ਵੱਡਾ ਹਾਦਸਾ- ਪਲਟੀਆਂ ਖਾ ਕੇ ਡਿੱਗਿਆ ਟਰੈਕਟਰ, ਡਰਾਈਵਰ ਨਾਲ ਹੋਇਆ ਵੱਡਾ ਕਰਿਸ਼ਮਾ

ਅੱਜ ਕੱਲ ਹਾਲਤ ਇਹੋ ਜਿਹੇ ਹੋ ਗਏ ਹਨ ਕਿ ਕਿਸੇ ਦੂਜੇ ਦੀ ਕੀਤੀ ਹੋਈ ਗਲਤੀ ਦਾ ਨਤੀਜਾ ਕਿਸੇ ਹੋਰ ਨੂੰ ਭੁਗਤਣਾ ਪੈਂਦਾ ਹੈ। ਆਵਾਜਾਈ ਵਿਚ ਸੜਕ ਤੇ ਇੱਕ ਵਾਹਨ ਦੀ ਗਲਤੀ ਦੂਜੇ ਨੂੰ ਮਹਿੰਗੀ ਪੈਂਦੀ ਹੈ। ਹੁਸ਼ਿਆਰਪੁਰ ਚੰਡੀਗੜ੍ਹ ਰੋਡ ਤੇ ਇਕ ਟਰੈਕਟਰ ਅਤੇ ਇਨੋਵਾ ਕਾਰ ਵਿਚਕਾਰ ਹਾਦਸਾ ਵਾਪਰਨ ਦੀ ਜਾਣਕਾਰੀ ਮਿਲੀ ਹੈ। ਇਨੋਵਾ ਕਾਰ ਵਿੱਚ 3 ਵਿਅਕਤੀ ਸਵਾਰ ਦੱਸੇ ਜਾ ਰਹੇ ਹਨ। ਟਰੈਕਟਰ ਚਾਲਕ ਅਤੇ ਇਨੋਵਾ ਸਵਾਰਾਂ ਦੇ ਸੱ-ਟਾਂ ਲੱਗੀਆਂ ਹਨ।

ਥਾਣਾ ਚੱਬੇਵਾਲ ਦੀ ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਪਿੰਡ ਬਾਹੂਵਾਲ ਦੇ ਟੀ ਪੁਆਇੰਟ ਤੇ ਹਾਦਸਾ ਵਾਪਰਨ ਦੀ ਇਤਲਾਹ ਮਿਲੀ ਸੀ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਇਕ ਟਰੈਕਟਰ ਅਤੇ ਇਨੋਵਾ ਕਾਰ ਵਿਚਕਾਰ ਹਾਦਸਾ ਵਾਪਰਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਇਨੋਵਾ ਗੱਡੀ ਵਿੱਚ ਆਰ ਟੀ ਓ ਸਵਾਰ ਸੀ ਅਤੇ ਟਰੈਕਟਰ ਚਾਲਕ ਪਿੰਡ ਚੰਬਲ ਖੁਰਦ ਦਾ ਰਹਿਣ ਵਾਲਾ ਹੈ, ਜਿਸ ਦਾ ਨਾਮ ਜਸਪਾਲ ਸਿੰਘ ਦੱਸਿਆ ਜਾ ਰਿਹਾ ਹੈ।

ਜਸਪਾਲ ਸਿੰਘ ਪਿੰਡ ਜੈਤਪੁਰ ਤੋਂ ਆਪਣੇ ਪਿੰਡ ਚੰਬਲ ਖੁਰਦ ਨੂੰ ਜਾ ਰਿਹਾ ਸੀ। ਜਦੋਂ ਉਹ ਪਿੰਡ ਬਾਹੂਵਾਲ ਕੋਲ ਪਹੁੰਚਿਆ ਤਾਂ ਉਸ ਦੇ ਟਰੈਕਟਰ ਅਤੇ ਇਨੋਵਾ ਗੱਡੀ ਦੀ ਟੱਕਰ ਹੋ ਗਈ। ਜਿਸ ਤੋਂ ਬਾਅਦ ਟਰੈਕਟਰ ਚਾਲਕ ਅਤੇ ਇਨੋਵਾ ਸਵਾਰਾਂ ਦੇ ਸੱਟਾਂ ਲੱਗੀਆਂ ਹਨ। ਪੁਲਿਸ ਵੱਲੋਂ ਦੋਵੇਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਸੁਣਨ ਵਿੱਚ ਆਇਆ ਹੈ ਕਿ

ਇਨੋਵਾ ਵਿੱਚ ਸਵਾਰ ਅਫ਼ਸਰ ਦੀ ਮੁਹਾਲੀ ਤੋਂ ਹੁਸ਼ਿਆਰਪੁਰ ਦੀ ਬਦਲੀ ਹੋਈ ਸੀ ਅਤੇ ਉਸ ਨੇ ਹੁਸ਼ਿਆਰਪੁਰ ਪਹੁੰਚ ਕੇ ਚਾਰਜ ਸੰਭਾਲਣਾ ਸੀ ਪਰ ਰਸਤੇ ਵਿਚ ਉਨ੍ਹਾਂ ਨਾਲ ਹਾਦਸਾ ਵਾਪਰ ਗਿਆ। ਹਾਦਸੇ ਬਾਰੇ ਪਤਾ ਲੱਗਣ ਤੇ ਕਾਫ਼ੀ ਲੋਕ ਇਕੱਠੇ ਹੋ ਗਏ। ਟਰੈਕਟਰ ਚਾਲਕ ਜਸਪਾਲ ਸਿੰਘ ਨੂੰ ਪਹਿਲਾਂ ਮਾਹਿਲਪੁਰ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਉਸ ਦੇ ਲੱਗੀਆਂ ਸੱ-ਟਾਂ ਨੂੰ ਦੇਖਦੇ ਹੋਏ ਉਸ ਨੂੰ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਾਦਸਾ ਵਾਪਰਨ ਪਿੱਛੇ ਕੀ ਕਾਰਨ ਹਨ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *