ਏਧਰ CM ਦੇ ਪੁੱਤ ਦਾ ਵਿਆਹ ਤੇ ਦੂਜੇ ਪਾਸੇ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

ਜਿਸ ਦਿਨ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਟਰਾਂਸਪੋਰਟ ਵਿਭਾਗ ਦੇ ਮੰਤਰੀ ਬਣੇ ਹਨ। ਉਸ ਦਿਨ ਤੋਂ ਹੀ ਉਹ ਜਿੱਥੇ ਆਪ ਸਰਗਰਮ ਨਜ਼ਰ ਆ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਆਪਣੇ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਚੁਸਤ ਕਰ ਦਿੱਤਾ ਹੈ। ਰਾਜਾ ਵੜਿੰਗ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਦਾਸਪੁਰ ਟਰਾਂਸਪੋਰਟ ਵਿਭਾਗ ਵੱਲੋਂ ਵੱਖ ਵੱਖ ਨਿੱਜੀ ਕੰਪਨੀਆਂ ਦੀਆਂ ਲਗਪਗ 2 ਦਰਜਨ ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਬੱਸਾਂ ਬਿਨਾਂ ਟਾਈਮ ਅਤੇ ਬਿਨਾਂ ਟੈਕਸ ਤੋਂ ਚੱਲ ਰਹੀਆਂ ਸਨ। ਜਿਸ ਕਰਕੇ ਇਨ੍ਹਾਂ ਬੱਸਾਂ ਤੇ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ ਵੱਲੋਂ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਬੱਸਾਂ ਵਿੱਚ ਰਾਜਧਾਨੀ, ਡੱਬਵਾਲੀ ਅਤੇ ਲਿਬੜਾ ਆਦਿ ਨਿੱਜੀ ਕੰਪਨੀਆਂ ਦੀਆਂ ਬੱਸਾਂ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਜਿਹੜੇ ਟਰਾਂਸਪੋਰਟਰ ਵਿਭਾਗ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਨਹੀਂ ਕਰਦੇ, ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ।

ਇਸ ਲਈ ਇਨ੍ਹਾਂ ਵਿਅਕਤੀਆਂ ਨੂੰ ਖ਼ੁਦ ਹੀ ਸਮੇਂ ਸਿਰ ਟੈਕਸ ਭਰਨਾ ਚਾਹੀਦਾ ਹੈ ਅਤੇ ਹੋਰ ਵੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਾਜਾ ਵੜਿੰਗ ਵੱਲੋਂ ਕੁਝ ਦਿਨ ਪਹਿਲਾਂ ਵੀ ਲੁਧਿਆਣਾ ਤੋਂ 3 ਦਰਜਨ ਦੇ ਲਗਭਗ ਟੂਰਿਸਟ ਬੱਸਾਂ ਨੂੰ ਕਾਬੂ ਕੀਤਾ ਗਿਆ ਸੀ। ਜਿਹੜੀਆਂ ਕਿ ਸਵਾਰੀਆਂ ਚੁੱਕਦੀਆਂ ਫੜੀਆਂ ਗਈਆਂ ਸਨ। ਇਸ ਤੋਂ ਬਿਨਾਂ ਰਾਜਾ ਵੜਿੰਗ ਦੁਆਰਾ ਅੱਡਿਆਂ ਵਿਚੋਂ ਨਾ ਜਾ ਇ ਜ਼ ਕ ਬ ਜ਼ੇ ਖਤਮ ਕਰਵਾਏ ਜਾ ਰਹੇ ਹਨ।

ਉਹ ਬੱਸਾਂ ਅਤੇ ਅੱਡਿਆਂ ਵਿੱਚ ਸਾਫ਼ ਸਫ਼ਾਈ ਤੇ ਜ਼ੋਰ ਦੇ ਰਹੇ ਹਨ। ਪਿਛਲੇ ਦਿਨੀਂ ਰਾਜਾ ਵੜਿੰਗ ਨੇ ਨਵੀਆਂ ਬੱਸਾਂ ਪਾਉਣ ਦਾ ਵੀ ਐਲਾਨ ਕੀਤਾ ਸੀ। ਜਿਸ ਮੁਤਾਬਕ 250 ਬੱਸ ਇਸੇ ਮਹੀਨੇ ਦੇ ਅੰਤ ਤਕ ਆਉਣੀ ਦੱਸੀ ਗਈ ਸੀ ਅਤੇ ਬਾਕੀ ਅਗਲੇ ਮਹੀਨੇ ਦੇ ਅੰਤ ਤਕ ਆਉਣ ਦੀ ਜਾਣਕਾਰੀ ਦਿੱਤੀ ਗਈ ਸੀ। ਅੱਜ ਕੱਲ੍ਹ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਵੱਲੋਂ ਪ੍ਰਾਈਵੇਟ ਬੱਸਾਂ ਵਾਲਿਆਂ ਤੇ ਖਾਸ ਨਿਗ੍ਹਾ ਰੱਖੀ ਜਾ ਰਹੀ ਹੈ।

Leave a Reply

Your email address will not be published. Required fields are marked *