹੈ। ਜਿਸ ਤਰ੍ਹਾਂ ਅੱਗੇ ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਤਾਂ ਬਿਜਲੀ ਦੀ ਮੰਗ ਹੋਰ ਵਧੇਗੀ ਪਰ ਕੱਟ ਤਾਂ ਹੁਣ ਹੀ ਲੱਗਣ ਲੱਗ ਪਏ ਹਨ। ਅੱਗੇ ਚੱਲ ਕੇ ਕੀ ਬਣੇਗਾ? ਪੂਰੇ ਮੁਲਕ ਵਿੱਚ ਕੋਲੇ ਦੀ ਕਮੀ ਹੋ ਗਈ ਹੈ। ਜਿਸ ਕਰਕੇ ਕੇਂਦਰ ਸਰਕਾਰ ਨੇ ਕੋਲ ਇੰਡੀਆ ਲਿਮਟਿਡ ਨੂੰ ਕੋਲੇ ਦੇ ਮੁਕੰਮਲ ਪ੍ਰਬੰਧ ਕਰਨ ਲਈ ਕਿਹਾ ਹੈ। ਕਿਸੇ ਵੀ ਸੂਬੇ ਦੀ ਸਰਕਾਰ ਨਹੀਂ ਚਾਹੁੰਦੀ ਕਿ ਬਲੈਕ ਆਊਟ ਦਾ ਸਾਹਮਣਾ ਕਰਨਾ ਪਵੇ।

ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇੱਥੇ 1000 ਮੈਗਾਵਾਟ ਬਿਜਲੀ ਦੀ ਕਮੀ ਹੋ ਗਈ ਹੈ। ਜਿਸ ਕਰਕੇ ਬਿਜਲੀ ਦੇ ਕੱਟ ਲੱਗ ਰਹੇ ਹਨ। ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਕਰ ਦਿੱਤਾ ਗਿਆ ਹੈ। ਰੋਪੜ ਥਰਮਲ ਪਲਾਂਟ ਦੇ 2 ਯੂਨਿਟ ਬੰਦ ਕੀਤੇ ਗਏ ਹਨ ਅਤੇ ਇਸ ਤਰ੍ਹਾਂ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਵੀ 2 ਯੂਨਿਟ ਬੰਦ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਯੂਨਿਟ ਬੰਦ ਕਰਨ ਪਿੱਛੇ ਕਾਰਨ ਘੱਟ ਬਿਜਲੀ ਉਤਪਾਦਨ ਦਾ ਹੋਣਾ ਹੈ।

ਜੇਕਰ ਰੋਪੜ ਥਰਮਲ ਪਲਾਂਟ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਤਕਨੀਕੀ ਨੁ ਕ ਸ ਪੈ ਜਾਣ ਕਾਰਨ ਬਿਜਲੀ ਉਤਪਾਦਨ ਬੰਦ ਕੀਤਾ ਗਿਆ ਹੈ। ਜਿਸ ਤਰ੍ਹਾਂ ਮੁਲਕ ਵਿੱਚ ਕੋਲੇ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਬਿਜਲੀ ਦੀ ਥੁੜ੍ਹ ਮਹਿਸੂਸ ਹੋਵੇਗੀ ਅਤੇ ਸਾਡੇ ਕੋਲ ਇਸ ਦਾ ਕੋਈ ਬਦਲ ਵੀ ਨਹੀਂ ਹੋਵੇਗਾ।

Leave a Reply

Your email address will not be published. Required fields are marked *