CM ਚੰਨੀ ਨੂੰ ਵੀਲਚੇਅਰ ਤੇ ਮਿਲਣ ਆਈ ਕੁੜੀ, ਦੇਖੋ ਚੰਨੀ ਨੇ ਕੀ ਜਵਾਬ ਦਿੱਤਾ ਅਪਾਹਜ ਕੁੜੀ ਨੂੰ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਵਿਲੱਖਣ ਅੰਦਾਜ ਕਾਰਨ ਜਾਣੇ ਜਾਂਦੇ ਹਨ। ਉਹ ਹਰ ਕਿਸੇ ਦੀ ਗੱਲਬਾਤ ਸੁਣਦੇ ਹਨ ਅਤੇ ਵੀ ਆਈ ਪੀ ਕਲਚਰ ਤੋਂ ਦੂਰ ਹਨ। ਮੁੱਖ ਮੰਤਰੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਡੇਰਾ ਹੰਸਾਲੀ ਵਿਖੇ ਮੱਥਾ ਟੇਕਣ ਲਈ ਪਹੁੰਚੇ। ਇੱਥੇ ਉਨ੍ਹਾਂ ਨੇ ਗੁਰੂਦਵਾਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਡੇਰਾ ਮੁਖੀ ਵੱਲੋਂ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ ਗਿਆ। ਇੱਥੇ ਮੁੱਖ ਮੰਤਰੀ ਨੂੰ ਮਿਲਣ ਲਈ ਪਿੰਡ ਖੇੜਾ ਦੀ ਇਕ ਅਪਾਹਜ ਲੜਕੀ ਜਸਪ੍ਰੀਤ ਕੌਰ ਵ੍ਹੀਲਚੇਅਰ ਤੇ ਪਹੁੰਚੀ।

ਉਸ ਨੇ ਮੁੱਖ ਮੰਤਰੀ ਅੱਗੇ ਮੰਗ ਰੱਖੀ ਕਿ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਮੁੱਖ ਮੰਤਰੀ ਨੇ ਲੜਕੀ ਦੀ ਗੱਲ ਨੂੰ ਧਿਆਨ ਨਾਲ ਸੁਣਿਆ। ਆਮ ਤੌਰ ਤੇ ਨੇਤਾ ਲੋਕ ਅਜਿਹੇ ਸਮੇਂ ਕਿਸੇ ਨੂੰ ਨੇੜੇ ਨਹੀਂ ਲੱਗਣ ਦਿੰਦੇ ਪਰ ਚਰਨਜੀਤ ਸਿੰਘ ਚੰਨੀ ਹਰ ਕਿਸੇ ਦੀ ਗੱਲ ਸੁਣਦੇ ਹਨ। ਲੜਕੀ ਜਸਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਸ ਨੇ ਮੁੱਖ ਮੰਤਰੀ ਨੂੰ ਨੌਕਰੀ ਦੇਣ ਲਈ ਅਪੀਲ ਕੀਤੀ ਹੈ ਅਤੇ ਮੁੱਖ ਮੰਤਰੀ ਨੇ ਉਸ ਨੂੰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਨੂੰ ਮਿਲਣ ਲਈ ਕਿਹਾ ਹੈ।

ਇੱਥੇ ਦੱਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਮੁੱਖ ਮੰਤਰੀ ਰਾਤ ਦੇ ਢਾਈ ਵਜੇ ਇਕ ਕੰਧ ਉੱਤੇ ਬੈਠ ਕੇ ਲੋਕਾਂ ਦੇ ਮਸਲੇ ਸੁਣ ਰਹੇ ਹਨ। ਇਸ ਤਰ੍ਹਾਂ ਹੀ ਮੋਰਿੰਡਾ ਵਿੱਚ ਧਰਨੇ ਤੇ ਬੈਠੇ ਜਵਾਨਾਂ ਕੋਲ ਮੁੱਖ ਮੰਤਰੀ ਖੁਦ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਮਿਲਣ ਲਈ ਸਮਾਂ ਦਿੱਤਾ ਸੀ। ਮੁੱਖ ਮੰਤਰੀ ਦੇ ਇਸ ਸੁਭਾਅ ਕਾਰਨ ਹਰ ਕੋਈ ਆਪਣਾ ਮਸਲਾ ਉਨ੍ਹਾਂ ਤਕ ਪਹੁੰਚਾਉਣਾ ਚਾਹੁੰਦਾ ਹੈ ਤਾਂ ਕਿ ਉਨ੍ਹਾਂ ਦੀ ਸੁਣਵਾਈ ਹੋ ਸਕੇ।

Leave a Reply

Your email address will not be published. Required fields are marked *