ਹੁਣੇ ਹੁਣੇ ਆਈ ਵੱਡੀ ਤਾਜਾ ਖਬਰ, ਕਿਸਾਨਾਂ ਤੇ ਗੱਡੀ ਚੜਾਉਣ ਵਾਲੇ ਨੇ ਕੀਤਾ ਸਰੰਡਰ

ਸੁਪਰੀਮ ਕੋਰਟ ਦੇ ਵਧ ਰਹੇ ਦਬਾਅ ਕਾਰਨ ਆਖਰ ਅਸ਼ੀਸ਼ ਮਿਸ਼ਰਾ ਨੇ ਸਰੰਡਰ ਕਰ ਹੀ ਦਿੱਤਾ। ਉਸ ਨੇ ਪੁਲਿਸ ਲਾਈਨ ਵਿੱਚ ਸਰੰਡਰ ਕੀਤਾ ਹੈ। ਅਸ਼ੀਸ਼ ਮਿਸ਼ਰਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਹੈ। ਪਿਛਲੇ ਦਿਨੀਂ ਲਖੀਮਪੁਰ ਖੀਰੀ ਵਿੱਚ ਵਾਪਰੀ ਘਟਨਾ ਦੇ ਸਬੰਧ ਅਸ਼ੀਸ਼ ਮਿਸ਼ਰਾ ਤੇ ਦੋਸ਼ ਲੱਗ ਰਹੇ ਸਨ। ਇੱਥੇ ਦੱਸਣਾ ਬਣਦਾ ਹੈ ਕਿ ਇਸ ਘਟਨਾ ਵਿੱਚ 8 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਵਿੱਚੋਂ 4 ਕਿਸਾਨ ਸਨ।

ਕਿਸਾਨ ਜਥੇਬੰਦੀਆਂ ਅਸ਼ੀਸ਼ ਮਿਸ਼ਰਾ ਉਤੇ ਦੋਸ਼ ਲਗਾ ਰਹੀਆਂ ਸਨ ਕਿ ਉਸ ਨੇ ਕਿਸਾਨਾਂ ਤੇ ਗੱਡੀ ਚੜ੍ਹਾਈ ਹੈ। ਮਾਮਲਾ ਸੁਪਰੀਮ ਕੋਰਟ ਵਿੱਚ ਜਾਣ ਤੋਂ ਬਾਅਦ ਸੁਪਰੀਮ ਕੋਰਟ ਨੇ ਵੀ ਸ-ਖ਼-ਤ ਰੁਖ਼ ਅਖ਼ਤਿਆਰ ਕਰ ਲਿਆ ਸੀ। ਅਜੇ ਮਿਸ਼ਰਾ ਆਪਣੇ ਪੁੱਤਰ ਨੂੰ ਬੇ-ਕ-ਸੂ-ਰ ਦੱਸ ਰਹੇ ਹਨ। ਪੁਲਿਸ ਨੇ ਵੀਰਵਾਰ ਨੂੰ ਉਨ੍ਹਾਂ ਦੇ ਘਰ ਅੱਗੇ ਨੋਟਿਸ ਲਗਾ ਦਿੱਤਾ ਸੀ ਅਤੇ ਸ਼ੁੱਕਰਵਾਰ ਸਵੇਰੇ 10 ਵਜੇ ਪੁਲਿਸ ਲਾਈਨ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਅਜੇ ਮਿਸ਼ਰਾ ਕਹਿ ਰਹੇ ਸਨ ਕਿ ਉਨ੍ਹਾਂ ਦੇ ਪੁੱਤਰ ਦੀ ਤਬੀਅਤ ਠੀਕ ਨਹੀਂ ਹੈ ਪਰ ਅੱਜ ਅਸ਼ੀਸ਼ ਮਿਸ਼ਰਾ ਪੁਲਸ ਲਾਈਨ ਵਿਚ ਪੇਸ਼ ਹੋ ਗਿਆ ਹੈ।

ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਰਾਜਨੀਤਕ ਧਿਰਾਂ ਆਸ਼ੀਸ਼ ਮਿਸ਼ਰਾ ਦੀ ਗ੍ਰਿ-ਫ਼-ਤਾ-ਰੀ ਦੀ ਮੰਗ ਕਰ ਰਹੀਆਂ ਸਨ। ਪੰਜਾਬ ਤੋਂ ਗਏ ਕਾਂਗਰਸੀ ਆਗੂਆਂ ਨੇ ਤਾਂ ਉੱਤਰ ਪ੍ਰਦੇਸ਼ ਵਿੱਚ ਪਹੁੰਚ ਕੇ ਆਸ਼ੀਸ਼ ਮਿਸ਼ਰਾ ਦੀ ਗ੍ਰਿ-ਫ਼-ਤਾ-ਰੀ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਅਸ਼ੀਸ਼ ਮਿਸ਼ਰਾ ਦੇ ਪੇਸ਼ ਹੋਣ ਤੋਂ ਬਾਅਦ ਕਾਰਵਾਈ ਕਿਸ ਪਾਸੇ ਤੁਰਦੀ ਹੈ? ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਸਪਸ਼ਟ ਹੋਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਇਹ ਘਟਨਾ ਵਾਪਰਨ ਦਾ ਮੁੱਖ ਕਾਰਨ 3 ਖੇਤੀ ਕਾਨੂੰਨ ਹਨ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਕਿਸਾਨ 10 ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਦਾ ਘਿਰਾਓ ਕਰ ਰਹੇ ਹਨ।

Leave a Reply

Your email address will not be published. Required fields are marked *