ਫੈਕਟਰੀ ਤੋਂ ਘਰ ਆ ਰਹੇ ਮੁੰਡੇ ਨਾਲ ਹੋਇਆ ਵੱਡਾ ਕਾਂਡ, ਫੈਕਟਰੀ ਅੱਗੇ ਲਾਸ਼ ਰੱਖ ਪਰਿਵਾਰ ਨੇ ਲਾਇਆ ਧਰਨਾ

ਇਹ ਮਾਮਲਾ ਪਟਿਆਲਾ ਦੇ ਪਿੰਡ ਹੱਲੋਤਾਲੀ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦਾ ਰਹਿਣ ਵਾਲਾ ਘਰ ਦਾ ਇਕਲੌਤਾ ਚਿਰਾਗ ਸੁਖਚੈਨ ਦਾਸ ਜੋ ਕਿ ਕਸਬਾ ਚਹਿਲ ਦੇ ਨਾਲ ਮਾਦੋ ਫੈਕਟਰੀ ਵਿਚ ਕੰਮ ਕਰਦਾ ਸੀ। ਉਹ 6 ਤਰੀਕ ਨੂੰ 9 ਵਜੇ ਦੇ ਕਰੀਬ ਫੈਕਟਰੀ ਤੋਂ ਬੁਲਟ ਮੋਟਰਸਾਈਕਲ ਤੇ ਘਰ ਆ ਰਿਹਾ ਸੀ। ਸੁਦੇਵਾਲ ਪਿੰਡ ਦੇ ਕੋਲ਼ ਕਿਸੇ ਵੱਲੋਂ ਉਸ ਦੀ ਬੜੀ ਹੀ ਬੇਰਹਿਮੀ ਨਾਲ ਜਾਨ ਲੈ ਲਈ ਗਈ। ਜਾਂਦੇ ਹੋਏ ਦੋਸ਼ੀ ਉਸ ਦਾ ਬੁਲਟ ਮੋਟਰਸਾਈਕਲ ਵੀ ਨਾਲ ਲੈ ਗਏ।

ਇਨਸਾਫ਼ ਦੀ ਮੰਗ ਕਰਦੇ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਫੈਕਟਰੀ ਅੱਗੇ ਮ੍ਰਿਤਕ ਦੇਹ ਰੱਖ ਕੇ ਧਰਨਾ ਲਗਾ ਦਿੱਤਾ ਗਿਆ। ਮ੍ਰਿਤਕ ਦੇ ਚਾਚੇ ਹਰਜਿੰਦਰ ਦਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਡਿਊਟੀ ਤੋਂ ਘਰ ਆ ਰਿਹਾ ਸੀ। ਜਿਸ ਦੀ ਰਸਤੇ ਵਿੱਚ ਹੀ ਮੋਤ ਹੋ ਗਈ। ਜਿਸ ਤੋਂ ਬਾਅਦ ਉਹ ਆਪਣੇ ਭਰਾ ਨੂੰ ਨਾਲ ਲੈ ਕੇ ਘਟਨਾ ਸਥਾਨ ਉਤੇ ਪਹੁੰਚੇ ਪਰ ਪਹਿਲਾਂ ਹੀ ਕੁਝ ਵਿਅਕਤੀ ਸੁਖਚੈਨ ਨੂੰ ਹਸਪਤਾਲ ਲੈ ਗਏ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ 3 ਦਿਨ ਤੋਂ ਪੁਲਿਸ ਨੂੰ ਦਰ ਖਾਸ ਤ ਦਿੱਤੀ ਹੋਈ ਸੀ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਹਰਜਿੰਦਰ ਦਾਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੂੰਹ ਨੇ ਹੁਣ ਦੱਸਿਆ ਕਿ ਸੁਖਚੈਨ ਦੱਸ ਰਿਹਾ ਸੀ ਕਿ ਫੈਕਟਰੀ ਵਿੱਚ ਜਿਹੜੇ ਘ ਪ ਲੇ ਬਾ ਜ਼ ਵਿਅਕਤੀ ਹਨ, ਮਿਲ ਕੇ ਉਸ ਨੂੰ ਹਰ ਰੋਜ਼ ਆਪਣਾ ਹਿੱਸਾ ਲੈ ਕੇ ਮਾਲ ਬਾਹਰ ਲੰਘਾਉਣ ਨੂੰ ਕਹਿੰਦੇ ਸਨ, ਕਿਉੰਕਿ ਸੁਖਚੈਨ ਫੈਕਟਰੀ ਵਿੱਚ ਕੁਆਲਿਟੀ ਮੈਨ ਲੱਗਾ ਸੀ।

ਮ੍ਰਿਤਕ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਵੱਲੋਂ 2 ਦਿਨ ਤੋਂ ਵਿਸ਼ਵਾਸ਼ ਦਵਾਇਆ ਜਾ ਰਿਹਾ ਹੈ ਕਿ ਉਹ ਦੋ ਸ਼ੀ ਆਂ ਨੂੰ ਜਲਦ ਹੀ ਫੜ ਲੈਣਗੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਹਾ ਦ ਸੇ ਦਾ ਸੁਖਚੈਨ ਦੇ ਨਾਲ ਕੰਮ ਕਰਦੇ ਵਿਅਕਤੀਆਂ ਨੂੰ ਪਤਾ ਹੋਵੇਗਾ ਕਿ ਇਹ ਕਾਂਡ ਕਿਸ ਵੱਲੋਂ ਅਤੇ ਕਿਸ ਨੇ ਕਰਵਾਇਆ ਹੈ। ਮ੍ਰਿਤਕ ਦੇ ਪਿਤਾ ਵੱਲੋਂ ਫੈਕਟਰੀ ਵਾਲਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਜਾ ਰਿਹਾ ਹੈ ਕਿ ਦੋ ਸ਼ੀ ਆਂ ਉਤੇ ਬਣਦੀ ਕਾਰਵਾਈ ਕੀਤੀ ਜਾਵੇ।

ਇ ਨ ਸਾ ਫ਼ ਦੀ ਮੰਗ ਲਈ ਉਹਨਾਂ ਵੱਲੋਂ ਫੈਕਟਰੀ ਦੇ ਬਾਹਰ ਮ੍ਰਿਤਕ ਦੇਹ ਰੱਖ ਕੇ ਧਰਨਾ ਵੀ ਦਿੱਤਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪੁਲੀਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ। ਪੁਲਿਸ ਇਸ ਮਾਮਲੇ ਵਿੱਚ ਕੀ ਕਾਰਵਾਈ ਕਰੇਗੀ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *